ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (20 ਫ਼ਰਵਰੀ 2026)    Punjab : ਸ਼ਿਵ ਸੈਨਾ ਨੇਤਾ ਦੇ ਘਰ ੜੀ ਰੇਕੀ, ਪੂਰੇ ਪਰਿਵਾਰ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ    ਭਿਆਨਕ ਹਾਦਸਾ : ਕਾਰ ਡਰੇਨ 'ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਭਰਾਵਾਂ ਸਮੇਤ 4 ਦੀ ਮੌਤ    ਜ਼ੀਰਕਪੁਰ 'ਚ ਹੈਵਾਨੀਅਤ: ਲੱਡੂਆਂ 'ਚ ਜ਼ਹਿਰ ਦੇ ਕੇ 22 ਕਤੂਰਿਆਂ ਨੂੰ ਮਾਰਨ ਦੀ ਕੋਸ਼ਿਸ਼    ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਹੋਇਆ ਸਾਫ਼: 24 ਫਰਵਰੀ ਤੱਕ ਨਹੀਂ ਪਵੇਗਾ ਮੀਂਹ, ਪਰ ਚੱਲਣਗੀਆਂ ਸੀਤ ਹਵਾਵਾਂ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਫ਼ਰਵਰੀ 2026)    CM ਮਾਨ ਦੇ ਪਰਿਵਾਰ ਨੇ ਆਸਟ੍ਰੇਲੀਆ 'ਚ ਖਰੀਦੀ 2500 ਕਿੱਲੇ ਜ਼ਮੀਨ : ਸੁਖਬੀਰ ਸਿੰਘ ਬਾਦਲ    ਦੁਨੀਆ ਭਰ 'ਚ ਯੂਟਿਊਬ ਦਾ ਸਰਵਰ ਡਾਊਨ: ਭਾਰਤ ਸਣੇ ਲੱਖਾਂ ਯੂਜ਼ਰਸ ਪਰੇਸ਼ਾਨ, ਸੋਸ਼ਲ ਮੀਡੀਆ 'ਤੇ ਮੀਮਜ਼ ਦੀ ਆਈ ਹੜ੍ਹ    ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਅੱਜ ਤੇ ਭਲਕੇ ਬੰਦ ਰਹੇਗੀ ਸਪਲਾਈ    ਚੰਡੀਗੜ੍ਹ ਪੁਲਿਸ ਦਾ ਨਸ਼ਾ ਤਸਕਰਾਂ 'ਤੇ ਵੱਡਾ ਐਕਸ਼ਨ: ਸਾਲ 'ਚ 245 ਗ੍ਰਿਫਤਾਰੀਆਂ, ਕਰੋੜਾਂ ਦੀ ਜਾਇਦਾਦ ਜ਼ਬਤ   
WWE ਦੇ ਦਿੱਗਜ ਖਿਡਾਰੀ Hulk Hogan ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ
July 25, 2025
WWE-Legend-Hulk-Hogan-Passed-Awa

ਅਮਰੀਕਾ , 25 ਜੁਲਾਈ 2025 , ( ਨਵਦੀਪ ਕੌਰ ਰਜ਼ਾਦਾ ) :ਅਮਰੀਕੀ ਪਹਿਲਵਾਨ ਅਤੇ WWE ਦੇ ਦਿੱਗਜ ਖਿਡਾਰੀ ਹਲਕ ਹੋਗਨ (Hulk Hogan) ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਉਸਨੇ ਵੀਰਵਾਰ 24 ਜੁਲਾਈ, 2025 ਨੂੰ ਆਖਰੀ ਸਾਹ ਲਿਆ। ਵੀਰਵਾਰ ਨੂੰ ਫਲੋਰੀਡਾ ਦੇ ਕਲੀਅਰਵਾਟਰ ਵਿੱਚ Hulk Hogan ਦੇ ਘਰ ਡਾਕਟਰਾਂ ਨੂੰ ਬੁਲਾਇਆ ਗਿਆ, ਜਿਸ ਤੋਂ ਬਾਅਦ ਪਹਿਲਵਾਨ ਨੂੰ ਕਲੀਅਰਵਾਟਰ ਵਿੱਚ ਉਸਦੇ ਘਰ ਤੋਂ ਐਂਬੂਲੈਂਸ ਵਿੱਚ ਸਟ੍ਰੈਚਰ 'ਤੇ ਲਿਜਾਇਆ ਗਿਆ ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ।

11 ਅਗਸਤ 1953 ਨੂੰ ਅਗਸਤਾ, ਜਾਰਜੀਆ ਵਿੱਚ ਜਨਮੇ Hulk ਨੇ ਪੇਸ਼ੇਵਰ ਕੁਸ਼ਤੀ ਦੇ ਇਤਿਹਾਸ ਵਿੱਚ ਇੱਕ ਵੱਖਰੀ ਛਾਪ ਛੱਡੀ। ਇੱਕ ਰਿਪੋਰਟ ਦੇ ਅਨੁਸਾਰ Hulk Hogan ਦਾ ਜੂਨ ਵਿੱਚ ਇੱਕ ਵੱਡਾ ਆਪ੍ਰੇਸ਼ਨ ਹੋਇਆ ਸੀ। ਉਸੇ ਸਮੇਂ Hogan ਦੀ ਪਤਨੀ Skye ਨੇ ਹਾਲ ਹੀ ਵਿੱਚ ਉਨ੍ਹਾਂ ਦੇ ਕੋਮਾ ਵਿੱਚ ਹੋਣ ਦੀਆਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਸੀ, ਜਿਸ ਤੋਂ ਬਾਅਦ ਕੁਝ ਹਫ਼ਤਿਆਂ ਬਾਅਦ ਉਸਦੀ ਮੌਤ ਹੋ ਗਈ।

ਹਲਕ ਹੋਗਨ ਦਾ ਕਰੀਅਰ

ਅਗਸਤ 1953 ਵਿੱਚ ਅਗਸਤਾ, ਜਾਰਜੀਆ ਵਿੱਚ ਪੈਦਾ ਹੋਇਆ ਟੈਰੀ ਜੀਨ ਬੋਲੀਆ (ਹੋਗਨ ਦਾ ਅਸਲੀ ਨਾਮ) ਫਲੋਰੀਡਾ ਦੇ ਪੋਰਟ ਟੈਂਪਾ ਵਿੱਚ ਵੱਡਾ ਹੋਇਆ। ਛੋਟੀ ਉਮਰ ਵਿੱਚ ਹੀ ਕੁਸ਼ਤੀ ਵਿੱਚ ਦਿਲਚਸਪੀ ਵਧਣ ਤੋਂ ਬਾਅਦ ਉਹ ਅਗਸਤ 1977 ਵਿੱਚ ਪੇਸ਼ੇਵਰ ਰੂਪ 'ਚ ਹਿੱਸਾ ਲਿਆ ਅਤੇ 'ਹਲਕ' ਦਾ ਖਿਤਾਬ ਪ੍ਰਾਪਤ ਕੀਤਾ। ਉਸਦੀ ਪੀਲੀ ਅਤੇ ਲਾਲ ਡਰੈਸ ਚਰਚਾ 'ਚ ਰਹਿੰਦੀ ਸੀ। ਹਲਕ 1980 ਦੇ ਦਹਾਕੇ ਵਿੱਚ WWE ਦੇ ਸਭ ਤੋਂ ਮਸ਼ਹੂਰ ਨਾਵਾਂ ਵਿੱਚੋਂ ਇੱਕ ਸੀ। ਉਸਨੇ 6 WWE ਚੈਂਪੀਅਨਸ਼ਿਪ ਜਿੱਤੀਆਂ।

Read More : ਵੈਸਟਇੰਡੀਜ਼ ਦੇ ਨਿਕੋਲਸ ਪੂਰਨ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ















WWE Legend Hulk Hogan Passed Away Due To A Heart Attack

local advertisement banners
Comments


Recommended News
Popular Posts
Just Now