September 10, 2024
Admin / National
ਪੰਜਾਬੀ ਪਹਿਚਾਣ ਬਿਊਰੋ : ਹਿਮਾਚਲ ਪ੍ਰਦੇਸ਼ ਅਤੇ ਸ਼ਿਮਲਾ ਵਿੱਚ ਪਿਛਲੇ ਦੋ ਘੰਟਿਆਂ ਤੋਂ ਭਾਰੀ ਬਾਰਿਸ਼ ਹੋ ਰਹੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਅਗਲੇ ਕੁਝ ਘੰਟਿਆਂ ਦੌਰਾਨ ਸੂਬੇ ਵਿਚ ਕਈ ਥਾਵਾਂ ’ਤੇ ਤੇਜ਼ ਮੀਂਹ ਪੈ ਸਕਦਾ ਹੈ।
ਮੌਸਮ ਵਿਭਾਗ ਅਨੁਸਾਰ ਬਿਲਾਸਪੁਰ, ਊਨਾ, ਹਮੀਰਪੁਰ, ਸੋਲਨ ਅਤੇ ਕਾਂਗੜਾ ਜ਼ਿਲਿਆਂ 'ਚ ਕਈ ਥਾਵਾਂ ’ਤੇ ਗਰਜ਼-ਤੂਫਾਨ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਗਲੇ ਕੁਝ ਘੰਟਿਆਂ ਦੌਰਾਨ ਕੁੱਲੂ, ਮੰਡੀ, ਸ਼ਿਮਲਾ ਅਤੇ ਸੋਲਨ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੀਂਹ ਕਾਰਨ ਸ਼ਿਮਲਾ ਦੀਆਂ 34 ਸੜਕਾਂ ਸਮੇਤ ਸੂਬੇ ਭਰ ਵਿੱਚ 75 ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਸੀਜ਼ਨ ਜ਼ੋਰਾਂ ’ਤੇ ਹੋਣ ਕਾਰਨ ਵਪਾਰੀਆਂ ਨੂੰ ਮੰਡੀਆਂ ਵਿੱਚ ਸੇਬ ਦੀ ਢੋਆ-ਢੁਆਈ ਲਈ ਰੁਕਾਵਟਾਂ ਦਾ ਸਾਹਮਣਾ ਕਰਨਾ ਪਵੇਗਾ। ਭਾਰੀ ਬਾਰਿਸ਼ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲਾਂ ਹੋ ਗਿਆ ਹੈ।
Shimla Weather Traffic Affected Due To Heavy Traffic In Shimla 34 Roads Closed