June 13, 2026
4 ਨਗਰ ਕੌਂਸਲ ਦੇ ਨਤੀਜਿਆਂ ਦਾ ਹੋਇਆ ਐਲਾਨ, ਕਾਦੀਆਂ ‘ਚ ਅਕਾਲੀ ਦਲ ਨੇ ਤੇ ਸ਼ਾਮ ਚੁਰਾਸੀ ‘ਚ AAP ਨੇ ਮਾਰੀ ਬਾਜ਼ੀ
ਨਗਰ ਕੌਂਸਲ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ।4 ਨਗਰ ਕੌਂਸਲਾਂ ਗੁਰਦਾਸਪੁਰ, ਕਾਦੀਆਂ, ਸ਼ਾਮ ਚੁਰਾਸੀ ਤੇ ਦੀਨਾਨਗਰ ਦੇ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ। ਗੁਰਦਾਸਪੁਰ ਵਿਚ29 ਸੀਟਾਂ ਵਿਚੋਂ23 ਦੇ ਨਤੀਜੇ ਸਾਹਮਣੇ ਆ ਚੁੱਕੇ ਹਨ।23 ਸੀਟਾਂ ‘ਤੇ ਕਾਂਗਰਸ ਅੱਗੇ ਚੱਲ ਰਹੀ ਹੈ। ਆਮ ਆਦਮੀ ਪਾਰਟੀ ਨੇ5 ਸੀਟਾਂ ਜਿੱਤੀਆਂ ਹਨ ਤੇ ਇਕ ਆਜ਼ਾਦ ਉਮੀਦਵਾਰ ਨੂੰ ਜੇਤੂ ਐਲਾਨਿਆ ਗਿਆ ਹੈ। ਦੱਸ ਦੇਈਏ ਕਿ ਭਾਜਪਾ ਨੇ ਇਸ ਚੋਣ ਵਿਚ ਸਾਰੇ29 ਵਾਰਡਾਂ ਵਿਚ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਉਹ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ।
ਸ਼੍ਰੋਮਣੀ ਅਕਾਲੀ ਦਲ ਨੇ ਕਾਦੀਆਂ ਨਗਰ ਕੌਂਸਲ ਵਾਰਡਾਂ ਵਿੱਚ ਬਹੁਮਤ ਹਾਸਲ ਕਰ ਲਿਆ ਹੈ।15 ਵਿਚੋਂ6 ਸੀਟਾਂ ਅਕਾਲੀ ਦਲ ਦੀ ਝੋਲੀ ਵਿੱਚ ਪਈਆਂ ਹਨ। ਅਕਾਲੀ ਦਲ-6, ਭਾਜਪਾ-1, ਕਾਂਗਰਸ-4 ਆਮ ਆਦਮੀ ਪਾਰਟੀ-2 ਅਤੇ ਆਜ਼ਾਦ-2 ਸੀਟਾਂ ਜਿੱਤੀਆਂ ਹਨ। ਦੀਨਾਨਗਰ ਚੋਣ ਨਤੀਜੇ ਇਸ ਤਰ੍ਹਾਂ ਹਨ। ਆਮ ਆਦਮੀ ਪਾਰਟੀ :04 ਸੀਟਾਂ, ਸ਼੍ਰੋਮਣੀ ਅਕਾਲੀ ਦਲ :0 ਸੀਟਾਂ, ਕਾਂਗਰਸ :8 ਸੀਟਾਂ, ਭਾਰਤੀ ਜਨਤਾ ਪਾਰਟੀ ):1 ਸੀਟਾਂ ਅਤੇ ਹੋਰ :0 ਸੀਟਾਂ ਹਨ।
ਇਸੇ ਤਰ੍ਹਾਂ ਕਾਦੀਆਂ ‘ਚ ਅਕਾਲੀ ਦਲ ਨੇ ਜਿੱਤ ਦੇ ਝੰਡੇ ਗੱਡੇ ਹਨ।6 ਸੀਟਾਂ ਅਕਾਲੀ ਦਲ ਦੇ ਹਿੱਸੇ ਵਿਚ ਹਨ। ਆਪ ਦੇ ਹਿੱਸੇ ਦੇ2 ਤੇ ਭਾਜਪਾ ਦੇ ਹਿੱਸੇ ਇਕ ਸੀਟ ਆਈ ਹੈ। ਇਸੇ ਤਰ੍ਹਾਂ ਸ਼ਾਮ ਚੁਰਾਸੀ ਵਿਚ9 ਸੀਟਾਂ ਵਿਚੋਂ6 ‘ਤੇ ਆਪ, 2 ‘ਤੇ ਕਾਂਗਰਸ ਨੇ ਬਾਜ਼ੀ ਮਾਰੀ ਹੈ ਜਦੋਂ ਕਿ ਇਕ ਆਜ਼ਾਦ ਉਮੀਦਵਾਰ ਨੇ ਸੀਟ ਹਾਸਲ ਕੀਤੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਵਾਰਡ ਵਿਚ ਆਪਣਾ ਖਾਤਾ ਨਹੀਂ ਖੋਲ੍ਹ ਸਕੀ ਹੈ।
Municipal councils Result