January 13, 2025
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਉੱਤਰਾਖੰਡ ਵਿਚ ਇਕ ਦਰਦਨਾਕ ਸੜਕ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 22 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਹਾਦਸਾ ਉੱਤਰਾਖੰਡ ਦੇ ਪੌੜੀ ਤੋਂ ਸੈਂਟਰਲ ਸਕੂਲ ਜਾਣ ਵਾਲੇ ਰਸਤੇ 'ਤੇ ਸ਼ਨੀਵਾਰ ਨੂੰ ਵਾਪਰਿਆ। ਦਾਹਲਚੌਰੀ ਜਾ ਰਹੀ ਬੱਸ ਸੱਤਿਆਖਲ ਨੇੜੇ ਬੇਕਾਬੂ ਹੋ ਕੇ 100 ਮੀਟਰ ਖਾਈ ਵਿਚ ਜਾ ਡਿੱਗੀ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਜਿਸ ਤੋਂ ਬਾਅਦ ਤੇਜ਼ੀ ਨਾਲ ਬਚਾਅ ਮੁਹਿੰਮ ਚਲਾਈ ਗਈ। ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਨਾਲ ਹੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਬੱਸ ਬੇਕਾਬੂ ਹੋ ਕੇ 100 ਮੀਟਰ ਖਾਈ ਵਿਚ ਜਾ ਡਿੱਗੀ
ਪੁਲਸ ਮੁਤਾਬਕ ਐਤਵਾਰ ਸ਼ਾਮ ਕਰੀਬ 4 ਵਜੇ ਪੌੜੀ ਸ਼ਹਿਰ ਤੋਂ ਸੈਂਟਰਲ ਸਕੂਲ ਨੂੰ ਜਾਂਦੇ ਰਸਤੇ 'ਤੇ ਸੱਤਿਆਖਲ ਨੇੜੇ 28 ਯਾਤਰੀਆਂ ਨਾਲ ਭਰੀ ਬੱਸ ਬੇਕਾਬੂ ਹੋ ਗਈ ਅਤੇ ਕਰੀਬ 100 ਮੀਟਰ ਦੂਰ ਖਾਈ 'ਚ ਜਾ ਡਿੱਗੀ। 100 ਮੀਟਰ ਹੇਠਾਂ ਜਾਣ ਤੋਂ ਬਾਅਦ ਬੱਸ ਦਰੱਖਤ ਨਾਲ ਜਾ ਟਕਰਾਈ ਅਤੇ ਰੁਕ ਗਈ। ਬੱਸ ਖੱਡ 'ਚ ਡਿੱਗਣ ਤੋਂ ਬਾਅਦ ਪਲਟ ਗਈ। ਘਟਨਾ ਤੋਂ ਬਾਅਦ ਪੌੜੀ ਪੁਲਿਸ ਅਤੇ ਐਸਡੀਆਰਐਫ ਦੇ ਜਵਾਨਾਂ ਨੇ ਬਚਾਅ ਮੁਹਿੰਮ ਚਲਾਈ।
Bus Falls Into 100 meter Deep Gorge In Uttarakhand 6 People Killed 22 Injured