ਪਿੰਡ ਨੰਗਲ ਸਲੇਮਪੁਰ ਦੀ ਮਹਿਲਾ ਸਰਪੰਚ ਸਮੇਤ 4 ਜਣਿਆਂ ਖ਼ਿਲਾਫ FIR ਦਰਜ    ਲੁਧਿਆਣਾ ਤੋਂ ਨਵੇਂ ਚੁਣੇ ਵਿਧਾਇਕ ਸੰਜੀਵ ਅਰੋੜਾ ਨੇ ਸਹੁੰ ਚੁੱਕੀ, ਕਈ ਪ੍ਰਮੁੱਖ ਆਗੂ ਰਹੇ ਮੌਜੂਦ    ਮਸ਼ਹੂਰ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ 'ਚ ਹੋਇਆ ਦੇਹਾਂਤ    ਸ਼੍ਰੋਮਣੀ ਅਕਾਲੀ ਦਲ ਵੱਲੌਂ ਕੋਰ ਕਮੇਟੀ ਦੀ ਪਹਿਲੀ ਸੂਚੀ ਦਾ ਐਲਾਨ, ਬਿਕਰਮ ਸਿੰਘ ਮਜੀਠੀਆ ਵੀ ਸ਼ਾਮਲ    ਗੁਰਪ੍ਰੀਤ ਸਿੰਘ ਵਿਰਕ ਨੇ ਪਟਿਆਲਾ ਮੁੱਖ ਦਫ਼ਤਰ PRTC ਦੇ ਡਾਇਰੈਕਟਰ ਵਜੋਂ ਅਹੁਦਾ ਸਾਂਭਿਆ    NIA ਵੱਲੋਂ ਪੰਜਾਬ ਸਮੇਤ ਵੱਖ-ਵੱਖ 18 ਥਾਵਾਂ 'ਤੇ ਛਾਪੇਮਾਰੀ, ਜਾਣੋ ਪੂਰਾ ਮਾਮਲਾ    ਮੱਧ ਮੈਕਸੀਕੋ ਦੇ ਹਿੰਸਾ ਪ੍ਰਭਾਵਿਤ ਸ਼ਹਿਰ 'ਚ ਗੋ.ਲੀ.ਬਾ.ਰੀ, 12 ਜਣਿਆਂ ਦੀ ਮੌ.ਤ    ਲੁਧਿਆਣਾ: ਵਿਸ਼ਵਕਰਮਾ ਨਗਰ ਦੇ ਇੱਕ ਘਰ 'ਚ ਦਿਵੀਆਂਗ ਬਜ਼ੁਰਗ ਦੀ ਮਿਲੀ ਲਾ.ਸ਼    ਜਲੰਧਰ 'ਚ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਉਸਾਰੀ 'ਤੇ ਚੱਲਿਆ ਪੀਲਾ ਪੰਜਾਂ    ਆਮ ਆਦਮੀ ਪਾਰਟੀ ਜ਼ਿਮਨੀ ਚੋਣਾਂ ਦੀ ਜਿੱਤ ਦਾ ਅੱਜ ਦਿੱਲੀ 'ਚ ਮਨਾਏਗੀ ਜਸ਼ਨ   
ਪੰਜਾਬ 'ਚ ਅੱਤ ਦੀ ਗਰਮੀ ਕੱਢ ਰਹੀ ਵੱਟ, ਬਠਿੰਡਾ 'ਚ ਵਿਅਕਤੀ ਦੀ ਇਕ ਦੀ ਮੌਤ, 4 ਲੋਕ ਬੇਹੋਸ਼
May 21, 2024
Punjab-The-Heat-Is-Exuding-Heat-

Admin / Punjab

ਸਟੇਟ ਡੈਸਕ : ਪੰਜਾਬ 'ਚ ਗਰਮੀ ਨੇ ਵੱਟ ਕੱਢਣੇ ਸ਼ੁਰੂ ਕਰ ਦਿੱਤੇ ਹਨ। ਬੀਤੇ ਕੱਲ੍ਹ ਪੰਜਾਬ 'ਚ ਪਾਰਾ 44 ਡਿਗਰੀ 'ਤੇ ਪੁੱਜ ਗਿਆ ਸੀ। ਇਸਦੇ ਮਦੇਨਜ਼ਦ ਸਰਕਾਰ ਵੱਲੋਂ ਸਕੂਲਾਂ 'ਚ ਬੱਚਿਆਂ ਨੂੰ ਛੁੱਟੀਆਂ ਦਾ ਵੀ ਐਲਾਨ ਕਰ ਦਿੱਤਾ ਗਿਆ।

ਮੌਸਮ ਵਿਭਾਗ ਨੇ ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦਾ ਅਸਰ ਆਉਣ ਵਾਲੇ ਕਈ ਦਿਨਾਂ ਤੱਕ ਦਿਖਾਈ ਦੇਵੇਗਾ। ਗਰਮੀ ਦੇ ਕਹਿਰ ਦਰਮਿਆਨ ਪੰਜਾਬ ਦੇ ਬਠਿੰਡਾ ਵਿੱਚ ਤਾਪਮਾਨ ਦੂਜੇ ਦਿਨ ਵੀ ਸਭ ਤੋਂ ਵੱਧ ਰਿਹਾ। ਅਗਲੇ ਕੁਝ ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਬਠਿੰਡਾ 'ਚ ਭਿਆਨਕ ਗਰਮੀ ਕਾਰਨ 1 ਵਿਅਕਤੀ ਦੀ ਮੌਤ ਹੋ ਗਈ, ਜਦਕਿ 4 ਲੋਕ ਗਰਮੀ ਕਾਰਨ ਬੇਹੋਸ਼ ਹੋ ਗਏ। ਇੱਥੇ ਮੌਸਮ ਆਮ ਨਾਲੋਂ ਗਰਮ ਹੈ। ਮਾਝੇ ਵਿੱਚ ਅੰਮ੍ਰਿਤਸਰ ਅਤੇ ਤਰਨਤਾਰਨ ਤੋਂ ਇਲਾਵਾ ਪੱਛਮੀ ਮਾਲਵੇ ਵਿੱਚ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬ ਦੇ ਬਠਿੰਡਾ ਵਿੱਚ ਦੂਜੇ ਦਿਨ ਤਾਪਮਾਨ ਸਭ ਤੋਂ ਵੱਧ ਰਿਹਾ। ਸੋਮਵਾਰ ਨੂੰ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 46.7 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 21 ਮਈ 1978 ਨੂੰ ਅੰਮ੍ਰਿਤਸਰ ਵਿੱਚ 47.7 ਡਿਗਰੀ ਦਰਜ ਕੀਤਾ ਗਿਆ ਸੀ। ਸੋਮਵਾਰ ਨੂੰ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 44.5 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 44 ਡਿਗਰੀ ਨੂੰ ਪਾਰ ਕਰ ਸਕਦਾ ਹੈ।

Punjab The Heat Is Exuding Heat One Person Died In Jalandhar 4 People Are Unconscious

local advertisement banners
Comments


Recommended News
Popular Posts
Just Now