October 9, 2024

Admin / Business
ਲਾਈਵ ਪੰਜਾਬੀ ਟੀਵੀ ਬਿਊਰੋ : ਜੇਕਰ ਤੁਸੀਂ Goldਖਰੀਦਣਾ ਚਾਹੁੰਦੇ ਹੋ ਤਾਂ ਹੁਣ ਤੁਹਾਡੇ ਲਈ ਇਕ ਚੰਗਾ ਮੌਕਾ ਹੋ ਸਕਦਾ ਹੈ। ਨਰਾਤਿਆਂ ਦੌਰਾਨ Gold ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਕੌਮਾਂਤਰੀ ਬਾਜ਼ਾਰ ਵਿਚ ਸੋਨਾ ਰਿਕਾਰਡ ਉਚਾਈ ਤੋਂ ਹੇਠਾਂ ਆ ਗਿਆ ਹੈ। ਇਸ ਦਾ ਅਸਰ ਘਰੇਲੂ ਵਾਇਦਾ ਅਤੇ ਸਰਾਫਾ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਬੁੱਧਵਾਰ (9 ਅਕਤੂਬਰ) ਨੂੰ ਵਾਇਦਾ ਬਾਜ਼ਾਰ 'ਚ ਧਾਤਾਂ ਦੀਆਂ ਕੀਮਤਾਂ ਲਾਲ ਨਿਸ਼ਾਨ 'ਚ ਨਜ਼ਰ ਆਈਆਂ। ਉੱਥੇ ਹੀ, ਜਿੱਥੇ ਸਰਾਫਾ ਬਾਜ਼ਾਰ 'ਚ ਲਗਾਤਾਰ ਤੇਜ਼ੀ ਦੇਖਣ ਨੂੰ ਮਿਲੀ, ਉੱਥੇ ਹੀ ਸੋਨਾ ਥੋੜ੍ਹਾ ਸਸਤਾ ਹੋ ਗਿਆ ਹੈ। ਦੀਵਾਲੀ ਤੱਕ ਸੋਨਾ ਹੋਰ ਵਧ ਸਕਦਾ ਹੈ, ਇਸ ਲਈ ਜੇਕਰ ਤੁਸੀਂ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਗਿਰਾਵਟ ਦੀ ਇਹ ਵਿੰਡੋ ਤੁਹਾਡੇ ਲਈ ਵਧੀਆ ਮੌਕਾ ਹੋ ਸਕਦੀ ਹੈ।
ਵਾਇਦਾ ਬਾਜ਼ਾਰ 'ਚ ਅੱਜ ਸਵੇਰੇ ਸੋਨਾ 14 ਰੁਪਏ ਡਿੱਗ ਕੇ 75,147 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਦੇਖਿਆ ਗਿਆ। ਕੱਲ੍ਹ ਇਹ 75,161 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ Silver 351 ਰੁਪਏ ਚੜ੍ਹ ਕੇ 89,080 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਕੱਲ੍ਹ ਇਹ 88,729 'ਤੇ ਬੰਦ ਹੋਇਆ ਸੀ। ਈਰਾਨ ਅਤੇ ਇਜ਼ਰਾਈਲ ਵਿਚਾਲੇ ਪੱਛਮੀ ਏਸ਼ੀਆ 'ਚ ਤਣਾਅ ਕਾਰਨ ਸੋਨਾ ਵੀ ਅਸਥਿਰ ਬਣਿਆ ਹੋਇਆ ਹੈ ਅਤੇ MCX 'ਚ ਇਸ ਦੇ 75,450-76,350 ਰੁਪਏ ਦੀ ਰੇਂਜ 'ਚ ਰਹਿਣ ਦੀ ਉਮੀਦ ਹੈ।
ਸਰਾਫਾ ਬਾਜ਼ਾਰ 'ਚ ਕਿੰਨਾ ਸਸਤਾ ਹੋਇਆ ਸੋਨਾ?
ਗਲੋਬਲ ਬਾਜ਼ਾਰਾਂ ਵਿਚ ਮੰਦੀ ਦੇ ਰੁਖ ਕਾਰਨ ਸਟਾਕਿਸਟਾਂ ਦੀ ਤਾਜ਼ਾ ਵਿਕਰੀ ਕਾਰਨ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਸੋਨੇ ਦੀਆਂ ਕੀਮਤਾਂ ਰਿਕਾਰਡ ਉਚਾਈ ਤੋਂ ਹੇਠਾਂ ਆ ਗਈਆਂ। ਕਾਰੋਬਾਰ ਦੌਰਾਨ ਸੋਨਾ 400 ਰੁਪਏ ਡਿੱਗ ਕੇ 78,300 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਅਖਿਲ ਭਾਰਤੀ ਸਰਾਫਾ ਸੰਘ ਦੇ ਮੁਤਾਬਕ ਸੋਮਵਾਰ ਨੂੰ ਸੋਨਾ 78,700 ਰੁਪਏ ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ 'ਤੇ ਬੰਦ ਹੋਇਆ। ਹਾਲਾਂਕਿ ਵਿਦੇਸ਼ੀ ਬਾਜ਼ਾਰਾਂ 'ਚ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਤੋਂ ਬਾਅਦ ਮੁਨਾਫਾ ਬੁਕਿੰਗ ਕਾਰਨ ਚਾਂਦੀ 94,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਰਹੀ।
Gold Has Become Cheaper During The Festive Season