March 12, 2025

Admin / Technology
ਲਾਈਵ ਪੰਜਾਬੀ ਟੀਵੀ ਬਿਊਰੋ : ਮੁਕੇਸ਼ ਅੰਬਾਨੀ ਦੀ ਜੀਓ ਪਲੇਟਫਾਰਮਸ ਲਿਮਿਟੇਡ (ਜੇਪੀਐਲ) ਅਤੇ ਐਲਨ ਮਸਕ ਦੀ ਸਪੇਸਐਕਸ ਨੇ ਭਾਰਤ ਵਿਚ ਸਟਾਰਲਿੰਕ ਬ੍ਰੌਡਬੈਂਡ ਇੰਟਰਨੈਟ ਸੇਵਾ ਪ੍ਰਦਾਨ ਕਰਨ ਲਈ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਇਸ ਸਮਝੌਤੇ ਤੋਂ ਬਾਅਦ ਹੁਣ ਭਾਰਤ ਦੇ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਸਮੇਤ ਪੂਰੇ ਦੇਸ਼ ਵਿੱਚ ਸੈਟੇਲਾਈਟ ਆਧਾਰਿਤ ਬਰਾਡਬੈਂਡ ਸੇਵਾਵਾਂ ਉਪਲਬਧ ਹੋਣਗੀਆਂ। ਇਸ ਨਾਲ ਉਨ੍ਹਾਂ ਦੂਰ-ਦੁਰਾਡੇ ਇਲਾਕਿਆਂ ਨੂੰ ਵੀ ਆਸਾਨੀ ਨਾਲ ਜੋੜਿਆ ਜਾ ਸਕਦਾ ਹੈ ਜਿੱਥੇ ਸੰਪਰਕ ਮੁਹੱਈਆ ਕਰਵਾਉਣਾ ਮੁਸ਼ਕਲ ਕੰਮ ਹੈ। ਸਮਝੌਤੇ ਵਿਚ ਸ਼ਾਮਲ ਕੰਪਨੀਆਂ ਵਿਚੋਂ ਇਕ ਜੀਓ ਜਿੱਥੇ ਦੁਨੀਆ ਦਾ ਸਭ ਤੋਂ ਵੱਡਾ ਮੋਬਾਈਲ ਆਪਰੇਟਰ ਹੈ ਤਾਂ ਉਥੇ ਸਟਾਰਲਿੰਕ ਦੁਨੀਆ ਦਾ ਪ੍ਰਮੁੱਖ ਲੋਅ ਅਰਥ ਆਰਬਿਟ ਸੈਟੇਲਾਈਟ ਕਾਨਸਟੇਲੇਸ਼ਨ ਆਪਰੇਟਰ ਹੈ। ਜੀਓ ਤੋਂ ਪਹਿਲਾਂ ਮੰਗਲਵਾਰ ਨੂੰ ਏਅਰਟੈੱਲ ਨੇ ਐਲਨ ਮਸਕ ਦੀ ਸਟਾਰਲਿੰਕ ਨਾਲ ਸਹਿਯੋਗ ਦਾ ਐਲਾਨ ਕੀਤਾ ਸੀ। ਖਾਸ ਗੱਲ ਇਹ ਹੈ ਕਿ ਭਾਰਤ 'ਚ ਸਟਾਰਲਿੰਕ ਦੇ ਸਿਰਫ ਦੋ ਮੁੱਖ ਵਿਰੋਧੀ ਹਨ। ਸਟਾਰਲਿੰਕ ਨੇ ਦੋਵਾਂ ਨਾਲ ਹੱਥ ਮਿਲਾਇਆ ਹੈ।
Mukesh Ambani Signs Agreement With Elon Musk Preparing To Bring Starlink Internet Service To India
