ਬੰਗਾਲ ਤੋਂ ਬਾਅਦ, ਅਮਿਤ ਸ਼ਾਹ ਦਾ ‘ਮਿਸ਼ਨ ਪੰਜਾਬ’… ਭਾਜਪਾ ਦੀ ਰਣਨੀਤੀ ਤਿਆਰ    ਆਪਣੇ ਹੱਥਾਂ ਨਾਲ ਸਜਾਈ ਆਪਣੀ ਚਿਤਾ! ਸੰਗਰੂਰ ‘ਚ ਖ਼ੁਦਕੁਸ਼ੀ ਦਾ ਹੈਰਾਨ ਕਰਨ ਵਾਲਾ ਮਾਮਲਾ    SGPC ਲਈ 24 ਘੰਟੇ ਦੇ ਗਲੋਬਲ ਚੈਨਲ ਦੀ ਪੇਸ਼ਕਸ਼, ਰਬਿੰਦਰ ਨਾਰਾਇਣ ਨੇ ਗੁਰਬਾਣੀ ਪ੍ਰਸਾਰਣ ਦੀ ਸੇਵਾ ਮੰਗੀ    ਲੁਧਿਆਣਾ ਤੋਂ ਬਾਅਦ ਹੁਣ ਅੰਮ੍ਰਿਤਸਰ 'ਚ ਲਾਪਤਾ ਹੋਈਆਂ ਦੋ ਨਾਬਾਲਿਗ ਕੁੜੀਆਂ, ਕੋਚਿੰਗ ਲਈ ਗਈਆਂ ਸਨ ਦੋਵੇਂ, ਸੀਸੀਟੀਵੀ ਖੰਗਾਲ ਰਹੀ ਪੁਲਿਸ    ਰਾਤੋਂ-ਰਾਤ ਅਮੀਰ ਬਣਿਆ ਨੂਰਪੁਰ ਦਾ ਕਿਸਾਨ, ਪੈਸੇ ਖੁੱਲ੍ਹੇ ਕਰਵਾਉਣ ਦੇ ਚੱਕਰ 'ਚ ਖਰੀਦੀ ਸੀ ਲਾਟਰੀ    ਮੁਹਾਲੀ ‘ਚ ਐਕਸ ਗਰਲਫਰੈਂਡ ਦੇ ਕਾਤਲ ਨੂੰ ਆਇਆ ਹੋਸ਼, ਖੁਦ ਚੱਲ ਕੇ ਪਹੁੰਚਿਆ ਕੋਰਟ, ਕਤਲ ਤੋਂ ਬਾਅਦ ਵੱਢਿਆ ਸੀ ਆਪਣਾ ਗਲਾ    ਗੁਰਦੁਆਰੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਨੌਜਵਾਨ ਦਿੱਲੀ ਤੋਂ ਕਾਬੂ, ਗੁਰਦੁਆਰਾ ਸਾਹਿਬ 'ਚ ਮੰਗੀ ਮਾਫ਼ੀ    ‘ਪੰਜਾਬੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ’-ਪੰਜਾਬ ‘ਚ ED ਦੀ ਰੇਡ ਨੂੰ ਲੈ ਕੇ CM ਮਾਨ ਦਾ ਬਿਆਨ    ਮਾਂ ਦੇ ਪ੍ਰੇਮੀ ਵਲੋਂ ਕਤਲ ਕੀਤੀ ਕੁੜੀ ਦੇ ਮਾਮਲੇ ‘ਚ ਨਵਾਂ ਮੋੜ, ਕੁੜੀ ਦੇ ਦੋਸਤ ਨੇ ਮੁਕਾਏ ਆਪਣੇ ਹੀ ਸਾਹ    ਐਡਵੋਕੇਟ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਵਫ਼ਦ ਦਾ ਅਮਰੀਕਾ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ   
ਤੁਕਾਰਾਮ ਦਾ ਲੱਗਾ ਤੁੱਕਾ, ਇਕ ਮਹੀਨੇ 'ਚ ਟਮਾਟਰਾਂ ਨੂੰ ਵੇਚ ਕੇ ਬਣਾਇਆ ਕਰੋੜਪਤੀ, ਜਾਣੋ ਪੂਰਾ ਮਾਮਲਾ
July 17, 2023
Tukarams-Laga-Tukka-became-a-mil

LPTV / Chandigarh

ਨੈਸ਼ਨਲ ਡੈਸਕ: ਇੱਕ ਪਾਸੇ ਜਿੱਥੇ ਟਮਾਟਰ ਦੀਆਂ ਕੀਮਤਾਂ ਜੇਬ ਢਿੱਲੀ ਕਰ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਮਹਾਰਾਸ਼ਟਰ ਦੇ ਪੁਣੇ ਦੇ ਇੱਕ ਕਿਸਾਨ ਦੀ ਤਾਂ ਜਿਵੇਂ ਲਾਟਰੀ ਲੱਗ ਗਈ ਹੋਵੇ। ਪੁਣੇ ਦੇ ਨਾਰਾਇਣਗੰਜ ਦੇ ਰਹਿਣ ਵਾਲੇ ਕਿਸਾਨ ਤੁਕਾਰਾਮ ਭਾਗੋਜੀ ਨੇ ਇੱਕ ਮਹੀਨੇ ਵਿੱਚ 13,000 ਕਰੇਟ ਟਮਾਟਰ ਵੇਚ ਕੇ 1.5 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਅਜਿਹੇ "ਚ ਇਹ ਕਹਿਣਾ ਗਲਤ ਨਹੀਂ ਹੋ ਸਕਦਾ ਕਿ ਤੁਕਾਰਾਮ ਦਾ ਤੁੱਕਾ ਲੱਗ ਗਿਆ। ਕਿਉਕਿ ਪਹਿਲਾਂ ਟਮਾਟਰਾਂ ਦੀ ਕੀਮਤਾਂ ਕਾਫੀ ਘੱਟ ਸਨ, ਅਚਾਨਕ ਇਨ੍ਹਾਂ ਦੇ ਭਾਅ 'ਚ ਉਛਾਲ ਆਉਣ ਕਾਰਨ ਆਮ ਲੋਕ ਪਰੇਸ਼ਾਨ ਹੋ ਰਹੇ ਹਨ।
ਤੁਕਾਰਾਮ ਕੋਲ 18 ਏਕੜ ਵਾਹੀਯੋਗ ਜ਼ਮੀਨ ਹੈ। ਇਸ ਦੇ 12 ਏਕੜ ਵਿੱਚ, ਉਸਨੇ ਆਪਣੇ ਪੁੱਤਰ ਈਸ਼ਵਰ ਅਤੇ ਨੂੰਹ ਸੋਨਾਲੀ ਦੀ ਮਦਦ ਨਾਲ ਟਮਾਟਰ ਉਗਾਏ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ ਚੰਗੀ ਕੁਆਲਿਟੀ ਦੇ ਟਮਾਟਰ ਉਗਾਏ ਹਨ ਅਤੇ ਖਾਦਾਂ ਅਤੇ ਕੀਟਨਾਸ਼ਕਾਂ ਬਾਰੇ ਜਾਗਰੂਕਤਾ ਨੇ ਫਸਲ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕੀਤੀ ਹੈ।

ਇੱਕ ਦਿਨ ਵਿੱਚ ਕਮਾਏ 18 ਲੱਖ
ਕਿਸਾਨ ਨੇ ਸ਼ੁੱਕਰਵਾਰ ਨੂੰ ਨਰਾਇਣਗੰਜ ਵਿੱਚ ਕੁੱਲ 900 ਕਰੇਟ ਟਮਾਟਰ ਵੇਚੇ। ਉਸ ਨੂੰ ਇੱਕ ਕਰੇਟ ਦਾ ਰੇਟ 2100 ਰੁਪਏ ਮਿਲਿਆ। ਇਸ ਨਾਲ ਇੱਕ ਦਿਨ ਵਿੱਚ 18 ਲੱਖ ਰੁਪਏ ਦੀ ਕਮਾਈ ਹੋਈ। ਪਿਛਲੇ ਮਹੀਨੇ ਵੀ ਤੁਕਾਰਾਮ ਨੇ 1000 ਤੋਂ 2400 ਰੁਪਏ ਪ੍ਰਤੀ ਕਰੇਟ ਦੇ ਹਿਸਾਬ ਨਾਲ ਟਮਾਟਰ ਵੇਚੇ ਸਨ।

ਕਰਨਾਟਕ ਦੇ ਕਿਸਾਨ ਨੇ ਵੀ 38 ਲੱਖ ਰੁਪਏ ਕਮਾਏ
ਪੁਣੇ ਦੇ ਜੁਨਾਰ ਸ਼ਹਿਰ ਦੇ ਕਈ ਟਮਾਟਰ ਕਿਸਾਨ ਹੁਣ ਕਰੋੜਪਤੀ ਬਣ ਗਏ ਹਨ। ਤੁਕਾਰਾਮ ਦੀ ਨੂੰਹ ਸੋਨਾਲੀ ਟਮਾਟਰ ਬੀਜਣ, ਵਾਢੀ ਤੋਂ ਲੈ ਕੇ ਪੈਕਿੰਗ ਤੱਕ ਦਾ ਕੰਮ ਸੰਭਾਲਦੀ ਹੈ। ਜਦੋਂਕਿ ਪੁੱਤਰ ਈਸ਼ਵਰ ਟਮਾਟਰਾਂ ਦੀ ਵਿਕਰੀ, ਪ੍ਰਬੰਧਨ ਅਤੇ ਵਿੱਤੀ ਯੋਜਨਾਬੰਦੀ ਕਰਦਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਮਹੀਨਿਆਂ ਦੀ ਮਿਹਨਤ ਰੰਗ ਲਿਆਈ ਹੈ।
ਟਮਾਟਰ ਵੇਚ ਕੇ ਕਿਸਾਨਾਂ ਦੇ ਕਰੋੜਪਤੀ ਬਣਨ ਦੀ ਕਹਾਣੀ ਸਿਰਫ਼ ਮਹਾਰਾਸ਼ਟਰ ਤੱਕ ਹੀ ਸੀਮਤ ਨਹੀਂ ਹੈ। ਕਰਨਾਟਕ ਦੇ ਕੋਲਾਰ ਵਿੱਚ ਇੱਕ ਪਰਿਵਾਰ ਨੇ ਇਸ ਹਫ਼ਤੇ ਟਮਾਟਰ ਦੇ 2000 ਡੱਬੇ ਵੇਚ ਕੇ 38 ਲੱਖ ਰੁਪਏ ਕਮਾਏ ਹਨ।

Tukarams Laga Tukka became a millionaire by selling tomatoes in one month Know the whole story

local advertisement banners
Comments


Recommended News
Popular Posts
Just Now