January 22, 2025

Admin / Technology
ਭਾਰਤ ਮੋਬਿਲਿਟੀ ਐਕਸਪੋ 2025 ਵਿਚ ਆਪਣੀ ਪਹਿਲੀ ਜਨਤਕ ਪੇਸ਼ਕਾਰੀ ਕਰਵਾਉਣ ਵਾਲੀ ਪੁਣੇ ਸਥਿਤ ਵੇਵ ਮੋਬਿਲਿਟੀ ਨੇ ਈਵਾ ਨਾਮ ਦਾ ਪਹਿਲਾ ਸੂਰਜੀ ਊਰਜਾ ਨਾਲ ਚੱਲਣ ਵਾਲਾ ਇਲੈਕਟ੍ਰਿਕ ਵਾਹਨ (ਈਵੀ) ਲਾਂਚ ਕੀਤਾ ਹੈ। ਜਿਸ ਦੀ ਸ਼ੁਰੂਆਤੀ ਕੀਮਤ 3.25 ਲੱਖ ਰੁਪਏ (ਐਕਸ-ਸ਼ੋਰੂਮ) ਹੈ। ਇਸ ਸੂਰਜੀ ਊਰਜਾ ਨਾਲ ਚੱਲਣ ਵਾਲੀ ਕਾਰ ਦੀ ਅਧਿਕਾਰਤ ਬੁਕਿੰਗ 5,000 ਰੁਪਏ ਦੀ ਟੋਕਨ ਰਕਮ 'ਤੇ ਸ਼ੁਰੂ ਹੋ ਗਈ ਹੈ।
Vayve eva solar car: ਇਨ੍ਹਾਂ ਗਾਹਕਾਂ ਨੂੰ ਮਿਲੇਗੀ ਐਕਸਟੈਂਡੇਡ ਵਾਰੰਟੀ
ਈਵਾ ਦੀ ਡਿਲੀਵਰੀ ਸਿਰਫ 2026 ਦੇ ਆਖਰੀ ਮਹੀਨਿਆਂ ਵਿਚ ਸ਼ੁਰੂ ਹੋਵੇਗੀ ਪਰ ਕੰਪਨੀ ਨੇ ਘੋਸ਼ਣਾ ਕੀਤੀ ਹੈ ਕਿ ਪਹਿਲੇ 25,000 ਗਾਹਕਾਂ ਨੂੰ ਵਾਧੂ ਬੈਟਰੀ ਵਾਰੰਟੀ ਅਤੇ 3 ਸਾਲ ਦੀ ਕੰਪਲੀਮੈਂਟਰੀ ਵਾਹਨ ਕਨੈਕਟੀਵਿਟੀ ਦੇਣ ਦਾ ਐਲਾਨ ਕੀਤਾ ਹੈ।
vayve eva solar car: ਕੀਮਤ ਅਤੇ ਸਬਸਕ੍ਰਿਪਸ਼ਨ
ਵੇਵ ਈਵਾ ਨੂੰ ਤਿੰਨ ਬੈਟਰੀ ਪੈਕ ਵਿਕਲਪਾਂ ਵਿਚ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਪਹਿਲਾ 9 kWh, ਦੂਜਾ 12 kWh ਅਤੇ ਤੀਜਾ 18 kWh ਵੇਰੀਐਂਟ ਹੈ, ਜਿਸਦੀ ਕੀਮਤ 3.25 ਲੱਖ ਰੁਪਏ ਤੋਂ 5.99 ਲੱਖ ਰੁਪਏ (ਐਕਸ-ਸ਼ੋਰੂਮ) ਤੱਕ ਹੈ। ਵੇਵ ਈਵਾ ਤਿੰਨ ਰੂਪਾਂ ਵਿਚ ਉਪਲਬਧ ਹੈ: ਨੋਵਾ, ਸਟੈਲਾ ਅਤੇ ਵੇਗਾ।
Vayve Eva Solar Car India s First Solar powered Electric Car Launched
