June 23, 2025
ਇੰਗਲੈਂਡ, 23 ਜੂਨ 2025: ਤੇਂਦੁਲਕਰ-ਐਂਡਰਸਨ ਟਰਾਫੀ ਦੇ ਪਹਿਲੇ ਟੈਸਟ ਵਿੱਚ ਭਾਰਤ ਦੀ ਲੀਡ 96 ਦੌੜਾਂ ਹੋ ਗਈ ਹੈ। ਚੌਥੇ ਦਿਨ ਦਾ ਖੇਡ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਹੈਡਿੰਗਲੇ ਸਟੇਡੀਅਮ ਵਿੱਚ ਤੀਜੇ ਦਿਨ ਇੰਗਲੈਂਡ ਦੀ ਟੀਮ 465 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਨੇ ਪਹਿਲੀ ਪਾਰੀ ਵਿੱਚ 471 ਦੌੜਾਂ ਬਣਾਈਆਂ ਸਨ, ਜਿਸ ਦੇ ਆਧਾਰ 'ਤੇ ਟੀਮ ਨੂੰ 6 ਦੌੜਾਂ ਦੀ ਲੀਡ ਮਿਲੀ ਸੀ।
ਐਤਵਾਰ ਨੂੰ ਖੇਡ ਖਤਮ ਹੋਣ ਤੱਕ, ਭਾਰਤ ਨੇ ਦੂਜੀ ਪਾਰੀ ਵਿੱਚ 2 ਵਿਕਟਾਂ 'ਤੇ 90 ਦੌੜਾਂ ਬਣਾਈਆਂ ਸਨ। ਟੀਮ ਵੱਲੋਂ ਕੇਐਲ ਰਾਹੁਲ 47 ਦੌੜਾਂ ਅਤੇ ਸ਼ੁਭਮਨ ਗਿੱਲ 6 ਦੌੜਾਂ ਬਣਾ ਕੇ ਨਾਬਾਦ ਰਹੇ। ਇਸ ਤੋਂ ਪਹਿਲਾਂ, ਓਲੀ ਪੋਪ ਨੇ ਇੰਗਲੈਂਡ ਲਈ ਸੈਂਕੜਾ ਲਗਾਇਆ। ਜਦੋਂ ਕਿ ਹੈਰੀ ਬਰੂਕ 99 ਦੌੜਾਂ ਬਣਾ ਕੇ ਆਊਟ ਹੋ ਗਿਆ।
ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ 5 ਵਿਕਟਾਂ ਲਈਆਂ। ਪ੍ਰਸਿਧ ਕ੍ਰਿਸ਼ਨਾ ਨੇ 3 ਵਿਕਟਾਂ ਹਾਸਲ ਕੀਤੀਆਂ ਜਦੋਂ ਕਿ ਮੁਹੰਮਦ ਸਿਰਾਜ ਨੇ 2 ਵਿਕਟਾਂ ਹਾਸਲ ਕੀਤੀਆਂ।
AccuWeather ਦੇ ਮੁਤਾਬਕ ਦਿਨ ਵੇਲੇ ਤਾਪਮਾਨ 18 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਮੌਸਮ ਅੰਸ਼ਕ ਤੌਰ 'ਤੇ ਧੁੱਪਦਾਰ ਅਤੇ ਅੰਸ਼ਕ ਤੌਰ 'ਤੇ ਬੱਦਲਵਾਈ ਰਹਿ ਸਕਦਾ ਹੈ, ਅਤੇ 24 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਉਮੀਦ ਹੈ।
ਮੀਂਹ ਪੈਣ ਦੀ ਸੰਭਾਵਨਾ ਸਿਰਫ਼ 4% ਹੈ, ਪਰ ਬੱਦਲਾਂ ਦੀ ਮੌਜੂਦਗੀ ਲਗਭਗ 67% ਹੋਣ ਦੀ ਸੰਭਾਵਨਾ ਹੈ। ਇਸਦਾ ਮਤਲਬ ਹੈ ਕਿ ਮੌਸਮ ਖੇਡ ਲਈ ਅਨੁਕੂਲ ਰਹੇਗਾ, ਹਾਲਾਂਕਿ ਤੇਜ਼ ਗੇਂਦਬਾਜ਼ਾਂ ਨੂੰ ਬੱਦਲਾਂ ਕਾਰਨ ਮੱਦਦ ਮਿਲ ਸਕਦੀ ਹੈ।
Read More: IND vs ENG: ਇੰਗਲੈਂਡ ਖ਼ਿਲਾਫ ਟੈਸਟ ਦੇਪਹਿਲੇ ਦਿਨ ਜੈਸਵਾਲ ਤੇ ਸ਼ੁਭਮਨ ਗਿੱਲ ਦਾ ਸੈਂਕੜਾ
Powered by Froala Editor
IND VS ENG India Takes 96 run Lead In First Test Of Tendulkar Anderson Trophy