ਡੀ.ਜੀ.ਪੀ. ਪੰਜਾਬ ਵਲੋਂ ਪੁਲਿਸ ਦੇ ਸ਼ਹੀਦ ਏ.ਐਸ.ਆਈ. ਜੋਗਾ ਸਿੰਘ ਦੇ ਘਰ ਜਾ ਕੇ ਸ਼ਰਧਾਂਜਲੀ ਭੇਟ    ਜਲੰਧਰ ’ਚ ਵਾਪਰੀ ਵੱਡੀ ਵਾਰਦਾਤ; RTI ਕਾਰਕੁਨ ਤੇ ਵਕੀਲ ਸਿਮਰਨਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ    ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਡੇਰਾ ਬਿਆਸ ਦੇ ਮੁਖੀ ਨਾਲ ਕੀਤੀ ਮੁਲਾਕਾਤ    ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਸਮੂਹ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲਾਂ ਵਿਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ    ਪੰਜਾਬ ਦੀ 4 ਨਗਰ ਕੌਂਸਲਾਂ ਵਿਚ ਚੋਣਾਂ 13 ਜੂਨ ਨੂੰ, ਭਲਕੇ ਤੋਂ ਦਾਖਲ ਹੋਣਗੇ ਨਾਮਜ਼ਦਗੀ ਪੱਤਰ    ਪੰਜਾਬ ਨਗਰ ਨਿਗਮ ਚੋਣ ਨਤੀਜੇ, ਸਮਾਣਾ ਤੋਂ ਟਰਾਂਸਜੈਂਡਰ ਉਮੀਦਵਾਰ ਕੋਮਲ ਮਹੰਤ ਨੇ ਜਿੱਤੀ ਚੋਣ    ਪੰਜਾਬੀਆਂ ਨੇ ਇੱਕ ਵਾਰ ਫਿਰ 'ਤੁਹਾਡੀ ਸਰਕਾਰ' ਦੇ ਕੰਮਾਂ 'ਤੇ ਮੋਹਰ ਲਗਾਈ -ਭਗਵੰਤ ਮਾਨ    ਪੰਜਾਬ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੇ ਉਡਾਏ ਕਾਂਗਰਸ, SAD ਤੇ BJP ਦੇ ਹੋਸ਼    ਵਿਨੇਸ਼ ਫੋਗਾਟ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ! ਏਸ਼ੀਅਨ ਖੇਡਾਂ 2026 ਦੇ ਟਰਾਇਲਾਂ ਸਬੰਧੀ ਸੁਣਾਇਆ ਵੱਡਾ ਫੈਸਲਾ    ਨਗਰ ਨਿਗਮ ਚੋਣ ਨਤੀਜੇ: ਹੁਣ ਤੱਕ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਕਾਂਗਰਸ, ਭਾਜਪਾ ਤੇ ਅਕਾਲੀ ਦਲ ਨਾਲੋਂ ਵੱਧ ਸੀਟਾਂ   
IND vs SA 3rd ODI: ਫੈਸਲਾਕੁੰਨ ਮੁਕਾਬਲਾ ਅੱਜ! ਵੇਖੋ Playing 11
December 6, 2025
IND-Vs-SA-3rd-ODI-Decisive-Match
Vishakapatnam

IND vs SA 3rd ODI: ਫੈਸਲਾਕੁੰਨ ਮੁਕਾਬਲਾ ਅੱਜ! ਵੇਖੋ Playing 11

LIVE PUNJABI TV BUREAU

ਵਿਸ਼ਾਖਾਪਟਨਮ, 6 ਦਸੰਬਰ, 2025: ਭਾਰਤ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਚੱਲ ਰਹੀ ਤਿੰਨ ਮੈਚਾਂ ਦੀ ਰੋਮਾਂਚਕ ਵਨਡੇ ਸੀਰੀਜ਼ ਦਾ ਅੱਜ ਅਖੀਰਲਾ ਅਤੇ ਨਿਰਣਾਇਕ ਮੁਕਾਬਲਾ ਵਿਸ਼ਾਖਾਪਟਨਮ ਦੇ ਡਾ. ਵਾਈ.ਐਸ. ਰਾਜਸ਼ੇਖਰ ਰੈੱਡੀ ਏਸੀਏ-ਵੀਡੀਸੀਏ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਦੋਨੋਂ ਟੀਮਾਂ ਫਿਲਹਾਲ 1-1 ਦੀ ਬਰਾਬਰੀ 'ਤੇ ਹਨ, ਜਿਸ ਕਰਕੇ ਅੱਜ ਦਾ ਟਾਕਰਾ ਕਿਸੇ ਵੀ ਪਾਸੇ ਪਲਟ ਸਕਦਾ ਹੈ। ਮੈਚ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ।

ਵੈਂਨਿਊ 'ਚ ਭਾਰਤ ਦਾ ਸ਼ਾਨਦਾਰ ਰਿਕਾਰਡ

ਇਸ ਮੈਦਾਨ 'ਤੇ ਟੀਮ ਇੰਡੀਆ ਨੇ ਹੁਣ ਤੱਕ 10 ਵਨਡੇ ਖੇਡੇ ਹਨ, ਜਿਨ੍ਹਾਂ ਵਿੱਚੋਂ 7 ਵਿੱਚ ਉਸਨੂੰ ਜਿੱਤ ਮਿਲੀ ਹੈ। ਇੱਕ ਮੈਚ ਟਾਈ ਤੇ ਸਿਰਫ ਦੋ ਵਿੱਚ ਹਾਰ। ਹਾਲਾਂਕਿ, ਇੱਥੇ ਆਖਰੀ ਜਿੱਤ 2019 ਵਿੱਚ ਦਰਜ ਕੀਤੀ ਗਈ ਸੀ, ਜਿਸ ਕਰਕੇ ਭਾਰਤ ਲਈ ਇਸ ਰਿਕਾਰਡ ਨੂੰ ਅੱਗੇ ਵਧਾਉਣਾ ਬਹੁਤ ਜ਼ਰੂਰੀ ਹੋਵੇਗਾ।

ਦੱਖਣੀ ਅਫ਼ਰੀਕਾ ਲਈ ਨਵਾਂ ਚੈਲੈਂਜ

ਸਾਊਥ ਅਫ਼ਰੀਕਾ ਨੇ ਵਿਸ਼ਾਖਾਪਟਨਮ ਵਿੱਚ ਅਜੇ ਤੱਕ ਇੱਕ ਵੀ ਵਨਡੇ ਨਹੀਂ ਖੇਡਿਆ। ਇਸ ਵੈਨਿਊ 'ਤੇ ਪਹਿਲੀ ਜਿੱਤ ਦੀ ਭਾਲ ਕਰ ਰਹੀ ਇਹ ਟੀਮ ਭਾਰਤ ਦੀ ਮਜ਼ਬੂਤੀ ਨੂੰ ਤੋੜ ਕੇ ਇਤਿਹਾਸ ਰਚਣ ਦੀ ਉਮੀਦ ਰੱਖਦੀ ਹੈ।

ਰੋਹਿਤ–ਕੋਹਲੀ ਦਾ ਧਮਾਕਾ ਦੇਖਣ ਦੀ ਉਮੀਦ

ਛੋਟੀ ਬਾਊਂਡਰੀਆਂ ਕਾਰਨ ਅੱਜ ਰਨਬਾਰੀ ਦੀ ਵਰਖਾ ਹੋਣ ਦੀ ਸੰਭਾਵਨਾ ਹੈ। ਨਜ਼ਰਾਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ 'ਤੇ ਟਿਕੀਆਂ ਰਹਿਣਗੀਆਂ, ਜਿਨ੍ਹਾਂ ਨੇ ਸੀਰੀਜ਼ ਵਿੱਚ ਅਜੇ ਤੱਕ ਵਧੀਆ ਪ੍ਰਦਰਸ਼ਨ ਕੀਤਾ ਹੈ।

ਸੰਭਾਵਿਤ ਪਲੇਇੰਗ-11

🇮🇳 ਭਾਰਤ
ਰੋਹਿਤ ਸ਼ਰਮਾ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਰਿਤੂਰਾਜ ਗਾਇਕਵਾੜ, KL ਰਾਹੁਲ, ਰਵਿੰਦਰ ਜਡੇਜਾ, ਨਿਤੀਸ਼ ਰੈੱਡੀ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਨਾ

🇿🇦 ਦੱਖਣੀ ਅਫ਼ਰੀਕਾ
ਡੀ ਕੌਕ, ਮਾਰਕਰਮ, ਬਾਵੁਮਾ, ਬ੍ਰੀਟਜ਼ਕੀ, ਡੀ ਜੌਰਜੀ, ਬ੍ਰੇਵਿਸ, ਜੈਨਸਨ, ਬੋਸ਼, ਮਹਾਰਾਜ, ਐਨਗਿਡੀ, ਬਾਰਟਮੈਨ

IND Vs SA 3rd ODI Decisive Match Today Watch Playing 11

local advertisement banners
Comments


Recommended News
Popular Posts
Just Now