ਬੰਗਾਲ ਤੋਂ ਬਾਅਦ, ਅਮਿਤ ਸ਼ਾਹ ਦਾ ‘ਮਿਸ਼ਨ ਪੰਜਾਬ’… ਭਾਜਪਾ ਦੀ ਰਣਨੀਤੀ ਤਿਆਰ    ਆਪਣੇ ਹੱਥਾਂ ਨਾਲ ਸਜਾਈ ਆਪਣੀ ਚਿਤਾ! ਸੰਗਰੂਰ ‘ਚ ਖ਼ੁਦਕੁਸ਼ੀ ਦਾ ਹੈਰਾਨ ਕਰਨ ਵਾਲਾ ਮਾਮਲਾ    SGPC ਲਈ 24 ਘੰਟੇ ਦੇ ਗਲੋਬਲ ਚੈਨਲ ਦੀ ਪੇਸ਼ਕਸ਼, ਰਬਿੰਦਰ ਨਾਰਾਇਣ ਨੇ ਗੁਰਬਾਣੀ ਪ੍ਰਸਾਰਣ ਦੀ ਸੇਵਾ ਮੰਗੀ    ਲੁਧਿਆਣਾ ਤੋਂ ਬਾਅਦ ਹੁਣ ਅੰਮ੍ਰਿਤਸਰ 'ਚ ਲਾਪਤਾ ਹੋਈਆਂ ਦੋ ਨਾਬਾਲਿਗ ਕੁੜੀਆਂ, ਕੋਚਿੰਗ ਲਈ ਗਈਆਂ ਸਨ ਦੋਵੇਂ, ਸੀਸੀਟੀਵੀ ਖੰਗਾਲ ਰਹੀ ਪੁਲਿਸ    ਰਾਤੋਂ-ਰਾਤ ਅਮੀਰ ਬਣਿਆ ਨੂਰਪੁਰ ਦਾ ਕਿਸਾਨ, ਪੈਸੇ ਖੁੱਲ੍ਹੇ ਕਰਵਾਉਣ ਦੇ ਚੱਕਰ 'ਚ ਖਰੀਦੀ ਸੀ ਲਾਟਰੀ    ਮੁਹਾਲੀ ‘ਚ ਐਕਸ ਗਰਲਫਰੈਂਡ ਦੇ ਕਾਤਲ ਨੂੰ ਆਇਆ ਹੋਸ਼, ਖੁਦ ਚੱਲ ਕੇ ਪਹੁੰਚਿਆ ਕੋਰਟ, ਕਤਲ ਤੋਂ ਬਾਅਦ ਵੱਢਿਆ ਸੀ ਆਪਣਾ ਗਲਾ    ਗੁਰਦੁਆਰੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਨੌਜਵਾਨ ਦਿੱਲੀ ਤੋਂ ਕਾਬੂ, ਗੁਰਦੁਆਰਾ ਸਾਹਿਬ 'ਚ ਮੰਗੀ ਮਾਫ਼ੀ    ‘ਪੰਜਾਬੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ’-ਪੰਜਾਬ ‘ਚ ED ਦੀ ਰੇਡ ਨੂੰ ਲੈ ਕੇ CM ਮਾਨ ਦਾ ਬਿਆਨ    ਮਾਂ ਦੇ ਪ੍ਰੇਮੀ ਵਲੋਂ ਕਤਲ ਕੀਤੀ ਕੁੜੀ ਦੇ ਮਾਮਲੇ ‘ਚ ਨਵਾਂ ਮੋੜ, ਕੁੜੀ ਦੇ ਦੋਸਤ ਨੇ ਮੁਕਾਏ ਆਪਣੇ ਹੀ ਸਾਹ    ਐਡਵੋਕੇਟ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਵਫ਼ਦ ਦਾ ਅਮਰੀਕਾ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ   
ਆਪਣੇ ਹੱਥਾਂ ਨਾਲ ਸਜਾਈ ਆਪਣੀ ਚਿਤਾ! ਸੰਗਰੂਰ ‘ਚ ਖ਼ੁਦਕੁਸ਼ੀ ਦਾ ਹੈਰਾਨ ਕਰਨ ਵਾਲਾ ਮਾਮਲਾ
June 10, 2026
Peter-rehra-burn-suicide-gurudwa

ਆਪਣੇ ਹੱਥਾਂ ਨਾਲ ਸਜਾਈ ਆਪਣੀ ਚਿਤਾ! ਸੰਗਰੂਰ ‘ਚ ਖ਼ੁਦਕੁਸ਼ੀ ਦਾ ਹੈਰਾਨ ਕਰਨ ਵਾਲਾ ਮਾਮਲਾ


ਸੰਗਰੂਰ ਜ਼ਿਲ੍ਹੇ ਦੇ ਚੀਮਾ ਮੰਡੀ ‘ਚ ਇੱਕ ਬਹੁਤ ਹੀ ਦੁਖਦਾਈ ਤੇ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਨੈਬ ਸਿੰਘ ਨਾਮ ਦੇ ਇੱਕ58 ਸਾਲਾ ਵਿਅਕਤੀ ਨੇ ਆਪਣੇ ਪੀਟਰ ਰੇਹੜੇ ‘ਚ ਲਕੜੀਆਂ ਤੇ ਜਲਣਸ਼ੀਲ ਪਦਾਰਥ ਪਾ ਕੇ ਆਪਣੇ ਆਪ ਨੂੰ ਅੱਗ ਲਗਾ ਲਈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਖ਼ੁਦਕੁਸ਼ੀ ਦਾ ਮਾਮਲਾ ਹੈ ਜਾਂ ਘਟਨਾ ਪਿੱਛੇ ਕੋਈ ਹੋਰ ਕਾਰਨ ਹੈ।

ਨੈਬ ਸਿੰਘ, ਚੀਮਾ ਦਾ ਰਹਿਣ ਵਾਲਾ ਸੀ ਤੇ ਗੁਰਦੁਆਰਾ ਚੀਮਾ ਸਾਹਿਬ (ਸੰਤ ਅਤਰ ਸਿੰਘ ਜੀ ਦਾ ਜਨਮ ਸਥਾਨ) ਦੇ ਨੇੜੇ ਰਹਿੰਦਾ ਸੀ। ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਨੈਬ ਸਿੰਘ ਇੱਕ ਧਾਰਮਿਕ ਵਿਅਕਤੀ ਸੀ, ਜੋ ਗੁਰਦੁਆਰੇ ‘ਚ ਨਿਰਸਵਾਰਥ ਸੇਵਾ ਕਰਦਾ ਸੀ। ਉਸ ਕੋਲ ਇੱਕ ਪੀਟਰ ਰੇਹੜਾ ਵੀ ਸੀ, ਜੋ ਭਾਈਚਾਰਕ ਸੇਵਾ ਤੇ ਲੰਗਰ ਨਾਲ ਸਬੰਧਤ ਕੰਮਾਂ ਲਈ ਵਰਤਿਆ ਜਾਂਦਾ ਸੀ।

ਇੱਕ ਦਿਨ ਪਹਿਲਾ ਇਕੱਠੀਆਂ ਕੀਤੀਆ ਲਕੜਾਂ ਤੇ ਹੋਰ ਸਮੱਗਰੀ

ਘਟਨਾ ਤੋਂ ਇੱਕ ਦਿਨ ਪਹਿਲਾਂ ਨੈਬ ਸਿੰਘ ਨੇ ਆਪਣੀ ਰੇਹੜੇ ਨੂੰ ਲੱਕੜਾਂ ਤੇ ਹੋਰ ਸਮੱਗਰੀ ਨਾਲ ਭਰਿਆ ਸੀ। ਬੁੱਧਵਾਰ ਸਵੇਰੇ4:15 ਵਜੇ ਦੇ ਕਰੀਬ ਉਹ ਸਾਈਕਲ ‘ਤੇ ਆਪਣੇ ਘਰੋਂ ਨਿਕਲਿਆ। ਉਸ ਨੇ ਚੀਮਾ ਬੱਸ ਸਟੈਂਡ ਦੇ ਨੇੜੇ ਨਿਹੰਗ ਛਾਉਣੀ ਕੋਲ ਆਪਣੀ ਸਾਈਕਲ ਖੜ੍ਹਾ ਕੀਤਾ ਤੇ ਟਰਾਲੀ ਲੈ ਕੇ ਅਨਾਜ ਮੰਡੀ ਵੱਲ ਵਧਿਆ। ਸਵੇਰੇ4:50 ਵਜੇ ਦੇ ਕਰੀਬ, ਪੁਲਿਸ ਨੂੰ ਸੂਚਨਾ ਮਿਲੀ ਕਿ ਮੰਡੀ ਵਿੱਚ ਇੱਕ ਰੇਹੜਾ ਅੱਗ ਦੀ ਲਪੇਟ ‘ਚ ਆ ਗਿਆ ਹੈ। ਜਦੋਂ ਤੱਕ ਅਧਿਕਾਰੀ ਮੌਕੇ ‘ਤੇ ਪਹੁੰਚੇ, ਨੈਬ ਸਿੰਘ ਦੀ ਮੌਤ ਹੋ ਚੁੱਕੀ ਸੀ।

ਉਸ ਦੇ ਘਰ ਦੀ ਤਲਾਸ਼ੀ ਦੌਰਾਨ, ਪੁਲਿਸ ਨੂੰ ਇੱਕ ਪੱਤਰ ਮਿਲਿਆ। ਨੋਟ ‘ਚ, ਨੈਬ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਸਕਾਰ ਲਈ ਲੱਕੜ, ਤੇਲ, ਡੀਜ਼ਲ, ਪੈਟਰੋਲ ਤੇ ਘਿਓ ਵਰਗੀਆਂ ਸਮੱਗਰੀਆਂ ਲੈ ਕੇ ਜਾ ਰਿਹਾ ਸੀ। ਪੱਤਰ ‘ਚ ਇੱਕ ਰਿਸ਼ਤੇਦਾਰ ਨਾਲ ਵਿੱਤੀ ਲੈਣ-ਦੇਣ ਦਾ ਹਿਸਾਬ-ਕਿਤਾਬ ਲਿਖਿਆ ਹੋਇਆ ਸੀ।

ਮ੍ਰਿਤਕ ਦੀ ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਸੀ। ਪਛਾਣ ਤੋਂ ਬਾਅਦ, ਲਾਸ਼ ਨੂੰ ਪੋਸਟਮਾਰਟਮ ਜਾਂਚ ਤੇ ਡੀਐਨਏ ਟੈਸਟ ਲਈ ਸੁਨਾਮ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਡੀਐਸਪੀ ਖਹਿਰਾ ਨੇ ਕਿਹਾ ਕਿ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ, ਪਹਿਲੀ ਨਜ਼ਰੇ, ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਪਿਛਲੇ4-5 ਦਿਨਾਂ ਤੋਂ ਧਨੌਲਾ ‘ਚ ਆਪਣੀ ਭੈਣ ਦੇ ਘਰ ਗਈ ਹੋਈ ਸੀ, ਜਿਸ ਕਾਰਨ ਨਾਇਬ ਸਿੰਘ ਘਰ ‘ਚ ਇਕੱਲਾ ਸੀ। ਉਸ ਦੇ ਅਨੁਸਾਰ, ਕੋਈ ਪਰਿਵਾਰਕ ਝਗੜਾ ਜਾਂ ਮਾਨਸਿਕ ਤਣਾਅ ਦੇ ਮੁੱਦਾ ਨਹੀਂ ਸੀ। ਜੋੜੇ ਦਾ ਇਕਲੌਤੇ ਪੁੱਤਰ ਪੁਣੇ ‘ਚ ਇੰਜੀਨੀਅਰ ਹੈ ਤੇ ਉਸ ਦੇ ਘਰ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Peter rehra burn suicide gurudwara sewadar

local advertisement banners
Comments


Recommended News
Popular Posts
Just Now