ਜਲੰਧਰ ਦੇ ਸਿਵਲ ਹਸਪਤਾਲ 'ਚ ਹੰਗਾਮਾ, ਸੀਨੀਅਰ ਡਾਕਟਰ ਦੇ ਡਰਾਈਵਰ ਤੇ ਸਕਿਓਰਿਟੀ ਗਾਰਡ 'ਚ ਹੱਥੋਪਾਈ, ਵੀਡੀਓ ਵਾਇਰਲ
August 5, 2024
Admin / Punjab
ਸਟੇਟ ਡੈਸਕ : ਜਲੰਧਰ ਦੇ ਸਿਵਲ ਹਸਪਤਾਲ ਵਿਚ ਪਰਚੀਆਂ ਕਟਵਾਉਣ ਨੂੰ ਲੈ ਕੇ ਹੰਗਾਮਾ ਹੋ ਗਿਆ, ਜਿਸ ਦੀ ਵੀਡੀਓ ਵਾਇਰਲ ਹੋ ਗਈ ਹੈ। ਜਾਣਕਾਰੀ ਅਨੁਸਾਰ ਜਲੰਧਰ ਦੇ ਸਿਵਲ ਹਸਪਤਾਲ ਦੇ ਵਿਚ 5 ਅਗਸਤ ਨੂੰ ਤਕਰੀਬਨ 11 ਵਜੇ ਸੀਨੀਅਰ ਡਾਕਟਰ ਦੇ ਡਰਾਈਵਰ ਵੱਲੋਂ ਪਰਚੀ ਵਾਲੀ ਲਾਈਨ ਵਿਚ ਲੱਗੇ ਬਿਨਾਂ ਕੁਝ ਪਰਚਿਆਂ ਕਟਵਾਉਣ ਲੱਗਿਆ ਜਿਸਦਾ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ। ਉਸੇ ਸਮੇਂ ਹਸਪਤਾਲ ਦੇ ਸਕਿਓਰਿਟੀ ਗਾਰਡ ਵੱਲੋਂ ਡਰਾਈਵਰ ਨੂੰ ਰੋਕਿਆ ਗਿਆ ਤਾਂ ਡਰਾਈਵਰ ਵੱਲੋਂ ਉਸ ਨਾਲ ਧੱਕਾ-ਮੁੱਕੀ ਕੀਤੀ ਗਈ। ਕੁਝ ਸਮੇਂ ਬਾਅਦ ਧੱਕਾ-ਮੁੱਕੀ ਹੱਥੋਪਾਈ ਵਿਚ ਬਦਲ ਗਈ। ਬਾਅਦ ਸਿਕਿਓਰਿਟੀ ਗਾਰਡ ਨੇ ਡਾਕਟਰ ਦੇ ਡਰਾਈਵਰ ਨੂੰ ਚਪੇੜ ਮਾਰੀ ਅਤੇ ਫਿਰ ਡਾਕਟਰ ਦੇ ਡਰਾਈਵਰ ਨੇ ਵੀ ਸਿਕਿਓਰਿਟੀ ਗਾਰਡ ਨੂੰ ਫੜ ਕੇ ਕੁੱਟ-ਮਾਰ ਕੀਤੀ। ਇਸ ਸਾਰੇ ਘਟਨਾਕ੍ਰਮ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
Jalandhar scuffle between senior doctor s driver and security guard video viral
Comments
Recommended News
Popular Posts
Just Now