ਅੱਜ 15 ਅਗਸਤ ਹੈ। ਕੱਲ੍ਹ 14 ਅਗਸਤ ਨੂੰ ਪਾਕਿਸਤਾਨ ਵਿਚ ਆਜ਼ਾਦੀ ਦਿਵਸ ਮਨਾਇਆ ਗਿਆ। ਓਹੀ ਕੁਝ ਅੱਜ ਭਾਰਤ ਵਿਚ ਹੋ ਰਿਹਾ ਹੈ। ਪਰ ਕੀ ਇਹਨਾਂ ਦੋਹਾਂ ਮੁਲਕਾਂ ਦੇ ">
Italy Kabaddi Cup : ਯੂਰਪੀਅਨ ਕਬੱਡੀ ਚੈਂਪੀਅਨਸ਼ਿਪ 'ਚ ਹਾਲੈਂਡ ਨੇ ਸਪੇਨ ਨੂੰ ਹਰਾ ਕੇ ਜਿੱਤਿਆ ਖ਼ਿਤਾਬ     Ban On Paddy Farming : ਪੰਜਾਬ 'ਚ ਬੰਦ ਹੋਵੇਗੀ ਝੋਨੇ ਦੀ ਖੇਤੀ! ਸੂਬਾ ਸਰਕਾਰ ਨੇ ਤਿਆਰ ਕੀਤੀ ਨਵੀਂ ਨੀਤੀ     Luminati India Tour: ਵਿਵਾਦਾਂ 'ਚ ਘਿਰਿਆ ਦਿਲਜੀਤ ਦੋਸਾਂਝ ਦਾ ਦਿੱਲੀ ਸ਼ੋਅ, ਭੇਜਿਆ ਕਾਨੂੰਨੀ ਨੋਟਿਸ    Jammu And Kashmir Vidhan Sabha Elections: ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ    Blood Donation Camp : ਗੁਰਦੁਆਰਾ ਸੱਚਾ ਮਾਰਗ ਸਾਹਿਬ ਆਬਰਨ ਵਿਖੇ ਲਾਇਆ ਖੂਨਦਾਨ ਕੈਂਪ, 25 ਵਿਅਕਤੀਆਂ ਨੇ ਕੀਤਾ ਖੂਨ ਦਾਨ    ਚੰਡੀਗੜ੍ਹ ਏਅਰਪੋਰਟ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜੀ, ਦਿੱਲੀ ਦੇ ਹਸਪਤਾਲ 'ਚ ਭਰਤੀ    Devara: Part 1 ; ਜੂਨੀਅਰ ਐੱਨਟੀਆਰ ਦੀ ਫਿਲਮ ਰਿਲੀਜ਼ ਤੋਂ ਪਹਿਲਾਂ ਕਰ ਰਹੀ ਹੈ ਛੱਪੜਪਾੜ ਕਮਾਈ, ਬਣਾਇਆ ਇਹ ਰਿਕਾਰਡ     Amritsar Border 'ਤੇ ਘੁਸਪੈਠ ਦੀ ਕੋਸ਼ਿਸ਼, ਬੀਐੱਸਐੱਫ ਨੇ ਕੀਤਾ ਢੇਰ, ਪਾਕਿਸਤਾਨੀ ਕਰੰਸੀ ਬਰਾਮਦ    Jio ਦੀ ਸੇਵਾ ਹੋਈ ਠੱਪ, ਇਕ ਘੰਟੇ 'ਚ 10 ਹਜ਼ਾਰ ਸ਼ਿਕਾਇਤਾਂ ਦਰਜ, ਉਪਭੋਗਤਾ ਪਰੇਸ਼ਾਨ    Kolkata Doctor Case : ਸੁਪਰੀਮ ਕੋਰਟ ਵੱਲੋਂ ਵਿਕੀਪੀਡੀਆ ਨੂੰ ਜਬਰ ਜਨਾਹ-ਕਤਲ ਪੀੜਤਾ ਦਾ ਨਾਮ ਤੇ ਫੋਟੋਆਂ ਹਟਾਉਣ ਦਾ ਹੁਕਮ   
15 ਅਗਸਤ 1947 ; ਮੁਲਖ ਦੀ ਵੰਡ, ਆਜ਼ਾਦੀ ਦਾ ਪਾਖੰਡ ਜਾਂ ਪੰਜਾਬ ਦਾ ਉਜਾੜਾ! : ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
August 5, 2024
-15-August-1947-The-Division-Of-

Admin / Aritcle

ਅੱਜ 15 ਅਗਸਤ ਹੈ। ਕੱਲ੍ਹ 14 ਅਗਸਤ ਨੂੰ ਪਾਕਿਸਤਾਨ ਵਿਚ ਆਜ਼ਾਦੀ ਦਿਵਸ ਮਨਾਇਆ ਗਿਆ। ਓਹੀ ਕੁਝ ਅੱਜ ਭਾਰਤ ਵਿਚ ਹੋ ਰਿਹਾ ਹੈ। ਪਰ ਕੀ ਇਹਨਾਂ ਦੋਹਾਂ ਮੁਲਕਾਂ ਦੇ ਅਹਿਲਕਾਰਾਂ ਨੇ ਕਦੇ ਆਪਣੇ ਦਿਲ ’ਤੇ ਹੱਥ ਰੱਖ ਕੇ ਮਨੋਂ ਦਿਲੋਂ ਇਹ ਸੋਚਿਆ ਕਿ ਆਜ਼ਾਦੀ ਕਿਹਨੂੰ ਕਹਿੰਦੇ ਹਨ? ਸ਼ਾਇਦ ਬਿਲਕੁਲ ਵੀ ਨਹੀਂ। ਕਿਉਂਕਿ ਜਿਸ ਨੂੰ ਇਹ ਦੋਵੇਂ ਮੁਲਕ ਆਜ਼ਾਦੀ ਕਹਿੰਦੇ ਹਨ, ਉਹ ਕਿਸੇ ਵੀ ਤਰ੍ਹਾਂ ਆਜ਼ਾਦੀ ਨਹੀਂ ਸੀ, ਸਗੋਂ ਇਕ ਮੁਲਕ ਦੇ ਟੁਕੜੇ ਦਰ ਟੁਕੜੇ ਹੋਣ ਦੀ ਦਾਸਤਾਨ ਹੈ। ਉਹ ਪੰਜਾਬ ਦੀ ਬਰਬਾਦੀ ਦੀ ਦਾਸਤਾਨ ਹੈ, ਪੰਜਾਬੀਆਂ ਦੇ ਖੂਨ ਦੀ ਹੋਲੀ ਅਤੇ ਧੀਆਂ ਭੈਣਾਂ ਦੀ ਅਜ਼ਮਤ ਦਾ ਅਜ਼ਾਬ ਹੈ। ਹੱਸਦੇ ਵਸਦੇ ਘਰਾਂ ਦਾ ਉਜਾੜਾ ਹੈ ਤੇ ਫਿਰਕੂ ਨਫਰਤ ਦਾ ਤੂਫਾਨ ਹੈ। 14 ਤੇ 15 ਅਗਸਤ 1947 ਦੇ ਉਹ ਕਾਲੇ ਤੇ ਖੂਨੀ ਦਿਨ ਹਨ ਜਦੋਂ ਭਾਈਚਾਰਕ ਰਿਸ਼ਤਿਆਂ ਵਿਚਕਾਰ ਸੇਹ ਦਾ ਤੱਕਲਾ ਗੱਡਿਆ ਗਿਆ। ਇਹ ਉਹ ਚੰਦਰਾ ਸਮਾਂ ਸੀ ਜਦੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਲੀਰੋ ਲੀਰ ਕੀਤਾ ਗਿਆ। ਅੱਜ ਵੀ ਉਹ ਮੰਜ਼ਰ ਜਦ ਬਜ਼ੁਰਗਾਂ ਦੀਆਂ ਅੱਖਾਂ ਅੱਗੇ ਘੁੰਮਦਾ ਹੈ ਤਾਂ ਗੱਲ ਕਰਦਿਆਂ ਉਹਨਾਂ ਦੇ ਗਲੇਡੂ ਭਰ ਆਉਂਦੇ ਹਨ। ਅੱਖਾਂ ਵਿੱਚੋਂ ਨੀਰ ਆਪ ਮੁਹਾਰੇ ਵਗਣਾ ਸ਼ੁਰੂ ਹੋ ਜਾਂਦਾ ਹੈ।


ਹੁਣ ਸਵਾਲ ਇਹ ਹੈ ਕਿ ਕੀ ਪੰਜਾਬੀਆਂ ਨੇ ਕਦੇ ਗੰਭੀਰਤਾ ਨਾਲ ਇਹ ਸੋਚਿਆ ਹੈ ਕਿ ਪਾਕਿਸਤਾਨ ਵਿੱਚ 14 ਅਗਸਤ ਤੇ ਭਾਰਤ ਵਿੱਚ 15 ਅਗਸਤ, ਜਿਸ ਨੂੰ ਆਜ਼ਾਦੀ ਦੇ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ, ਉਹ ਦੋਵੇਂ ਦਿਨ, ਦੋਵੇਂ ਪਾਸੇ ਵੰਡੇ ਗਏ ਪੰਜਾਬੀਆਂ ਵਾਸਤੇ ਖੂਨੀ ਹਨੇਰੀ ਦੀ ਤਬਾਹੀ ਭਰੀ ਸਾਜ਼ਿਸ਼ ਤੇ ਬਰਬਾਦੀ ਦੀ ਦਾਸਤਾਨ ਤੋਂ ਵੱਧ ਹੋਰ ਕੁਝ ਵੀ ਨਹੀਂ ਸਨ।


ਇਹਨਾਂ ਦੋ ਦਿਨਾਂ ਤੱਕ ਪਹੁੰਚਦਿਆਂ 50 ਲੱਖ ਪੰਜਾਬੀ ਉੱਜੜ ਚੁੱਕੇ ਸਨ, 10 ਲੱਖ ਦੇ ਕੁਰੀਬ ਮਾਰੇ ਜਾ ਚੁੱਕੇ ਸਨ। 60 ਹਜ਼ਾਰ ਦੇ ਲਗਭਗ ਔਰਤਾਂ ਦਾ ਉਧਾਲ਼ਾ ਤੇ ਜਬਰ ਜਨਾਹ ਹੋ ਚੁੱਕਾ ਸੀ। ਮਾਵਾਂ ਦੇ ਪੁੱਤ, ਭੈਣਾਂ ਦੇ ਵੀਰ, ਮਾਪਿਆਂ ਤੋਂ ਬੱਚੇ ਤੇ ਸੁਹਾਗਣਾਂ ਦੇ ਸੁਹਾਗ ਵਿੱਛੜ ਚੁੱਕੇ ਸਨ। ਮਜ਼੍ਹਬੀ ਬੁਰਛਾਗਰਦੀ ਨੇ ਹਰ ਪਾਸੇ ਖ਼ੂਨ ਦੀਆਂ ਨਦੀਆਂ ਵਹਾਈਆਂ। ਪੰਜਾਬ ਦੇ ਦਰਿਆ ਖ਼ੂਨ ਰੱਤੇ ਤੇ ਧਰਤੀ ਖ਼ੂਨ ਨਾਲ ਲੱਥ ਪੱਥ ਹੋਈ। ਏਧਰ ਮਰੇ ਜਾਂ ਓਧਰ, ਬੇਸ਼ਕ ਉਹ ਕਿਸੇ ਵੀ ਧਾਰਮਿਕ ਅਕੀਦੇ ਨਾਲ ਵਾਬਸਤਾ ਸਨ, ਪਰ ਹੈਨ ਤਾਂ ਮੂਲ ਰੂਪ ਵਿੱਚ ਪੰਜਾਬੀ ਹੀ! ਕਹਿਣ ਦਾ ਭਾਵ ਦੋਵੀਂ ਪਾਸੀ ਪੰਜਾਬੀ ਹੀ ਮਰੇ।


ਪੰਜਾਬੀ ਬੋਲੀ ਤੇ ਵਿਰਸੇ ਦਾ ਘਾਣ ਹੋਇਆ। ਸੱਭਿਆਚਾਰ ਦਾ ਮਲੀਆਮੇਟ ਹੋਇਆ। 85 ਫੀਸਦੀ ਕੁਰਬਾਨੀਆਂ ਦੇਣ ਵਾਲਿਆਂ ਨਾਲ ਜ਼ਬਾਨੀ-ਕਲਾਮੀ ਵੱਡੇ ਵੱਡੇ ਵਾਅਦੇ ਕੀਤੇ ਤੇ 15 ਅਗਸਤ ਲਾਲ ਕਿਲੇ ’ਤੇ ਤਿਰੰਗਾ ਝੁਲਦਿਆਂ ਹੀ ਸਭ ਕਾਫੂਰ ਹੋ ਗਏ। ਜਿਹਨਾਂ ਕੁਰਬਾਨੀਆਂ ਦਿੱਤੀਆਂ, ਉਹ ਰਾਤੋ ਰਾਤ ਫਾਡੀ ਕਰ ਦਿੱਤੇ ਗਏ ਤੇ ਜਿਨ੍ਹਾਂ ਕੁਝ ਵੀ ਨਾ ਕੀਤਾ, ਉਹ ਚੀਚੀ ਨੂੰ ਖ਼ੂਨ ਲਗਾ ਕੇ ਸ਼ਹੀਦ ਬਣ ਗਏ। ਇਸ 15 ਅਗਸਤ ਤੋਂ ਬਾਅਦ ਲਹਿੰਦੇ ਤੇ ਚੜ੍ਹਦੇ ਦੋਹੀਂ ਪਾਸੀਂ ਵਸਦੇ ਪੰਜਾਬੀਆਂ ਨਾਲ ਜੋ ਜੱਗੋਂ ਤੇਰ੍ਹਵੀਂ ਕੀਤੀ/ਕਰਵਾਈ ਗਈ ਤੇ ਅਜੇ ਵੀ ਜਾਰੀ ਹੈ, ਉਸ ਬਾਰੇ ਕੋਈ ਖੁਲਾਸਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਪੰਜਾਬ ਦਾ ਬੱਚਾ ਬੱਚਾ ਸਭ ਕੁਝ ਜਾਣਦਾ ਹੈ।


ਅਟਾਰੀ ਅਤੇ ਵਾਹਗੇ ਦੇ ਵਿਚਕਾਰ ਖਿੱਚੀ ਲੀਕ ’ਤੇ ਹਰ ਰੋਜ਼ ਭੰਗੜੇ ਪਾ ਕੇ ਪੰਜਾਬੀਆਂ ਦਾ ਮੂੰਹ ਚਿੜਾਇਆ ਜਾ ਰਿਹਾ ਹੈ। ਜੇਕਰ ਦੂਸਰਿਆਂ ਦੀਆਂ ਲਾਸ਼ਾਂ ’ਤੇ ਰਾਜ ਕਰਨ ਦੀ ਕੋਈ ਵਧੀਆ ਤੇ ਢੁੱਕਵੀਂ ਉਦਾਹਰਣ ਦੇਖਣੀ ਹੋਵੇ ਤਾਂ ਇਸ ਵੇਲੇ ਦੁਨੀਆ ਵਿੱਚ ਇੱਕੋ ਜਗ੍ਹਾ ਹੈ ਤੇ ਉਹ ਹੈ ਅਟਾਰੀ - ਵਾਹਗਾ ਸਰਹੱਦ। ਜਿਸ ਪੰਜਾਬ ਦੀ ਪੂਰੀ ਧਰਤੀ ਖ਼ੂਨ ਨਾਲ ਰੰਗੀ ਗਈ, ਜਾਨੀ, ਮਾਲੀ ਤੇ ਇੱਜ਼ਤ ਆਬਰੂ ਲੁੱਟੀ ਗਈ, ਉਸ ਪੰਜਾਬ ਦੀ ਧਰਤੀ ’ਤੇ ਉਕਤ ਜਗ੍ਹਾ ਹਰ ਰੋਜ਼ ਕਿਹੜੀ ਖੁਸ਼ੀ ਦੇ ਜਸ਼ਨ ਮਨਾਏ ਜਾਂਦੇ ਹਨ? ਵੰਡ ਦਾ ਸ਼ਿਕਾਰ ਹੋਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਬਜਾਏ ਖੂਨ ਖਰਾਬੇ ਨੂੰ ਉਕਸਾਉਣ ਵਾਲੀਆਂ ਨਫਰਤਾਂ ਵੰਡੀਆਂ ਜਾ ਰਹੀਆਂ ਹਨ ਤੇ ਉਹ ਵੀ ਬੇਖੌਫ ਹੋ ਕੇ ਚਿੱਟੇ ਦਿਨ!


15 ਅਗਸਤ ਪੰਜਾਬ ਦੇ ਇਤਿਹਾਸ ਦਾ ਸਿਆਹ ਕਾਲਾ ਦਿਨ ਹੈ। ਇਸ ਦਿਨ ਅੰਗਰੇਜ ਤਾਂ ਹਿੰਦੁਸਤਾਨ ਛੱਡ ਕੇ ਬੇਸ਼ਕ ਚਲੇ ਗਏ, ਪਰ ਮੁਲਕ ਆਜ਼ਾਦ ਨਹੀਂ ਹੋਇਆ, ਸਗੋ ਟੋਟੇ ਟੋਟੇ ਹੋਇਆ ਤੇ ਇਸ ਦਿਨ ਟੁਕੜੇ ਹੋਏ ਮੁਲਕ ਨੂੰ ਪਿਛਲੇ 75 ਸਾਲ ਤੋਂ ਕੌਣ ਸ਼ੈਤਾਨ ਕਿਵੇਂ ਆਜ਼ਾਦੀ ਦਾ ਨਾਮ ਦੇ ਕੇ ਹਰ ਸਾਲ ਜਸ਼ਨ ਮਨਾ ਰਿਹਾ ਹੈ, ਇਹ ਬਿਲਕੁਲ ਹੀ ਸਮਝ ਤੋਂ ਪਰੇ ਦੀ ਗੱਲ ਹੈ। ਇਸ ਤੋਂ ਵੀ ਵੱਡੀ ਮੂਰਖਤਾ ਵਾਲੀ ਗੱਲ ਇਹ ਹੈ ਕਿ ਸਾਡੇ ਵਿੱਚੋ ਬਹੁਤਿਆਂ ਨੇ ਕਦੇ ਇਹ ਵਿਚਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾਂ ਫੇਰ ਲੋੜ ਹੀ ਨਹੀ ਸਮਝੀ ਕਿ ਆਜ਼ਾਦੀ ਦੀ ਪਰਿਭਾਸ਼ਾ ਕੀ ਹੁੰਦੀ ਹੈ?


15 ਅਗਸਤ ਤੱਕ ਪਹੁੰਚਦਿਆਂ ਜੇਕਰ ਸਿੱਧੇ ਤੇ ਸਰਲ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਇਸ ਦਿਨ ਹਿੰਦੁਸਤਾਨ ਟੁਕੜੇ ਟੁਕੜੇ ਹੋਇਆ, ਜਿਸ ਦੇ ਇਕ ਹਿੱਸੇ ਨੂੰ ਭਾਰਤ ਤੇ ਦੂਸਰੇ ਨੂੰ ਪਾਕਿਸਤਾਨ ਦਾ ਨਾਮ ਦਿੱਤਾ ਗਿਆ ਤੇ 1971 ਵਿਚ ਜੋ ਤੀਜਾ ਟੁਕੜਾ ਹੋਇਆ, ਉਸ ਨੂੰ ਬੰਗਲਾ ਦੇਸ਼ ਦਾ ਨਾਮ ਦਿੱਤਾ ਗਿਆ। ਇਸ ਤੋਂ ਵੀ ਅਗਲੀ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਉਹ ਚੰਦਰਾ ਦਿਨ ਹੈ ਜਿਸ ਦਿਨ ਤੱਕ ਤੇ ਇਸ ਤੋਂ ਬਾਅਦ ਮਹਾਂ ਪੰਜਾਬ ਪੂਰੀ ਤਰਾਂ ਬਰਬਾਦ ਹੋ ਗਿਆ ਜਾਂ ਕੀਤਾ ਗਿਆ ਤੇ ਕੀਤਾ ਜਾ ਰਿਹਾ ਹੈ। ਇਸੇ ਦਿਨ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਉਜਾੜਾ ਹੋਇਆ, ਜੋ ਬਦਸਤੂਰ ਜਾਰੀ ਹੈ।


ਸੋ, ਪੰਜਾਬੀ ਭਾਵੇਂ ਵਾਹਗੇ ਵਾਲੀ ਲੀਕ ਦੇ ਉਰੇ ਵਸਦੇ ਹਨ ਜਾਂ ਪਰਲੇ ਪਾਰ, ਅੱਜ ਵੀ ਉਸ ਅੰਦਰ ਇਕ ਚੀਸ ਹੈ ਤੇ ਉਹ ਦਿਲ ’ਤੇ ਲੱਗੇ ਬਰਬਾਦੀ ਰੂਪੀ ਜ਼ਖਮ ਦਾ ਅਕਹਿ ਦਰਦ ਹੰਢਾ ਰਿਹਾ ਹੈ। ਉਸ ਦਾ ਇਹ ਜ਼ਖਮ ਹੁਣ ਨਾਸੂਰ ਬਣ ਚੁੱਕਾ ਹੈ ਤੇ ਜਦ ਵੀ ਥੋੜ੍ਹੀ ਆਸ ਪੈਦਾ ਹੁੰਦੀ ਉਸ ਉੱਤੇ ਅਗੂਰ ਆਉਣ ਦੀ, ਉਸ ਨੂੰ ਫਿਰਕਾਪ੍ਰਸਤਾਂ ਵਲੋਂ ਫੇਰ ਉਚੇੜ ਦਿੱਤਾ ਜਾਂਦਾ ਹੈ। ਇਸ ਚੰਦਰੇ ਦਿਨ ਦੇ ਦਿੱਤੇ ਉਕਤ ਲਾਇਲਾਜ ਫੱਟ ਨੂੰ ਕੋਈ ਪੰਜਾਬੀ ਕਿਵੇਂ ਆਜ਼ਾਦੀ ਦਾ ਦਿਨ ਮੰਨ ਕੇ ਜਸ਼ਨ ਮਨਾ ਸਕਦਾ ਹੈ? ਮੇਰੀ ਜਾਚੇ ਕੋਈ ਸੱਚਾ ਪੰਜਾਬੀ ਤਾਂ ਕਦਾਚਿਤ ਵੀ ਇਸ ਤਰ੍ਹਾਂ ਨਹੀਂ ਸੋਚ ਸਕਦਾ ਤੇ ਜੇਕਰ ਕੋਈ ਸਰਕਾਰੀ ਦਬਾਅ ਹੇਠ ਆ ਕੇ ਅਜਿਹਾ ਕਰਦਾ ਵੀ ਹੋਵੇਗਾ ਤਾਂ ਉਹ ਬਹੁਤ ਹੀ ਬੁਰੀ ਮਾਨਸਿਕ ਪੀੜਾ ਹੰਢਾਉਂਦਾ ਹੋਵੇਗਾ!


ਇਹ ਕਰੂਰਤਾ ਅਤੇ ਜ਼ੁਲਮ ਦੀ ਇੰਤਹਾ ਹੀ ਕਹੀ ਜਾ ਸਕਦੀ ਹੈ ਕਿ ਅੱਜ ਤੱਕ ਇਸ ਵੰਡ ਦੀ ਲਪੇਟ ਵਿਚ ਆ ਕੇ ਮਾਰੇ ਜਾਂ ਉਜਾੜੇ ਗਏ ਨਿਹੱਥੇ ਤੇ ਮਾਸੂਮ ਲੋਕਾਂ ਨੂੰ ਇਸ ਦਿਨ ਕਦੇ ਵੀ ਕਿਸੇ ਸਰਕਾਰ ਵਲੋਂ ਸ਼ਰਧਾਂਜਲੀ ਨਹੀਂ ਦਿੱਤੀ ਗਈ। ਸਿਤਮ ਵਾਲੀ ਗੱਲ ਹੈ ਕਿ ਅੱਜ ਤੱਕ ਕਦੇ ਵੀ ਕੋਈ ਰਾਜ ਜਾਂ ਦੇਸ਼ ਪੱਧਰੀ ਸਮਾਗਮ ਨਹੀਂ ਕਰਵਾਇਆ ਗਿਆ। ਸਗੋਂ ਉਲਟਾ ਵਾਹਗੇ ਵਾਲੀ ਲੀਕ ’ਤੇ ਲਾਸ਼ਾਂ ਉੱਤੇ ਹਰ ਰੋਜ਼ ਜਸ਼ਨ ਮਨਾਏ ਜਾਂਦੇ ਹਨ।


ਮੁੱਕਦੀ ਗੱਲ ਇਹ ਕਿ 15 ਅਗਸਤ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਤਬਾਹੀ ਦਾ ਦਿਨ ਹੋਣ ਕਰਕੇ ਸਮੂਹ ਪੰਜਾਬੀਆਂ ਵਾਸਤੇ ਸਿਆਹ ਕਾਲਾ ਤੇ ਸੋਗੀ ਦਿਨ ਹੈ ਤੇ ਇਸ ਦਿਨ ਸਮੂਹ ਪੰਜਾਬੀਆਂ ਨੂੰ ਜਿੱਥੇ ਇਸ ਦਿਨ ਤੱਕ ਪੰਜਾਬ ਵਿਚ ਮਾਰੇ ਜਾਂ ਖੂਨੀ ਕਤਲੇਆਮ ਦਾ ਸ਼ਿਕਾਰ ਹੋਏ ਬੇਕਸੂਰ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਹੈ, ਉੱਥੇ ਇਸ ਦੇ ਨਾਲ ਹੀ ਵਾਹਗਾ ਸਰਹੱਦ ਦੇ ਦੋਵੀਂ ਪਾਸੀਂ ਅਮਨ ਤੇ ਸ਼ਾਂਤੀ ਵਾਸਤੇ ਅਰਦਾਸ ਵੀ ਕਰਨੀ ਚਾਹੀਦੀ ਹੈ।


ਇਸੇ ਤਰ੍ਹਾਂ ਭਾਰਤ ਤੇ ਪਾਕਿਸਤਾਨ ਨੂੰ ਵੀ ਆਜ਼ਾਦੀ ਦਿਵਸ ਮਨਾਉਣ ਦਾ ਪਾਖੰਡ ਕਰਕੇ ਦੋਹਾਂ ਮੁਲਕਾਂ ਦੇ ਲੋਕਾਂ ਨੂੰ ਬੁੱਧੂ ਬਣਾਉਣ ਦੀ ਬਜਾਏ ਆਪੋ ਆਪਣੇ ਹੋਸ਼ੋ ਹਵਾਸ ਤੋਂ ਕੰਮ ਲੈਂਦੇ ਹੋਏ ਖਿਤੇ ਵਿੱਚ ਸ਼ਾਂਤੀ ਦੀ ਬਹਾਲੀ ਤੇ ਭਾਈਚਾਰਕ ਏਕੇ ਵਾਸਤੇ ਸੱਚੇ ਮਨੋਂ ਚਾਰਾਜੋਈ ਕਰਨੀ ਚਾਹੀਦੀ ਤਾਂ ਕਿ ਸਰਹੱਦਾਂ ਬਣੀਆਂ ਰਹਿਣ ਦੇ ਬਾਵਜੂਦ ਵੀ ਮਾਹੌਲ ਸਾਵਾਂ, ਸੁਖਾਵਾਂ ਤੇ ਖੁਸ਼ਹਾਲ ਹੋ ਸਕੇ, ਮੁਹੱਬਤੀ ਸਾਂਝਾਂ ਮੁੜ ਬਰਕਰਾਰ ਹੋ ਸਕਣ।



15 August 1947 The Division Of Mulkh The Hypocrisy Of Independence Or The Devastation Of Punjab

local advertisement banners
Comments


Recommended News
Popular Posts
Just Now
The Social 24 ad banner image