August 30, 2024
Admin / National
ਲਾਈਵ ਪੰਜਾਬੀ ਟੀਵੀ ਬਿਊਰੋ: Gold ਅਤੇ ਚਾਂਦੀ ਦੀਆਂ ਕੀਮਤਾਂ ਵਿਚ ਇਕ ਵਾਰ ਫਿਰ ਗਿਰਾਵਟ ਦਰਜ ਕੀਤੀ ਗਈ ਹੈ। ਵਾਇਦਾ ਬਾਜ਼ਾਰ ਦੇ ਨਾਲ-ਨਾਲ ਸਰਾਫਾ ਬਾਜ਼ਾਰ 'ਚ ਵੀ ਸੋਨਾ ਡਿੱਗਿਆ ਹੈ। ਅੱਜ ਸਵੇਰੇ ਵਾਇਦਾ ਬਾਜ਼ਾਰ 'ਚ ਸੋਨਾ 316 ਰੁਪਏ (-0.44%) ਦੀ ਗਿਰਾਵਟ ਨਾਲ 71,872 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ। ਕੱਲ੍ਹ ਇਹ 72,188 ਰੁਪਏ 'ਤੇ ਬੰਦ ਹੋਇਆ ਸੀ। ਚਾਂਦੀ 534 ਰੁਪਏ (-0.63%) ਦੀ ਗਿਰਾਵਟ ਦੇ ਨਾਲ 84,338 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ, ਜੋ ਕਿ ਕੱਲ੍ਹ ਦੇ 84,872 ਰੁਪਏ 'ਤੇ ਬੰਦ ਹੋਈ ਸੀ।
ਦਿੱਲੀ ਸਰਾਫਾ ਬਾਜ਼ਾਰ
ਦਿੱਲੀ ਸਰਾਫਾ ਬਾਜ਼ਾਰ ਵਿਚ Gold ਦੀ ਕੀਮਤ 100 ਰੁਪਏ ਦੀ ਗਿਰਾਵਟ ਦੇ ਨਾਲ 74,250 ਰੁਪਏ ਪ੍ਰਤੀ 10 ਗ੍ਰਾਮ ਰਹੀ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨਾ 74,350 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ ਵੀ 600 ਰੁਪਏ ਡਿੱਗ ਕੇ 87,200 ਰੁਪਏ ਪ੍ਰਤੀ ਕਿਲੋਗ੍ਰਾਮ 'ਰਹੀ।
ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ। ਵੀਰਵਾਰ ਨੂੰ ਬਾਜ਼ਾਰ 'ਚ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 100 ਰੁਪਏ ਦੀ ਗਿਰਾਵਟ ਨਾਲ 73,900 ਰੁਪਏ ਪ੍ਰਤੀ 10 ਗ੍ਰਾਮ ਰਹੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 74,000 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਕਾਰੋਬਾਰੀਆਂ ਨੇ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਾ ਕਾਰਨ ਸਥਾਨਕ ਬਾਜ਼ਾਰ 'ਚ ਗਹਿਣਾ ਵਿਕਰੇਤਾਵਾਂ ਦੀ ਕਮਜ਼ੋਰ ਮੰਗ ਨੂੰ ਦੱਸਿਆ।
Gold And Silver Prices Have Fallen Again Know The New Prices