July 23, 2024
Admin / Punjab
ਮੌਸਮ ਡੈਸਕ : ਪੰਜਾਬ ਵਿਚ ਲਗਾਤਾਰ ਅਲਰਟ ਦੇ ਬਾਵਜੂਦ ਇਸ ਸੀਜ਼ਨ ਵਿਚ ਮਾਨਸੂਨ ਕਮਜ਼ੋਰ ਰਿਹਾ ਹੈ। ਸੂਬੇ ਵਿਚ ਜੂਨ ਤੋਂ ਹੁਣ ਤੱਕ 43 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਅੱਜ ਮੰਗਲਵਾਰ ਨੂੰ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਪਰ ਇਹ ਅਲਰਟ ਸਿਰਫ਼ ਦੋ ਜ਼ਿਲ੍ਹਿਆਂ ਪਠਾਨਕੋਟ ਅਤੇ ਹੁਸ਼ਿਆਰਪੁਰ ਲਈ ਹੈ। ਜਦਕਿ ਗੁਰਦਾਸਪੁਰ, ਅੰਮ੍ਰਿਤਸਰ, ਰੂਪਨਗਰ, ਮੋਹਾਲੀ, ਬਠਿੰਡਾ ਅਤੇ ਮਾਨਸਾ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੰਗਲਵਾਰ ਨੂੰ ਬਾਕੀ ਸਾਰੇ ਜ਼ਿਲ੍ਹਿਆਂ ਵਿਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਸੀ। ਪੰਜਾਬ ਵਿਚ ਬੁੱਧਵਾਰ ਨੂੰ ਵੀ ਅਜਿਹਾ ਹੀ ਮੌਸਮ ਰਹਿਣ ਦੀ ਸੰਭਾਵਨਾ ਹੈ। ਪਰ ਇਹ ਅਲਰਟ ਸਿਰਫ਼ ਇਨ੍ਹਾਂ ਜ਼ਿਲ੍ਹਿਆਂ ਵਿਚ ਹੀ ਰਹੇਗਾ।
ਪਿਛਲੇ ਸਾਲ ਪੰਜਾਬ ਹੜ੍ਹਾਂ ਦੀ ਲਪੇਟ ਵਿਚ ਸੀ, ਜਦਕਿ ਇਸ ਸਾਲ ਸੁਸਤ ਮਾਨਸੂਨ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ। ਪੰਜਾਬ ਵਿਚ 1 ਜੂਨ ਤੋਂ ਹੁਣ ਤੱਕ 43 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਪੰਜਾਬ ਦੇ ਸਿਰਫ਼ ਚਾਰ ਜ਼ਿਲ੍ਹਿਆਂ ਪਠਾਨਕੋਟ, ਤਰਨਤਾਰਨ, ਸੰਗਰੂਰ ਅਤੇ ਮਾਨਸਾ ਵਿਚ ਆਮ ਮੀਂਹ ਪਿਆ ਹੈ।
ਇਨ੍ਹਾਂ ਜ਼ਿਲ੍ਹਿਆਂ 'ਚ ਬਹੁਤ ਘੱਟ ਬਾਰਿਸ਼
6 ਜ਼ਿਲ੍ਹਿਆਂ ਫਤਿਹਗੜ੍ਹ ਸਾਹਿਬ ਵਿਚ 80 ਫੀਸਦੀ ਘੱਟ, ਬਠਿੰਡਾ ਵਿੱਚ 71 ਫੀਸਦੀ, ਫ਼ਿਰੋਜ਼ਪੁਰ ਵਿਚ 64 ਫੀਸਦੀ, SBS ਨਗਰ ਵਿਚ 61 ਫੀਸਦੀ, ਰੂਪਨਗਰ ਵਿਚ 61 ਫੀਸਦੀ ਅਤੇ ਐਸਏਐਸ ਨਗਰ ਵਿਚ 71 ਫੀਸਦੀ ਘੱਟ ਮੀਂਹ ਪਿਆ। ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿਚ 30 ਤੋਂ 59 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ।
Rain Has Reduced By 43 Percent Since June Orange Alert In 2 Districts