ਬਿਕਰਮ ਮਜੀਠੀਆ ਵੱਲੋਂ ਮੋਹਾਲੀ ਅਦਾਲਤ 'ਚ ਨਿਯਮਤ ਜ਼ਮਾਨਤ ਲਈ ਅਰਜ਼ੀ ਦਾਇਰ    ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਦਾ ਸੋਸ਼ਲ ਮੀਡੀਆ 'ਤੇ ਵਿਰੋਧ    ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਆਖਰੀ ਦਿਨ    IND Vs ENG: ਲਾਰਡਜ਼ ਟੈਸਟ 'ਚ ਭਾਰਤ ਨੂੰ ਇੰਗਲੈਂਡ ਹੱਥੋਂ ਮਿਲੀ ਹਾਰ    ਪੰਜਾਬ ਸਰਕਾਰ 3083 ਪਿੰਡਾਂ 'ਚ ਬਣਾਏਗੀ ਹਾਈ ਵੈਲਿਊ ਗਰਾਊਂਡ    IND Vs ENG: ਤੀਜੇ ਟੈਸਟ ਦਾ ਅੱਜ ਆਖਰੀ ਦਿਨ, ਭਾਰਤ ਨੂੰ ਜਿੱਤ ਲਈ 135 ਦੌੜਾਂ ਦੀ ਲੋੜ    ਪੰਜਾਬ ਕਾਂਗਰਸ ਦਾ ਅੱਜ ਲੁਧਿਆਣਾ 'ਚ ਧਰਨਾ ਪ੍ਰਦਰਸ਼ਨ, ਜਾਣੋ ਪੂਰਾ ਮਾਮਲਾ    ED ਨੂੰ ਪੰਜਾਬ ਤੇ ਹਰਿਆਣਾ 'ਚ ਛਾਪੇਮਾਰੀ ਦੌਰਾਨ ਮਿਲੇ ਜਾਅਲੀ ਮੋਹਰਾਂ ਤੇ ਵੀਜ਼ਾ ਟੈਂਪਲੇਟ    ਅਹਿਮਦਾਬਾਦ 'ਚ ਏਅਰ ਇੰਡੀਆ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਕਾਰਨ ਆਇਆ ਸਾਹਮਣੇ    ਦਿੱਲੀ 'ਚ ਚਾਰ ਮੰਜ਼ਿਲਾ ਇਮਾਰਤ ਡਿੱਗੀ, ਕਈ ਜਣਿਆਂ ਦੇ ਫਸੇ ਹੋਣ ਦਾ ਖਦਸ਼ਾ   
Gold price today: ਕਰਵਾ ਚੌਥ ਤੋਂ ਪਹਿਲਾਂ ਉਛਲਿਆ ਸੋਨਾ, ਚਾਂਦੀ ਵੀ ਹੋਈ ਮਹਿੰਗੀ, ਜਾਣੋ ਅੱਜ ਦੇ ਭਾਅ
October 14, 2024
Gold-Jumped-Before-Karva-Chauth-

Admin / Business

ਲਾਈਵ ਪੰਜਾਬੀ ਟੀਵੀ ਬਿਊਰੋ : ਕਮੋਡਿਟੀ ਬਜ਼ਾਰ ਵਿਚ ਇਕ ਵਾਰ ਫਿਰ ਤੇਜ਼ੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਤਿਉਹਾਰੀ ਸੀਜ਼ਨ ਦੌਰਾਨ ਪਿਛਲੇ ਹਫਤੇ ਕਮਜ਼ੋਰ ਮੰਗ ਕਾਰਨ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਸੀ ਪਰ ਹੁਣ ਸਰਾਫਾ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਕਰਵਾ ਚੌਥ ਤੋਂ ਪਹਿਲਾਂ ਬਾਜ਼ਾਰ 'ਚ ਪ੍ਰਚੂਨ ਖਰੀਦਦਾਰੀ ਵਧ ਸਕਦੀ ਹੈ, ਇਸ ਤੋਂ ਪਹਿਲਾਂ ਦਿੱਲੀ ਸਰਾਫਾ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦੇਖਿਆ ਗਿਆ। ਹਾਲਾਂਕਿ ਜੇਕਰ ਅੱਜ ਵਾਇਦਾ ਬਾਜ਼ਾਰ ਦੀ ਗੱਲ ਕਰੀਏ ਤਾਂ ਨਾ ਸਿਰਫ ਸੋਨੇ ਦੀ ਕੀਮਤ 'ਚ ਨਰਮੀ ਰਹੀ, ਸਗੋਂ ਚਾਂਦੀ 'ਚ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ।


ਵਾਇਦਾ ਬਾਜ਼ਾਰ 'ਚ MCX 'ਤੇ ਸੋਨਾ 25 ਰੁਪਏ ਡਿੱਗ ਕੇ 76,282 ਰੁਪਏ ਪ੍ਰਤੀ 10 ਗ੍ਰਾਮ 'ਤੇ ਦਰਜ ਕੀਤਾ ਗਿਆ। ਸ਼ੁੱਕਰਵਾਰ ਨੂੰ ਇਹ 76,307 ਰੁਪਏ 'ਤੇ ਬੰਦ ਹੋਇਆ। ਉੱਥੇ ਹੀ. ਚਾਂਦੀ 559 ਰੁਪਏ ਡਿੱਗ ਕੇ 91,131 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ। ਸ਼ੁੱਕਰਵਾਰ ਨੂੰ ਇਹ 91,690 ਰੁਪਏ 'ਤੇ ਬੰਦ ਹੋਇਆ।

ਵਿਸ਼ਵ ਪੱਧਰ 'ਤੇ ਸਕਾਰਾਤਮਕ ਰੁਖ ਦੇ ਵਿਚਕਾਰ ਗਹਿਣਾ ਵਿਕਰੇਤਾਵਾਂ ਦੀ ਤਾਜ਼ਾ ਖਰੀਦਦਾਰੀ ਕਾਰਨ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਸੋਨਾ 1,150 ਰੁਪਏ ਵਧ ਕੇ 78,500 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ।


ਇਸ ਤਰ੍ਹਾਂ ਸੋਨੇ ਦੀ ਕੀਮਤ ਆਪਣੇ ਉੱਚੇ ਪੱਧਰ ਦੇ ਨੇੜੇ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 77,350 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ 1,500 ਰੁਪਏ ਵਧ ਕੇ 93,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਦੂਜੇ ਦਿਨ ਤੇਜ਼ੀ ਰਹੀ। ਵੀਰਵਾਰ ਨੂੰ ਚਾਂਦੀ 91,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।


3 ਦਿਨਾਂ ਦੀ ਗਿਰਾਵਟ ਤੋਂ ਬਾਅਦ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ 1,150 ਰੁਪਏ ਉਛਲ ਕੇ 78,100 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਪਿਛਲੇ ਬੰਦ ਮੁੱਲ 'ਚ ਸੋਨੇ ਦੀ ਕੀਮਤ 76,950 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ ਸੀ। ਵਪਾਰੀਆਂ ਨੇ ਕਿਹਾ ਕਿ ਸਥਾਨਕ ਮੰਗ ਵਧਣ ਦੇ ਨਾਲ-ਨਾਲ ਸਕਾਰਾਤਮਕ ਵਿਸ਼ਵ ਰੁਖ ਕਾਰਨ ਸੋਨੇ ਦੀਆਂ ਕੀਮਤਾਂ ਵਧੀਆਂ ਹਨ।

Gold Jumped Before Karva Chauth Silver Also Became Expensive

local advertisement banners
Comments


Recommended News
Popular Posts
Just Now