ਆਮ ਆਦਮੀ ਪਾਰਟੀ ਨਸ਼ੇ ਦੀ ਬੁਰਾਈ ਨੂੰ ਖਤਮ ਕਰਨ ਤੱਕ ਆਰਾਮ ਨਾਲ ਨਹੀਂ ਬੈਠੇਗੀ: ਲਾਲਜੀਤ ਸਿੰਘ ਭੁੱਲਰ    ਮਾਊਂਟ ਐਲਬਰਸ 'ਤੇ ਚੜ੍ਹਾਈ ਕਰਨ ਵਾਲਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਪਰਬਤਾਰੋਹੀ ਬਣਿਆ ਤੇਗਬੀਰ ਸਿੰਘ    ਜੀ.ਐਸ. ਬਾਲੀ ਪੰਜਾਬ ਕਾਂਗਰਸ 'ਚ ਹੋਏ ਸ਼ਾਮਲ, ਰਾਜਾ ਵੜਿੰਗ ਨੇ ਕੀਤਾ ਸਵਾਗਤ    ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਲੈਂਦਾ ਪਾਤੜਾਂ ਚੌਕੀ ਦਾ ਹੌਲਦਾਰ ਕਾਬੂ    ਪੰਜਾਬ ਵਿਜੀਲੈਂਸ ਬਿਊਰੋ ਦਾ ਦਾਅਵਾ, ਜਾਂਚ 'ਚ ਸਹਿਯੋਗ ਨਹੀਂ ਕਰ ਰਹੇ ਬਿਕਰਮ ਮਜੀਠੀਆ    ਵਿਜੀਲੈਂਸ ਬਿਕਰਮ ਸਿੰਘ ਮਜੀਠੀਆ ਨੂੰ ਹਿਮਾਚਲ ਲੈ ਕੇ ਹੋਈ ਰਵਾਨਾ    ਹੁਣ ਸੌਖੀ ਨਹੀਂ ਮਿਲੇਗੀ ਪੁਰਤਗਾਲ ਦੀ ਨੈਸ਼ਨਲਟੀ, 33 ਹਜ਼ਾਰ ਲੋਕਾਂ ਨੂੰ ਦੇਸ਼ ਨਿਕਾਲਾ ਦੇ ਹੁਕਮ ਜਾਰੀ    ਮੌਸਮ ਵਿਭਾਗ ਨੇ ਪੰਜਾਬ ਸਮੇਤ ਕਈਂ ਸੂਬਿਆਂ 'ਚ ਭਾਰੀ ਮੀਂਹ ਦੀ ਚੇਤਵਾਨੀ ਕੀਤੀ ਜਾਰੀ    ਪਿੰਡ ਨੰਗਲ ਸਲੇਮਪੁਰ ਦੀ ਮਹਿਲਾ ਸਰਪੰਚ ਸਮੇਤ 4 ਜਣਿਆਂ ਖ਼ਿਲਾਫ FIR ਦਰਜ    ਲੁਧਿਆਣਾ ਤੋਂ ਨਵੇਂ ਚੁਣੇ ਵਿਧਾਇਕ ਸੰਜੀਵ ਅਰੋੜਾ ਨੇ ਸਹੁੰ ਚੁੱਕੀ, ਕਈ ਪ੍ਰਮੁੱਖ ਆਗੂ ਰਹੇ ਮੌਜੂਦ   
Google Map ਨੇ ਨਿਯਮਾਂ 'ਚ ਕੀਤਾ ਬਦਲਾਅ, 1 ਅਗਸਤ ਤੋਂ ਹੋਣਗੇ ਬਦਲਾਅ, ਜਾਣੋ ਤੁਹਾਡੇ 'ਤੇ ਕਿੰਨਾ ਪਵੇਗਾ ਅਸਰ ?
July 24, 2024
-Google-Map-Has-Changed-The-Rule

Admin / Techonolgy

ਟੈਕਨੋਲੋਜੀ ਡੈਸਕ : ਗੂਗਲ ਮੈਪਸ ਨੇ ਭਾਰਤ ਵਿਚ ਆਪਣੇ ਨਿਯਮਾਂ ਵਿਚ ਕੁਝ ਬਦਲਾਅ ਕੀਤੇ ਹਨ, ਜੋ ਅਗਲੇ ਮਹੀਨੇ 1 ਅਗਸਤ 2024 ਤੋਂ ਪੂਰੇ ਦੇਸ਼ ਵਿਚ ਲਾਗੂ ਹੋ ਜਾਣਗੇ। ਕੰਪਨੀ ਨੇ ਭਾਰਤ ਵਿਚ ਚਾਰਜ ਵੀ 70 ਫੀਸਦੀ ਤੱਕ ਘਟਾ ਦਿੱਤੇ ਹਨ। ਇਸ ਤੋਂ ਇਲਾਵਾ ਹੁਣ ਗੂਗਲ ਮੈਪ ਆਪਣੀ ਸਰਵਿਸ ਲਈ ਡਾਲਰ ਦੀ ਬਜਾਏ ਭਾਰਤੀ ਰੁਪਏ ਵਿਚ ਪੈਸੇ ਲਵੇਗਾ। ਗੂਗਲ ਮੈਪਸ ਨੇ ਅਜਿਹੇ ਸਮੇਂ ਵਿਚ ਆਪਣੇ ਨਿਯਮਾਂ ਵਿਚ ਬਦਲਾਅ ਕੀਤਾ ਹੈ ਜਦੋਂ ਓਲਾ ਦੀ ਆਪਣੀ ਨੇਵੀਗੇਸ਼ਨ ਐਪ ਬਾਜ਼ਾਰ ਵਿਚ ਲਾਂਚ ਕੀਤੀ ਗਈ ਹੈ।


ਇਸ ਦਾ ਆਮ ਉਪਭੋਗਤਾਵਾਂ 'ਤੇ ਕੀ ਪ੍ਰਭਾਵ ਪਵੇਗਾ?


ਇਸ ਖਬਰ ਨੂੰ ਪੜ੍ਹ ਕੇ ਆਮ ਉਪਭੋਗਤਾਵਾਂ ਦੇ ਦਿਮਾਗ ਵਿੱਚ ਇਹ ਸਵਾਲ ਜ਼ਰੂਰ ਆਇਆ ਹੋਵੇਗਾ ਕਿ ਕੀ ਉਨ੍ਹਾਂ ਨੂੰ ਗੂਗਲ ਮੈਪ ਦੀ ਵਰਤੋਂ ਕਰਨ ਲਈ ਪੈਸੇ ਦੇਣੇ ਪੈਣਗੇ। ਇਸ ਲਈ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਆਮ ਉਪਭੋਗਤਾਵਾਂ ਨੂੰ ਕਿਸੇ ਵੀ ਤਰ੍ਹਾਂ ਦਾ ਚਾਰਜ ਨਹੀਂ ਦੇਣਾ ਪਵੇਗਾ। ਦਰਅਸਲ, ਗੂਗਲ ਮੈਪ ਆਮ ਲੋਕਾਂ ਨੂੰ ਮੁਫਤ ਸੇਵਾ ਪ੍ਰਦਾਨ ਕਰਦਾ ਹੈ। ਪਰ ਜਿਹੜੀ ਕੰਪਨੀ ਆਪਣੇ ਕਾਰੋਬਾਰ ਵਿਚ ਗੂਗਲ ਮੈਪ ਦੀ ਵਰਤੋਂ ਕਰਦੀ ਹੈ। ਉਨ੍ਹਾਂ ਨੂੰ ਆਪਣੀ ਸੇਵਾ ਲਈ ਗੂਗਲ ਮੈਪ ਨੂੰ ਫੀਸ ਅਦਾ ਕਰਨੀ ਪਵੇਗੀ। ਗੂਗਲ ਮੈਪ ਨੇ ਇਸ ਨੂੰ ਬਦਲ ਦਿੱਤਾ ਹੈ ਅਤੇ ਫੀਸ ਘਟਾ ਦਿੱਤੀ ਹੈ। ਇਸ ਦੇ ਨਾਲ, ਗੂਗਲ ਹੁਣ ਨੇਵੀਗੇਸ਼ਨ ਸੇਵਾਵਾਂ ਲਈ ਡਾਲਰ ਦੀ ਬਜਾਏ ਭਾਰਤੀ ਰੁਪਏ ਵਿੱਚ ਪੇਮੈਂਟ ਲਵੇਗਾ।


ਇਸ ਤੋਂ ਪਹਿਲਾਂ ਭਾਰਤ ਵਿਚ ਗੂਗਲ ਮੈਪ ਨੈਵੀਗੇਸ਼ਨ ਸੇਵਾ ਪ੍ਰਦਾਨ ਕਰਨ ਲਈ 4 ਤੋਂ 5 ਡਾਲਰ ਦੀ ਮਾਸਿਕ ਫੀਸ ਲਈ ਜਾਂਦੀ ਸੀ। ਪਰ ਨਿਯਮਾਂ ਵਿਚ ਬਦਲਾਅ ਤੋਂ ਬਾਅਦ ਇਸ ਨੂੰ 0.38 ਡਾਲਰ (31 ਰੁਪਏ) ਤੋਂ ਘਟਾ ਕੇ 1.50 ਡਾਲਰ (125 ਰੁਪਏ) ਕਰ ਦਿੱਤਾ ਗਿਆ ਹੈ। ਜਿੱਥੇ ਇੱਕ ਪਾਸੇ ਗੂਗਲ ਆਪਣੀ ਸਰਵਿਸ ਲਈ ਪੈਸੇ ਲੈਂਦਾ ਹੈ। ਅਜਿਹੇ ਵਿਚ ਓਲਾ ਮੈਪ ਦੀ ਸਰਵਿਸ ਜੋ ਨੈਵੀਗੇਸ਼ਨ ਬਾਜ਼ਾਰ ਵਿਚ ਆਈ ਹੈ, ਨੂੰ ਮੁਫਤ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ।

Google Map Has Changed The Rules There Will Be Changes From August 1

local advertisement banners
Comments


Recommended News
Popular Posts
Just Now