June 24, 2025

ਇੰਗਲੈਂਡ, 24 ਜੂਨ 2025: IND vs ENG 1st Test Match: ਐਂਡਰਸਨ-ਤੇਂਦੁਲਕਰ ਟਰਾਫੀ ਦੇ ਪਹਿਲੇ ਟੈਸਟ ਦੇ ਚੌਥੇ ਦਿਨ ਭਾਰਤੀ ਪਾਰੀ 364 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਨੇ ਇੰਗਲੈਂਡ ਨੂੰ 371 ਦੌੜਾਂ ਦਾ ਟੀਚਾ ਦਿੱਤਾ। ਖੇਡ ਦੇ ਅੰਤ ਤੱਕ ਇੰਗਲੈਂਡ ਨੇ ਬਿਨਾਂ ਕੋਈ ਵਿਕਟ ਗੁਆਏ 21 ਦੌੜਾਂ ਬਣਾ ਲਈਆਂ ਸਨ। ਬੇਨ ਡਕੇਟ ਅਤੇ ਜੈਕ ਕਰੌਲੀ ਨਾਬਾਦ ਵਾਪਸ ਪਰਤੇ। ਹੁਣ ਇੰਗਲੈਂਡ ਨੂੰ ਮੈਚ ਜਿੱਤਣ ਲਈ 350 ਦੌੜਾਂ ਦੀ ਲੋੜ ਹੈ।
ਭਾਰਤ ਨੇ ਸੋਮਵਾਰ ਨੂੰ ਲੀਡਜ਼ ਦੇ ਹੈਡਿੰਗਲੇ ਕ੍ਰਿਕਟ ਸਟੇਡੀਅਮ ਵਿੱਚ 90/2 ਦੇ ਸਕੋਰ ਨਾਲ ਖੇਡਣ ਦੀ ਸ਼ੁਰੂਆਤ ਕੀਤੀ। ਭਾਰਤ ਵੱਲੋਂ ਰਿਸ਼ਭ ਪੰਤ ਅਤੇ ਕੇਐਲ ਰਾਹੁਲ ਨੇ ਸੈਂਕੜੇ ਲਗਾਏ। ਪਹਿਲੀ ਪਾਰੀ ਵਿੱਚ ਇੰਗਲੈਂਡ 465 ਅਤੇ ਭਾਰਤ 471 ਦੌੜਾਂ 'ਤੇ ਆਲ ਆਊਟ ਹੋ ਗਿਆ। ਭਾਰਤ ਨੂੰ ਪਹਿਲੀ ਪਾਰੀ ਵਿੱਚ 6 ਦੌੜਾਂ ਦੀ ਲੀਡ ਮਿਲੀ। ਪੰਜਵੇਂ ਦਿਨ ਦਾ ਖੇਡ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਕੇਐਲ ਰਾਹੁਲ (137 ਦੌੜਾਂ) ਅਤੇ ਰਿਸ਼ਭ ਪੰਤ (118 ਦੌੜਾਂ) ਨੇ ਚੌਥੀ ਵਿਕਟ ਲਈ 195 ਦੌੜਾਂ ਜੋੜ ਕੇ ਸਕੋਰ 300 ਤੋਂ ਪਾਰ ਪਹੁੰਚਾਇਆ।
ਜਿਵੇਂ ਹੀ ਇਹ ਸਾਂਝੇਦਾਰੀ ਟੁੱਟੀ, ਪੂਰੀ ਭਾਰਤੀ ਟੀਮ 364 ਦੌੜਾਂ 'ਤੇ ਪੈਵੇਲੀਅਨ ਪਰਤ ਗਈ। ਟੀਮ ਨੇ ਆਖਰੀ 5 ਵਿਕਟਾਂ 31 ਦੌੜਾਂ ਬਣਾ ਕੇ ਗੁਆ ਦਿੱਤੀਆਂ। 349 ਦੇ ਸਕੋਰ 'ਤੇ ਸ਼ਾਰਦੁਲ ਠਾਕੁਰ (4 ਦੌੜਾਂ), ਮੁਹੰਮਦ ਸਿਰਾਜ (0) ਅਤੇ ਜਸਪ੍ਰੀਤ ਬੁਮਰਾਹ (0) ਆਊਟ ਹੋ ਗਏ।
Read More: IND vs ENG: ਇੰਗਲੈਂਡ ਖ਼ਿਲਾਫ ਟੈਸਟ ਦੇਪਹਿਲੇ ਦਿਨ ਜੈਸਵਾਲ ਤੇ ਸ਼ੁਭਮਨ ਗਿੱਲ ਦਾ ਸੈਂਕੜਾ
Ind vs eng india sets 371 run target for england in first test