ਦੋ ਹੈਲੀਕਾਪਟਰਾਂ ਦੀ ਹਵਾ 'ਚ ਭਿਆਨਕ ਟੱਕਰ, ਮਸ਼ਹੂਰ ਗਾਇਕ ਅਤੇ ਯੂਟਿਊਬਰ ਸਮੇਤ 6 ਲੋਕਾਂ ਦੀ ਮੌਤ    CM Mann ਦੀ ਵਾਇਰਲ ਵੀਡੀਓ 'ਤੇ ਜਥੇਦਾਰ ਦਾ ਵੱਡਾ ਬਿਆਨ, ਕਿਹਾ- ਦੋ ਲੈਬਾਂ ਦੀ ਜਾਂਚ ਕਰਵਾਈ ਤਾਂ ਅਸਲੀ ਨਿਕਲੀ    ਅਮਰੀਕਾ ਦੇ ਮਿਸੂਰੀ ‘ਚ ਵਾਪਰਿਆ ਜਹਾਜ਼ ਹਾਦਸਾ, ਪਾਇਲਟ ਤੇ 11 ਸਕਾਈਡਾਈਵਰਾਂ ਦੀ ਹੋਈ ਮੌਤ    ਵੱਡੀ ਖਬਰ : ਬਿਕਰਮ ਮਜੀਠੀਆ ਸਣੇ 3 ਨੂੰ ਮਿਲੀ ਜ਼ਮਾਨਤ, ਥਾਣੇ 'ਚੋਂ ਮੁਲਜ਼ਮ ਛੁਡਾਉਣ ਦੇ ਲੱਗੇ ਸਨ ਦੋਸ਼    ਲਿਵ-ਇਨ 'ਚ ਰਹਿ ਰਹੀ ਪਰਵਾਸੀ ਲੜਕੀ ਦੀ ਸ਼ੱਕੀ ਹਾਲਾਤ 'ਚ ਮੌਤ; 5 ਦਿਨ ਪਹਿਲਾਂ ਨੌਜਵਾਨ ਨਾਲ ਕਿਰਾਏ 'ਤੇ ਲਿਆ ਸੀ ਕਮਰਾ, ਪੁਲਿਸ ਜਾਂਚ 'ਚ ਜੁਟੀ    ਪਾਕਿਸਤਾਨ ਦਾ ਦਾਅਵਾ – “ਈਰਾਨ-ਅਮਰੀਕਾ ਵਿਚਕਾਰ ਅਗਲੇ 24 ਘੰਟਿਆਂ ਵਿੱਚ ਇਲੈਕਟ੍ਰਾਨਿਕ ਤੌਰ 'ਤੇ ਸਮਝੌਤਾ ਹੋਣ ਦੀ ਸੰਭਾਵਨਾ”    ਲੈਫਟੀਨੈਂਟ ਜਨਰਲ ਧੀਰਜ ਸੇਠ ਹੋਣਗੇ ਦੇਸ਼ ਦੇ ਅਗਲੇ ਫੌਜ ਮੁਖੀ    4 ਨਗਰ ਕੌਂਸਲ ਦੇ ਨਤੀਜਿਆਂ ਦਾ ਹੋਇਆ ਐਲਾਨ, ਕਾਦੀਆਂ ‘ਚ ਅਕਾਲੀ ਦਲ ਨੇ ਤੇ ਸ਼ਾਮ ਚੁਰਾਸੀ ‘ਚ AAP ਨੇ ਮਾਰੀ ਬਾਜ਼ੀ    “ਪੰਜਾਬ ਤੋਂ ਬਿਨਾਂ ਕੋਈ ਅੰਦੋਲਨ ਨਹੀਂ ਹੁੰਦਾ ਪੂਰਾ” – ਅਭਿਜੀਤ    ਮਨਾਲੀ ਘੁੰਮਣ ਗਏ ਪੰਜਾਬੀਆਂ ਦੀ ਗੱਡੀ 400 ਫੁੱਟ ਡੂੰਘੀ ਖੱਡ ‘ਚ ਡਿੱਗੀ, ਪਿਓ-ਧੀ ਦੀ ਹੋਈ ਮੌਤ   
ਹੁਣ 10 ਮਿੰਟਾਂ 'ਚ ਡਿਲੀਵਰ ਹੋਵੇਗਾ ਖਾਣਾ, Swiggy ਨੇ ਸ਼ੁਰੂ ਕੀਤੀ ਨਵੀਂ Bolt ਸਰਵਿਸ, 2700 ਤੋਂ ਵੱਧ ਰੈਸਟੋਰੈਂਟਾਂ ਨਾਲ ਮਿਲਾਇਆ ਹੱਥ
October 5, 2024
Now-Food-Will-Be-Delivered-In-10

Admin / Business

ਲਾਈਵ ਪੰਜਾਬੀ ਟੀਵੀ ਬਿਊਰੋ : ਆਨਲਾਈਨ ਫੂਡ ਆਰਡਰਿੰਗ ਦੀ ਸਹੂਲਤ ਦੇਣ ਵਾਲੇ ਪਲੇਟਫਾਰਮ Swiggy ਨੇ ਇਕ ਨਵੀਂ ਸੇਵਾ ਸ਼ੁਰੂ ਕੀਤੀ ਹੈ। ਇਸ ਨਵੀਂ ਸੇਵਾ ਦਾ ਨਾਂ ਬੋਲਟ ਹੈ। ਇਸ ਰੈਪਿਡ ਡਿਲੀਵਰੀ ਸੇਵਾ ਵਿਚ, ਭੋਜਨ 10 ਮਿੰਟਾਂ ਵਿਚ ਡਿਲੀਵਰ ਕੀਤਾ ਜਾਵੇਗਾ। Swiggy ਦੀ ਨਵੀਂ ਸੇਵਾ ਬੋਲਟ 2KM ਦੇ ਘੇਰੇ ਵਿਚ ਰੈਸਟੋਰੈਂਟਾਂ ਤੋਂ ਗਾਹਕਾਂ ਨੂੰ ਭੋਜਨ ਪ੍ਰਦਾਨ ਕਰਦੀ ਹੈ। Swiggy ਨੇ ਕਿਹਾ ਕਿ ਕੰਪਨੀ ਦੇ ਬੋਲਟ ਫੀਚਰ 'ਚ ਫੇਮਸ ਡਿਸ਼ੇਜ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਨੂੰ ਤਿਆਰ ਕਰਨ 'ਚ ਘੱਟ ਸਮਾਂ ਲੱਗਦਾ ਹੈ।


ਕਈ ਜ਼ਿਲ੍ਹਿਆਂ ਵਿਚ ਹੋਵੇਗੀ ਸ਼ੁਰੂਆਤ


ਇਸ ਵਿਚ ਬਰਗਰ, ਗਰਮ ਅਤੇ ਠੰਢੇ ਪੀਣ ਵਾਲੇ ਪਦਾਰਥ, ਨਾਸ਼ਤੇ ਦੀਆਂ ਚੀਜ਼ਾਂ ਅਤੇ ਬਿਰਯਾਨੀ ਸ਼ਾਮਲ ਹਨ। ਕੰਪਨੀ ਨੇ ਇਸ ਦੇ ਲਈ 2,700 ਤੋਂ ਜ਼ਿਆਦਾ ਰੈਸਟੋਰੈਂਟਾਂ ਨਾਲ ਹੱਥ ਮਿਲਾਇਆ ਹੈ। ਦੱਸਣਯੋਗ ਕਿ Swiggy ਨੇ ਹਾਲ ਹੀ 'ਚ IPO ਲਾਂਚ ਕਰਨ ਦੀ ਗੱਲ ਕੀਤੀ ਹੈ। Swiggy ਦੀ 10-ਮਿੰਟ ਦੀ ਡਿਲੀਵਰੀ ਸੇਵਾ ਹੈਦਰਾਬਾਦ, ਮੁੰਬਈ, ਦਿੱਲੀ, ਪੁਣੇ, ਚੇਨਈ ਅਤੇ ਬੈਂਗਲੁਰੂ ਵਿੱਚ ਪਹਿਲਾਂ ਹੀ ਪ੍ਰਮੁੱਖ ਸਥਾਨਾਂ 'ਤੇ ਉਪਲਬਧ ਹੈ। ਆਉਣ ਵਾਲੇ ਦਿਨਾਂ ਵਿੱਚ ਕਈ ਜ਼ਿਲ੍ਹਿਆਂ ਵਿੱਚ ਵੀ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ।

Now Food Will Be Delivered In 10 Minutes Swiggy Launched New Bolt Service

local advertisement banners
Comments


Recommended News
Popular Posts
Just Now