ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਬੁੱਢੇ ਦਰਿਆ ਦੀ ਕਾਰਸੇਵਾ ਦਾ ਦੂਜਾ ਪੜਾਅ ਸ਼ੁਰੂ ਕਰ ਦਿੱਤਾ ਗਿਆ ਹੈ। ਸੰਤ ਸੀਚ ">
ਪੰਜਾਬ ਸਰਕਾਰ ਵੱਲੋਂ 2025 ਦੀਆਂ ਛੁੱਟੀਆਂ ਦੀ List ਜਾਰੀ, ਇਸ ਦਿਨ ਸਕੂਲ ਅਤੇ ਦਫ਼ਤਰ ਰਹਿਣਗੇ ਬੰਦ    Punjab : ITI ਦੀ ਵਿਦਿਆਰਥਣ ਨੂੰ ਟਰੱਕ ਨੇ ਕੁਚਲਿਆ, ਮੌਕੇ 'ਤੇ ਹੀ ਮੌਤ, ਪਰਿਵਾਰ 'ਚ ਛਾਇਆ ਮਾਤਮ    ਪਤੀ ਨੇ ਪਤਨੀ ਸਮੇਤ ਚਾਰ ਲੋਕਾਂ ਨੂੰ ਮਾਰੀ ਗੋਲੀ, ਫਿਰ ਕਰ ਲਈ ਆਤਮ ਹੱਤਿਆ, ਜਾਣੋ ਕੀ ਹੈ ਪੂਰਾ ਮਾਮਲਾ    ਵਿਦੇਸ਼ਾਂ 'ਚ ਪੰਜਾਬੀ ਭਾਈਚਾਰੇ ਨੂੰ ਆਪਸ 'ਚ ਜੋੜਨ ਲਈ ਕਰਵਾਏ ਗਏ ਮੇਲੇ 'ਚ ਲੱਗੀਆਂ ਰੌਣਕਾਂ, ਗਾਇਕਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼    Canada ਸਰਕਾਰ ਨੇ ਭਾਰਤੀ ਪੇਸ਼ੇਵਰਾਂ ਨੂੰ ਦਿੱਤਾ ਇਕ ਹੋਰ ਝਟਕਾ, ਜਾਣੋ ਕੀ ਹੈ Trudeau ਸਰਕਾਰ ਦਾ ਨਵਾਂ ਫਰਮਾਨ    Punjab Weather Update: ਪੰਜਾਬ 'ਚ ਮੀਂਹ ਕਾਰਨ ਵਧੀ ਠੰਢ, ਬੱਦਲਾਂ ਕਾਰਨ ਕਈ ਇਲਾਕਿਆਂ 'ਚ ਛਾਇਆ ਹਨੇਰਾ, ਅਗਲੇ ਕਈ ਦਿਨਾਂ ਤੱਕ ਬਾਰਿਸ਼ ਦੀ ਸੰਭਾਵਨਾ    Jharkhand 'ਚ ਦਿਲ ਦਹਿਲਾਉਣ ਵਾਲੀ ਘਟਨਾ, ਬਜ਼ੁਰਗ ਨੂੰ ਬਲਦੀ ਚਿਖਾ 'ਚ ਸੁੱਟਿਆ, ਜਾਣੋ ਕੀ ਹੈ ਪੂਰਾ ਮਾਮਲਾ    ਅਮਰੀਕਾ ਨੇ ਪਾਕਿਸਤਾਨ ਦੀ ਫੌਜੀ ਅਦਾਲਤ ਵੱਲੋਂ 25 ਨਾਗਰਿਕਾਂ ਨੂੰ ਸਜ਼ਾ ਸੁਣਾਏ ਜਾਣ 'ਤੇ ਚਿੰਤਾ ਪ੍ਰਗਟਾਈ    Dr. Manmohan Singh Passes Away: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ 'ਚ ਦਿਹਾਂਤ, PM ਮੋਦੀ ਵੱਲੋਂ ਸ਼ਰਧਾਂਜਲੀਆਂ ਭੇਟ    USA : ਹਵਾਈ ਅੱਡੇ 'ਤੇ ਜਹਾਜ਼ ਦੇ ਟਾਈਰਾਂ 'ਚੋਂ ਮਿਲੀ ਵਿਅਕਤੀ ਦੀ ਲਾਸ਼, ਪਾਇਲਟ ਤੇ ਯਾਤਰੀਆਂ ਦੇ ਉਡੇ ਹੋਸ਼   
ਬੁੱਢੇ ਦਰਿਆ ਨੂੰ ਸਾਫ਼ ਕਰਨ ਦਾ ਵਿੱਢਿਆ ਮੋਰਚਾ, ਕਾਰਸੇਵਾ ਦਾ ਦੂਜਾ ਪੜਾਅ ਸ਼ੁਰੂ : ਰੋਕੇ ਜਾਣਗੇ ਗੰਦੇ ਤੇ ਜ਼ਹਿਰੀਲੇ ਪਾਣੀ
December 25, 2024
A-Campaign-Has-Been-Launched-To-

ਸੰਤ ਸੀਚੇਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਬੁੱਢੇ ਦਰਿਆ ਦੀ ਸੇਵਾ 'ਚ ਹਿੱਸਾ ਲੈਣ ਦਾ ਸੱਦਾ

ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਰਿਆ 'ਚ ਗੰਦੇ ਪਾਣੀ ਪੈਣ ਤੋਂ ਰੋਕਣ ਦੀਆਂ ਸਖ਼ਤ ਹਦਾਇਤਾਂ

Admin / Punjab

ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਬੁੱਢੇ ਦਰਿਆ ਦੀ ਕਾਰਸੇਵਾ ਦਾ ਦੂਜਾ ਪੜਾਅ ਸ਼ੁਰੂ ਕਰ ਦਿੱਤਾ ਗਿਆ ਹੈ। ਸੰਤ ਸੀਚੇਵਾਲ ਨੇ ਸਖ਼ਤ ਤਾੜਨਾ ਨਾਲ ਲੁਧਿਆਣਾ ਦੇ ਡਿਪਟੀ ਕਮਿਸ਼ਨਰ, ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਫੋਨ 'ਤੇ ਗੱਲਬਾਤ ਕੀਤੀ ਕਿ ਦਰਿਆ ਵਿਚ ਪੈ ਰਹੇ ਗੈਰ-ਕਾਨੂੰਨੀ ਜ਼ਹਿਰੀਲੇ ਪਾਣੀ ਨੂੰ ਸਖਤੀ ਨਾਲ ਰੋਕਿਆ ਜਾਵੇ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਵੀ ਸਪੱਸ਼ਟ ਕੀਤਾ ਹੈ ਕਿ ਕਾਰਸੇਵਾ ਦੇ ਦੂਜੇ ਪੜਾਅ ਵਿਚ ਬੁੱਢੇ ਦਰਿਆ ਵਿਚ ਗੰਦੇ ਤੇ ਜ਼ਹਿਰੀਲੇ ਪਾਣੀਆਂ ਨੂੰ ਰੋਕਣ ਦਾ ਮੋਰਚਾ ਵਿੱਢ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 2 ਫਰਵਰੀ ਨੂੰ ਸ਼ੁਰੂ ਬੁੱਢੇ ਦਰਿਆ ਦੇ ਕਾਰਸੇਵਾ ਦੇ ਪਹਿਲੇ ਪੜਾਅ ਦੌਰਾਨ ਇਸਦੇ ਕਿਨਾਰਿਆਂ 'ਤੇ ਵੱਡੀ ਗਿਣਤੀ ਵਿਚ ਬੂਟੇ ਲਗਾਏ ਗਏ ਸੀ ਅਤੇ ਦਰਿਆ ਤੱਕ ਪਹੁੰਚ ਕਰਨ ਲਈ ਰਸਤਿਆਂ ਨੂੰ ਬਣਾਇਆ ਗਿਆ ਸੀ।


ਸੀਚੇਵਾਲ ਨੇ ਬੁੱਢੇ ਦਰਿਆ 'ਚ ਪੈ ਰਹੇ ਗੰਦੇ ਪਾਣੀ ਦਾ ਲਿਆ ਜਾਇਜ਼ਾ


ਲੁਧਿਆਣੇ ਦੇ ਗਊਘਾਟ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਬੁੱਢੇ ਦਰਿਆ ਦੀ ਕਾਰਸੇਵਾ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰਵਾਈ ਗਈ। ਜਿਸਦੇ ਭੋਗ 24 ਦਸੰਬਰ ਨੂੰ ਪਾਏ ਗਏ। ਇਸੇ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੁੱਢੇ ਦਰਿਆ ਵਿਚ ਪੈ ਰਹੇ ਗੰਦੇ ਪਾਣੀਆਂ ਦਾ ਜਾਇਜ਼ਾ ਲਿਆ ਤੇ ਇਸੇ ਤਰ੍ਹਾਂ ਡੇਅਰੀਆਂ ਅਤੇ ਫੈਕਟਰੀਆਂ ਦੇ ਸਿੱਧੇ ਤੇ ਅਸਿੱਧੇ ਪੈ ਰਹੇ ਗੰਦੇ ਤੇ ਜ਼ਹਿਰੀਲੇ ਪਾਣੀਆਂ ਦਾ ਮੌਕੇ 'ਤੇ ਜਾ ਕੇ ਮੁਆਇਨਾ ਕੀਤਾ। ਉਹਨਾਂ ਕਿਹਾ ਕਿ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਕਹਿਣ ਨਾਲ ਹੀ ਅਸੀਂ ਦਰਿਆ ਦੀ ਹੋਂਦ ਤੋਂ ਮੁਨਕਰ ਹੋ ਰਹੇ ਹਨ। ਉਹਨਾਂ ਸਮੂਹ ਵਾਤਾਵਰਨ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਦਰਿਆ ਦੇ ਪੁਰਾਤਨ ਸਰੂਪ ਨੂੰ ਬਹਾਲ ਕਰਵਾਉਣ ਲਈ ਇੱਕਜੁਟਤਾ ਨਾਲ ਅੱਗੇ ਆਉਣ।


ਬੁੱਢੇ ਦਰਿਆ ਦੀ ਪੁਰਾਤਨ ਵਿਰਾਸਤ ਨੂੰ ਬਹਾਲ ਕਰਨਾ ਹਰ ਇਕ ਪੰਜਾਬੀ ਦਾ ਨੈਤਿਕ ਫਰਜ਼ ਤੇ ਧਰਮ : ਸੀਚੇਵਾਲ

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਬੁੱਢੇ ਦਰਿਆ ਦੀ ਪੁਰਾਤਨ ਵਿਰਾਸਤ ਨੂੰ ਬਹਾਲ ਕਰਨਾ ਹਰ ਇੱਕ ਪੰਜਾਬੀ ਦਾ ਨੈਤਿਕ ਫਰਜ਼ ਤੇ ਧਰਮ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਵਿਚ ਅਥਾਹ ਸ਼ਕਤੀ ਹੈ ਤੇ ਉਹ ਇਸ ਕਾਰਜ ਲਈ ਅੱਗੇ ਆਉਣ। ਉਹਨਾਂ ਦੱਸਿਆ ਕਿ 25 ਸਾਲਾਂ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈ ਦੀ ਕਾਰ ਸੇਵਾ ਵੀ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ। ਹੁਣ ਇਸ ਦਾ ਪਾਣੀ ਇੰਨਾ ਸਾਫ ਹੋ ਗਿਆ ਹੈ ਕਿ ਹੁਣ ਪਾਣੀ ਪੀਣਯੋਗ ਹੈ। ਪਿਛਲੇ ਦਿਨਾਂ ਵਿਚ ਕਾਲੀ ਵੇਈਂ ਦਾ ਟੀਡੀਐੱਸ 118 ਦੇ ਕਰੀਬ ਆਉਂਦਾ ਰਿਹਾ ਹੈ।


ਕੈਂਸਰ ਦਾ ਮੁੱਖ ਸਰੋਤ ਬਣ ਰਿਹਾ ਜ਼ਹਿਰੀਲਾ ਪਾਣੀ


ਸੰਤ ਸੀਚੇਵਾਲ ਨੇ ਦੱਸਿਆ ਕਿ 2008 ਵਿਚ ਅਤੇ ਸਾਲ 2011 ਵਿਚ ਦੋ ਵਾਰ ਕਾਲਾ ਸੰਘਿਆਂ ਡਰੇਨ ਦੇ ਜ਼ਹਿਰੀਲੇ ਤੇ ਗੰਦੇ ਪਾਣੀ ਨੂੰ ਲੋਕਾਂ ਦੇ ਸਹਿਯੋਗ ਨਾਲ ਬੰਨ੍ਹ ਲਾਇਆ ਗਿਆ ਸੀ। ਕਿਉਂਕਿ ਇਹੀ ਜ਼ਹਿਰੀਲਾ ਪਾਣੀ ਕੈਂਸਰ ਦਾ ਮੁੱਖ ਸਰੋਤ ਬਣ ਰਿਹਾ ਹੈ। ਇਹ ਪਾਣੀ ਚਿੱਟੀ ਵੇਈਂ ਰਾਹੀਂ ਸਤਲੁਜ ਵਿਚ ਪੈਂਦਾ ਹੈ ਤੇ ਅੱਗੋਂ ਹਰੀਕੇ ਪੱਤਣ ਤੋਂ ਹੋ ਕੇ ਮਾਲਵੇ ਤੇ ਰਾਜਸਥਾਨ ਨੂੰ ਜਾਂਦਾ ਹੈ। ਜਿੱਥੇ ਲੋਕ ਇਸ ਜ਼ਹਿਰੀਲੇ ਪਾਣੀ ਨੂੰ ਬਿਨਾਂ ਟਰੀਟ ਕੀਤਿਆਂ ਪੀਣ ਲਈ ਮਜਬੂਰ ਹਨ।


ਫੈਕਟਰੀਆਂ ਤੇ ਡੇਅਰੀਆਂ ਦਾ ਪੈ ਰਿਹਾ ਗੰਦਾ ਪਾਣੀ ਵੱਡੀ ਚੁਣੌਤੀ


ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਚਿੱਟੀ ਵੇਈਂ ਵਿਚ ਵੀ ਚਿੱਟੀ ਵੇਈਂ ਦੇ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਵੀ ਸਿੰਬਲੀ ਪਿੰਡ ਤੋਂ ਨਹਿਰ ਦਾ ਪਾਣੀ ਵੇਈਂ ਵਿੱਚ ਛੱਡਣ ਲਈ 1 ਕਰੋੜ 19 ਲੱਖ ਦਾ ਰੈਗੂਲੇਟਰ ਬਣਾਇਆ ਗਿਆ ਹੈ ਤੇ ਭਵਿੱਖ ਵਿੱਚ ਇਹ ਰੈਗੂਲੇਟਰ ਚਾਲੂ ਹੋਣ ਨਾਲ 200 ਕਿਊਸਿਕ ਪਾਣੀ ਚਿੱਟੀ ਵੇਈਂ ਵਿਚ ਵਗਣ ਲੱਗ ਪਵੇਗਾ। ਜਿਸ ਨਾਲ ਪ੍ਰਦੂਸ਼ਣ ਦੀ ਮਾਤਰਾ ਘੱਟ ਜਾਵੇਗੀ ਸੰਸਦ ਨੇ ਦੱਸਿਆ ਕਿ ਬੁੱਢੇ ਦਰਿਆ ਵਿਚ ਵੀ 200 ਕਿਊਸਿਕ ਪਾਣੀ ਛੱਡਣ ਦਾ ਪ੍ਰਬੰਧ ਕੀਤਾ ਹੋਇਆ ਹੈ। ਪਰ ਇਸ ਵਿਚ ਫੈਕਟਰੀਆਂ ਤੇ ਡੇਅਰੀਆਂ ਦਾ ਪੈ ਰਿਹਾ ਗੰਦਾ ਪਾਣੀ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਉਹ ਪਿਛਲੇ 25 ਸਾਲਾਂ ਤੋਂ ਪਾਣੀਆਂ ਬਾਰੇ ਹੀ ਲੜਾਈ ਲੜਦੇ ਆ ਰਹੇ ਹਨ।


ਸੰਤ ਸੀਚੇਵਾਲ ਨੇ ਦੱਸਿਆ ਕਿ ਪਾਣੀਆਂ ਬਾਰੇ ਛੇੜਿਆ ਸੰਘਰਸ਼ ਉਹ ਸੰਗਤੀ ਰੂਪ ਵਿਚ ਕਰਦੇ ਆ ਰਹੇ ਹਨ ਨਾ ਕਿ ਭੀੜ ਦੇ ਰੂਪ ਵਿਚ। ਸੰਤ ਸੀਚੇਵਾਲ ਨੇ ਇਸ ਗੱਲ 'ਤੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਕਿ ਬੀਤੀ ਦਿਨੀਂ ਬੁੱਢੇ ਦਰਿਆ ਵਿਚ ਪੈ ਰਹੇ ਜ਼ਹਿਰੀਲੇ ਤੇ ਗੰਦੇ ਪਾਣੀਆਂ ਵਿਰੁੱਧ ਲੋਕ ਆਪਣੇ ਹੱਕਾਂ ਲਈ ਸੜਕਾਂ 'ਤੇ ਉਤਰ ਆਏ ਸੀ। ਉਹਨਾਂ ਦੱਸਿਆ ਕਿ ਉਹ ਹਮੇਸ਼ਾ ਹੀ ਹਰ ਮੰਚ ਤੋਂ ਇਹ ਹੋਕਾ ਦਿੰਦੇ ਆ ਰਹੇ ਹਨ ਕਿ ਪੰਜਾਬ ਦੀਆਂ ਨਦੀਆਂ ਅਤੇ ਦਰਿਆ ਉਦੋਂ ਤੱਕ ਸਾਫ ਸੁਥਰੇ ਨਹੀਂ ਹੋ ਸਕਦੇ ਜਦੋਂ ਤੱਕ ਲੋਕਾਂ ਵਿਚ ਜਾਗਰੂਕਤਾ ਨਹੀਂ ਆਵੇਗੀ।


ਸਾਲ 2009 ਦਾ ਜ਼ਿਕਰ ਕਰਦਿਆਂ ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਸਾਲ ਵਾਤਾਵਰਣ ਚੇਤਨਾ ਲਹਿਰ ਸ਼ੁਰੂ ਕੀਤੀ ਸੀ। ਜਿਹੜੀ ਕਾਲਾ ਸੰਘਿਆਂ ਡਰੇਨ ਚਿੱਟੀ ਵੇਈਂ ਤੇ ਬੁੱਢੇ ਨਾਲੇ ਦੇ ਕਿਨਾਰਿਆਂ ਤੋਂ ਹੁੰਦੀ ਹੋਈ ਹਰੀਕੇ ਪੱਤਣ ਤੇ ਫਿਰ ਬੀਕਾਨੇਰ ਤੱਕ ਗਈ ਸੀ। ਜਿਸ ਦਾ ਮਕਸਦ ਇਹ ਸੀ ਕਿ ਰਾਜਸਥਾਨ ਦੇ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਉਹ ਕਿਹੋ ਜਿਹਾ ਜ਼ਹਿਰੀਲਾ ਤੇ ਗੰਦਾ ਪਾਣੀ ਪੀ ਰਹੇ ਹਨ।

A Campaign Has Been Launched To Clean The Budha River The Second Phase Of Kar Seva Has Begun Dirty And Toxic Water Will Be Stopped

local advertisement banners
Comments


Recommended News
Popular Posts
Just Now
The Social 24 ad banner image