ਦੋ ਹੈਲੀਕਾਪਟਰਾਂ ਦੀ ਹਵਾ 'ਚ ਭਿਆਨਕ ਟੱਕਰ, ਮਸ਼ਹੂਰ ਗਾਇਕ ਅਤੇ ਯੂਟਿਊਬਰ ਸਮੇਤ 6 ਲੋਕਾਂ ਦੀ ਮੌਤ    CM Mann ਦੀ ਵਾਇਰਲ ਵੀਡੀਓ 'ਤੇ ਜਥੇਦਾਰ ਦਾ ਵੱਡਾ ਬਿਆਨ, ਕਿਹਾ- ਦੋ ਲੈਬਾਂ ਦੀ ਜਾਂਚ ਕਰਵਾਈ ਤਾਂ ਅਸਲੀ ਨਿਕਲੀ    ਅਮਰੀਕਾ ਦੇ ਮਿਸੂਰੀ ‘ਚ ਵਾਪਰਿਆ ਜਹਾਜ਼ ਹਾਦਸਾ, ਪਾਇਲਟ ਤੇ 11 ਸਕਾਈਡਾਈਵਰਾਂ ਦੀ ਹੋਈ ਮੌਤ    ਵੱਡੀ ਖਬਰ : ਬਿਕਰਮ ਮਜੀਠੀਆ ਸਣੇ 3 ਨੂੰ ਮਿਲੀ ਜ਼ਮਾਨਤ, ਥਾਣੇ 'ਚੋਂ ਮੁਲਜ਼ਮ ਛੁਡਾਉਣ ਦੇ ਲੱਗੇ ਸਨ ਦੋਸ਼    ਲਿਵ-ਇਨ 'ਚ ਰਹਿ ਰਹੀ ਪਰਵਾਸੀ ਲੜਕੀ ਦੀ ਸ਼ੱਕੀ ਹਾਲਾਤ 'ਚ ਮੌਤ; 5 ਦਿਨ ਪਹਿਲਾਂ ਨੌਜਵਾਨ ਨਾਲ ਕਿਰਾਏ 'ਤੇ ਲਿਆ ਸੀ ਕਮਰਾ, ਪੁਲਿਸ ਜਾਂਚ 'ਚ ਜੁਟੀ    ਪਾਕਿਸਤਾਨ ਦਾ ਦਾਅਵਾ – “ਈਰਾਨ-ਅਮਰੀਕਾ ਵਿਚਕਾਰ ਅਗਲੇ 24 ਘੰਟਿਆਂ ਵਿੱਚ ਇਲੈਕਟ੍ਰਾਨਿਕ ਤੌਰ 'ਤੇ ਸਮਝੌਤਾ ਹੋਣ ਦੀ ਸੰਭਾਵਨਾ”    ਲੈਫਟੀਨੈਂਟ ਜਨਰਲ ਧੀਰਜ ਸੇਠ ਹੋਣਗੇ ਦੇਸ਼ ਦੇ ਅਗਲੇ ਫੌਜ ਮੁਖੀ    4 ਨਗਰ ਕੌਂਸਲ ਦੇ ਨਤੀਜਿਆਂ ਦਾ ਹੋਇਆ ਐਲਾਨ, ਕਾਦੀਆਂ ‘ਚ ਅਕਾਲੀ ਦਲ ਨੇ ਤੇ ਸ਼ਾਮ ਚੁਰਾਸੀ ‘ਚ AAP ਨੇ ਮਾਰੀ ਬਾਜ਼ੀ    “ਪੰਜਾਬ ਤੋਂ ਬਿਨਾਂ ਕੋਈ ਅੰਦੋਲਨ ਨਹੀਂ ਹੁੰਦਾ ਪੂਰਾ” – ਅਭਿਜੀਤ    ਮਨਾਲੀ ਘੁੰਮਣ ਗਏ ਪੰਜਾਬੀਆਂ ਦੀ ਗੱਡੀ 400 ਫੁੱਟ ਡੂੰਘੀ ਖੱਡ ‘ਚ ਡਿੱਗੀ, ਪਿਓ-ਧੀ ਦੀ ਹੋਈ ਮੌਤ   
ਪੰਜਾਬ 'ਚ 'ਓਰੇਂਜ ਅਲਰਟ': ਦੋ ਸਾਲਾਂ ਬਾਅਦ ਮਾਰਚ 'ਚ ਪਈ ਰਿਕਾਰਡ ਤੋੜ ਠੰਢ
March 20, 2026
-Orange-Alert-In-Punjab-Record-b
Punjab

ਪੰਜਾਬ 'ਚ 'ਓਰੇਂਜ ਅਲਰਟ': ਦੋ ਸਾਲਾਂ ਬਾਅਦ ਮਾਰਚ 'ਚ ਪਈ ਰਿਕਾਰਡ ਤੋੜ ਠੰਢ

ਚੰਡੀਗੜ੍ਹ: ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਮੌਸਮ ਨੇ ਭਿਆਨਕ ਰੂਪ ਧਾਰ ਲਿਆ ਹੈ। ਪਿਛਲੇ 24 ਘੰਟਿਆਂ ਵਿੱਚ ਤਾਪਮਾਨ 2.7 ਡਿਗਰੀ ਹੋਰ ਡਿੱਗ ਗਿਆ ਹੈ, ਜੋ ਆਮ ਨਾਲੋਂ 6.1 ਡਿਗਰੀ ਹੇਠਾਂ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਅੱਜ ਲਈ 'ਓਰੇਂਜ ਅਲਰਟ' ਜਾਰੀ ਕਰਦਿਆਂ ਤੇਜ਼ ਹਵਾਵਾਂ ਅਤੇ ਗੜੇਮਾਰੀ ਦੀ ਚੇਤਾਵਨੀ ਦਿੱਤੀ ਹੈ।

ਝੱਖੜ ਤੇ ਮੀਂਹ ਦੀ ਮਾਰ

ਅੱਜ ਸੂਬੇ ਵਿੱਚ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਲੁਧਿਆਣਾ ਅਤੇ ਮੋਗਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਨਾਲ ਗੜੇਮਾਰੀ ਹੋਣ ਦੀ ਪੂਰੀ ਸੰਭਾਵਨਾ ਹੈ। ਸਭ ਤੋਂ ਵੱਧ 10 ਮਿਲੀਮੀਟਰ ਬਾਰਿਸ਼ ਸ੍ਰੀ ਅਨੰਦਪੁਰ ਸਾਹਿਬ ਵਿੱਚ ਰਿਕਾਰਡ ਕੀਤੀ ਗਈ ਹੈ।

ਅਗਲੇ ਦਿਨਾਂ ਦਾ ਹਾਲ

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, ਅਗਲੇ 48 ਘੰਟਿਆਂ ਵਿੱਚ ਪਾਰਾ 3 ਤੋਂ 4 ਡਿਗਰੀ ਹੋਰ ਡਿੱਗ ਸਕਦਾ ਹੈ। 21 ਮਾਰਚ ਨੂੰ ਮੌਸਮ ਸਾਫ਼ ਰਹੇਗਾ, ਪਰ 22 ਅਤੇ 25 ਮਾਰਚ ਨੂੰ ਇੱਕ ਵਾਰ ਫਿਰ ਹਲਕੀ ਬੂੰਦਾਬਾਂਦੀ ਹੋਣ ਦੇ ਆਸਾਰ ਹਨ। ਪਾਕਿਸਤਾਨ ਅਤੇ ਰਾਜਸਥਾਨ ਉੱਪਰ ਬਣੇ ਮੌਸਮੀ ਸਿਸਟਮ ਕਾਰਨ ਉੱਤਰ-ਪੱਛਮੀ ਭਾਰਤ ਵਿੱਚ ਇਹ ਹਲਚਲ ਜਾਰੀ ਹੈ।

Orange Alert In Punjab Record breaking Cold In March After Two Years

local advertisement banners
Comments


Recommended News
Popular Posts
Just Now