July 4, 2023
LPTV / Chandigarh
ਵਿਦੇਸ਼ ਡੈਸਕ: ਐਨਵਾਇਰਮੈਂਟ ਕੈਨੇਡਾ ਵੱਲੋਂ ਟੋਰਾਂਟੋ ਤੇ ਗ੍ਰੇਟਰ ਟੋਰਾਂਟੋ ਏਰੀਆ ਲਈ ਹੀਟ ਵਾਰਨਿੰਗ ਜਾਰੀ ਕੀਤੀ ਗਈ ਹੈ। ਇਸ ਨਾਲ ਹਵਾ ਵਿੱਚ ਤਪਿਸ਼ ਤੇ ਨਮੀ ਬਣੀ ਰਹੇਗੀ। ਮੰਗਲਵਾਰ ਤੋਂ ਲੈ ਕੇ ਵੀਰਵਾਰ ਤੱਕ ਦਿਨ ਵੇਲੇ ਦਾ ਤਾਪਮਾਨ ਰੋਜ਼ਾਨਾ 30 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਸੰਭਾਵਨਾ ਹੈ। ਪਰ ਇਹ 37 ਤੋਂ 40 ਡਿਗਰੀ ਤੱਕ ਮਹਿਸੂਸ ਹੋ ਸਕਦਾ ਹੈ। ਰਾਤ ਵੇਲੇ ਤਾਪਮਾਨ 20 ਡਿਗਰੀ ਦੇ ਨੇੜੇ ਤੇੜੇ ਰਹਿਣ ਦੀ ਪੇਸ਼ੀਨਿਗੋਈ ਕੀਤੀ ਗਈ ਹੈ।ਏਜੰਸੀ ਵੱਲੋਂ ਅਜਿਹੇ ਗਰਮ ਮੌਸਮ ਵਿੱਚ ਖੁਦ ਨੂੰ ਠੰਢਾ ਰੱਖਣ ਤੇ ਵਾਰੀ ਵਾਰੀ ਤਰਲ ਪਦਾਰਥ ਲੈਣ ਦੀ ਸਲਾਹ ਦਿੱਤੀ ਗਈ ਹੈ।
ਗਰਮ ਤਾਪਮਾਨ ਕਾਰਨ ਹਵਾ ਦਾ ਮਿਆਰ ਵੀ ਘੱਟ ਸਕਦਾ ਹੈ। ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਅਜਿਹੇ ਮੌਸਮ ਵਿੱਚ ਆਪਣੇ ਪਾਲਤੂਆਂ ਜਾਂ ਲੋਕਾਂ ਨੂੰ ਥੋੜ੍ਹੀ ਦੇਰ ਲਈ ਵੀ ਕਾਰਾਂ ਵਿੱਚ ਬੰਦ ਨਾ ਰਹਿਣ ਦਿੱਤਾ ਜਾਵੇ ਕਿਉਂਕਿ ਕਾਰਾਂ ਦੇ ਅੰਦਰ ਦਾ ਤਾਪਮਾਨ ਬੜੀ ਤੇਜ਼ੀ ਨਾਲ ਵੱਧਦਾ ਹੈ।
Environment Canada issued a heat warning for Toronto and Greater Toronto