Chandigarh : ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਇਹ ਦੋ ਪਲੇਟਫਾਰਮ 10 ਦਿਨਾਂ ਲਈ ਰਹਿਣਗੇ ਬੰਦ
September 16, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ, ਜਿਸ ਤਹਿਤ ਰੇਲਵੇ ਲੈਂਡ ਡਿਵੈਲਪਮੈਂਟ ਅਥਾਰਟੀ (ਆਰ.ਐਲ.ਡੀ.ਏ.) 19 ਸਤੰਬਰ ਤੋਂ ਪਲੇਟਫਾਰਮ ਨੰ. 5 ਅਤੇ 6 ਨੂੰ ਬੰਦ ਕਰੇਗੀ।
ਜਾਣਕਾਰੀ ਮੁਤਾਬਕ ਦੋਵੇਂ ਪਲੇਟਫਾਰਮ 10 ਦਿਨਾਂ ਲਈ ਬੰਦ ਰਹਿਣਗੇ। ਇਸ ਦੌਰਾਨ ਰੇਲਵੇ ਅਧਿਕਾਰੀਆਂ ਵੱਲੋਂ ਲਗਭਗ 6 ਟਰੇਨਾਂ ਨੂੰ ਪਲੇਟਫਾਰਮ 2 ਅਤੇ 3 'ਤੇ ਸ਼ਿਫਟ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਪਲੇਟਫਾਰਮਾਂ 'ਤੇ ਪਿੱਲਰ ਤਿਆਰ ਹੋ ਚੁੱਕੇ ਹਨ, ਹੁਣ ਉਨ੍ਹਾਂ 'ਤੇ ਗਰਡਰ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਹੈ, ਜੋ ਚੰਡੀਗੜ੍ਹ ਅਤੇ ਪੰਚਕੂਲਾ ਦੇ ਦੋਵਾਂ ਸਿਰਿਆਂ ਨੂੰ ਜੋੜਨਗੇ।
These Two Platforms Of Chandigarh Railway Station Will Remain Closed For 10 Days
Comments
Recommended News
Popular Posts
Just Now