November 6, 2025
New DelhiIndia vs Australia: 48 ਦੌੜਾਂ ਨਾਲ ਭਾਰਤ ਦੀ ਸ਼ਾਨਦਾਰ ਜਿੱਤ, ਸੀਰੀਜ਼ 'ਚ 2-1 ਦੀ ਬੜ੍ਹਤ
Live Punjabi TV ਬਿਊਰੋ
ਗੋਲਡ ਕੋਸਟ, 6 ਨਵੰਬਰ 2025 :ਭਾਰਤੀ ਟੀਮ ਨੇ ਆਸਟ੍ਰੇਲੀਆ ਦੇ ਖ਼ਿਲਾਫ਼ ਚੌਥੇ T20 ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 48 ਦੌੜਾਂ ਨਾਲ ਫਤਿਹ ਹਾਸਲ ਕੀਤੀ। ਇਸ ਜਿੱਤ ਨਾਲ ਹੀ ਭਾਰਤ ਨੇ ਪੰਜ ਮੈਚਾਂ ਦੀ ਸੀਰੀਜ਼ 'ਚ 2-1 ਦੀ ਮਹੱਤਵਪੂਰਣ ਬੜ੍ਹਤ ਬਣਾ ਲਈ ਹੈ।
ਗੋਲਡ ਕੋਸਟ ਦੇ ਕੈਰਾਰਾ ਓਵਲ 'ਚ ਖੇਡੇ ਗਏ ਇਸ ਮੁਕਾਬਲੇ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 167 ਦੌੜਾਂ ਬਣਾਈਆਂ। ਜਵਾਬੀ ਪਾਰੀ ਵਿੱਚ ਆਸਟ੍ਰੇਲੀਆ ਦੀ ਪੂਰੀ ਟੀਮ ਸਿਰਫ਼ 119 ਦੌੜਾਂ 'ਤੇ ਹੀ ਢੇਰ ਹੋ ਗਈ।
ਭਾਰਤ ਲਈ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ 46 ਦੌੜਾਂ ਦੀ ਪਾਰੀ ਖੇਡੀ। ਉਸਨੇ ਅਭਿਸ਼ੇਕ ਸ਼ਰਮਾ ਨਾਲ ਮਿਲ ਕੇ ਪਹਿਲੀ ਵਿਕਟ ਲਈ 56 ਦੌੜਾਂ ਦੀ ਮਹੱਤਵਪੂਰਣ ਸਾਂਝੇਦਾਰੀ ਬਣਾਈ। ਸੂਰਯਕੁਮਾਰ ਯਾਦਵ ਨੇ 20 ਤੇ ਸ਼ਿਵਮ ਦੁਬੇ ਨੇ 22 ਦੌੜਾਂ ਜੋੜੀਆਂ, ਜਦਕਿ ਆਖਰੀ ਓਵਰਾਂ ਵਿੱਚ ਅਕਸਰ ਪਟੇਲ ਨੇ 21 ਨਾਬਾਦ ਦੌੜਾਂ ਜੋੜ ਕੇ ਟੀਮ ਦਾ ਸਕੋਰ ਵਧਾਇਆ।
ਆਸਟ੍ਰੇਲੀਆ ਵੱਲੋਂ ਐਡਮ ਜ਼ਾਂਪਾ ਅਤੇ ਜੋਸ਼ ਹੇਜ਼ਲਵੁੱਡ ਨੇ ਪ੍ਰਭਾਵਸ਼ਾਲੀ ਗੇਂਦਬਾਜ਼ੀ ਕੀਤੀ ਅਤੇ 3-3 ਵਿਕਟਾਂ ਆਪਣੇ ਨਾਮ ਕੀਤੀਆਂ।
ਟੀਚੇ ਦਾ ਪਿੱਛਾ ਕਰਦਿਆਂ ਆਸਟ੍ਰੇਲੀਆ ਨੇ ਸ਼ੁਰੂਆਤ ਤਾਂ ਠੀਕ ਕੀਤੀ ਪਰ ਵਾਸ਼ਿੰਗਟਨ ਸੁੰਦਰ ਦੇ ਇੱਕੋ ਓਵਰ ਵਿੱਚ ਮਾਰਕਾਂ ਝਟਕੇ ਨਾਲ ਪੂਰਾ ਮੈਚ ਭਾਰਤ ਦੇ ਹਕ਼ ਵਿੱਚ ਮੁੜ ਗਿਆ। ਸੁੰਦਰ ਨੇ ਉਸ ਓਵਰ ਵਿੱਚ ਕੇਵਲ 3 ਦੌੜਾਂ ਦੇ ਖਰਚੇ ਤੇ 3 ਵਿਕਟਾਂ ਚੁੱਕੀਆਂ। ਅਕਸਰ ਪਟੇਲ ਅਤੇ ਸ਼ਿਵਮ ਦੁਬੇ ਨੇ ਵੀ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਆਸਟ੍ਰੇਲੀਆ ਲਈ ਕਪਤਾਨ ਮਿਚਲ ਮਾਰਸ਼ ਨੇ 30 ਦੌੜਾਂ ਬਣਾਈਆਂ, ਪਰ ਹੋਰ ਕੋਈ ਖਿਡਾਰੀ ਲੰਬੀ ਪਾਰੀ ਨਹੀਂ ਖੇਡ ਸਕਿਆ।
ਸੀਰੀਜ਼ ਹੁਣ 2-1 ਨਾਲ ਭਾਰਤ ਦੇ ਹੱਕ ਵਿੱਚ ਹੈ। ਪਹਿਲਾ ਮੈਚ ਬਾਰਿਸ਼ ਕਾਰਨ ਰੱਦ ਹੋਇਆ ਸੀ, ਦੂਜਾ ਆਸਟ੍ਰੇਲੀਆ ਨੇ ਜਿੱਤਿਆ, ਤੀਜੇ ਮੈਚ ਵਿੱਚ ਭਾਰਤ ਨੇ ਵਾਪਸੀ ਕੀਤੀ ਤੇ ਚੌਥੇ ਵਿੱਚ ਸ਼ਾਨਦਾਰ ਜਿੱਤ ਨਾਲ ਲੀਡ ਹਾਸਲ ਕਰ ਲਈ। ਪੰਜਵਾਂ ਤੇ ਫੈਸਲਾਕੁੰਨ ਮੈਚ ਹੁਣ ਬਹੁਤ ਰੋਮਾਂਚਕ ਬਣ ਚੁੱਕਿਆ ਹੈ।
India Vs Australia India s Stunning Win By 48 Runs 2 1 Lead In The Series