ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ, ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਛੱਡੇ ਅੱਥਰੂ ਗੈਸ ਦੇ ਗੋਲੇ    ਬਰਨਾਲਾ ਰੇਲਵੇ ਸਟੇਸ਼ਨ 'ਤੇ ਅੱਜ ਤੋਂ ਰੁਕੇਗੀ 'ਵੰਦੇ ਭਾਰਤ ਐਕਸਪ੍ਰੈੱਸ'; ਰਵਨੀਤ ਬਿੱਟੂ ਨੇ ਸਾਂਝਾ ਕੀਤਾ ਸਮਾਂ ਸਾਰਣੀ    ਸੋਨੂੰ ਸ਼ਾਹ ਕਤਲ ਕੇਸ: ਗੈਂਗਸਟਰ ਲਾਰੈਂਸ ਬਿਸ਼ਨੋਈ ਬਰੀ, ਪੁਲਿਸ ਦੀਆਂ ਨਾਕਾਮੀਆਂ ਕਾਰਨ ਕਮਜ਼ੋਰ ਪਿਆ ਕੇਸ    ਵਿਦੇਸ਼ ਭੇਜਣ ਦੇ ਨਾਂ 'ਤੇ 21 ਲੱਖ ਦੀ ਠੱਗੀ; ਕੁੜੀ ਨਾਲ ਮਾਰੀ ਮੱਲ    ਪੰਜਾਬ ਤੇ ਚੰਡੀਗੜ੍ਹ 'ਚ ਸਰਦੀ ਦੀ ਵਿਦਾਇਗੀ: ਅੱਜ ਚੱਲਣਗੀਆਂ ਸੀਤ ਹਵਾਵਾਂ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (20 ਫ਼ਰਵਰੀ 2026)    Punjab : ਸ਼ਿਵ ਸੈਨਾ ਨੇਤਾ ਦੇ ਘਰ ੜੀ ਰੇਕੀ, ਪੂਰੇ ਪਰਿਵਾਰ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ    ਭਿਆਨਕ ਹਾਦਸਾ : ਕਾਰ ਡਰੇਨ 'ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਭਰਾਵਾਂ ਸਮੇਤ 4 ਦੀ ਮੌਤ    ਜ਼ੀਰਕਪੁਰ 'ਚ ਹੈਵਾਨੀਅਤ: ਲੱਡੂਆਂ 'ਚ ਜ਼ਹਿਰ ਦੇ ਕੇ 22 ਕਤੂਰਿਆਂ ਨੂੰ ਮਾਰਨ ਦੀ ਕੋਸ਼ਿਸ਼    ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਹੋਇਆ ਸਾਫ਼: 24 ਫਰਵਰੀ ਤੱਕ ਨਹੀਂ ਪਵੇਗਾ ਮੀਂਹ, ਪਰ ਚੱਲਣਗੀਆਂ ਸੀਤ ਹਵਾਵਾਂ   
USA NEWS: ਡੋਨਾਲਡ ਟਰੰਪ ‘ਤੇ 2946 ਕਰੋੜ ਰੁਪਏ ਦਾ ਲਾਇਆ ਜ਼ੁਰਮਾਨਾ, ਕਾਰੋਬਾਰਾਂ ‘ਤੇ 3 ਸਾਲ ਲਈ ਲੱਗੀ ਪਾਬੰਦੀ
February 18, 2024
live-punjabi-tv

raghuvanshi /

ਵਿਦੇਸ਼ ਡੈਸਕ: ਨਿਊਯਾਰਕ ਕੋਰਟ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਸਾਬਕਾ ਡੋਨਾਲਡ ਟਰੰਪ ‘ਤੇ 2,946 ਕਰੋੜ ਰੁਪਏ (364 Millionen US-Dollar) ਦਾ ਜ਼ੁਰਮਾਨਾ ਲਗਾਇਆ ਹੈ। ਇਸਦੇ ਨਾਲ ਹੀ ਟਰੰਪ ਦੇ ਸਾਰੇ ਕਾਰੋਬਾਰਾਂ ‘ਤੇ 3 ਸਾਲ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਟਰੰਪ ਖ਼ਿਲਾਫ਼ ਸਿਵਲ ਧੋਖਾਧੜੀ ਮਾਮਲੇ ‘ਚ ਇਹ ਕਾਰਵਾਈ ਕੀਤੀ ਗਈ ਹੈ।ਡੋਨਾਲਡ ਟਰੰਪ ‘ਤੇ 10 ਕਰੋੜ ਡਾਲਰ ਯਾਨੀ 832 ਕਰੋੜ ਰੁਪਏ ਤੋਂ ਜ਼ਿਆਦਾ ਦਾ ਘਪਲਾ ਕਰਨ ਦਾ ਦੋਸ਼ ਸੀ। ਦੋਸ਼ ਹੈ ਕਿ ਟਰੰਪ ਨੇ ਆਪਣੀ ਜ਼ਮੀਨ ਅਤੇ ਜਾਇਦਾਦ ਬਾਰੇ ਝੂਠੀ ਜਾਣਕਾਰੀ ਦੇ ਕੇ ਆਪਣੀ ਜਾਇਦਾਦ ਵਿੱਚ ਵਾਧਾ ਕੀਤਾ। ਨਿਊਯਾਰਕ ਦੇ ਅਟਾਰਨੀ ਜਨਰਲ ਲੈਟੀਆ ਜੇਮਸ ਨੇ ਟਰੰਪ ਖ਼ਿਲਾਫ਼ ਇਹ ਕੇਸ ਦਾਇਰ ਕੀਤਾ ਹੈ। ਇਸ ਦੀ ਸੁਣਵਾਈ ਜਸਟਿਸ ਆਰਥਰ ਐੱਫ. ਐਂਗੋਰੋਨ ਨੇ ਕੀਤੀ।ਡੋਨਾਲਡ ਟਰੰਪ ‘ਤੇ ਬੈਂਕ ਲੋਨ ਅਤੇ ਘੱਟ ਬੀਮਾ ਪ੍ਰੀਮੀਅਮ ਲੈਣ ਲਈ 2011 ਤੋਂ 2021 ਦਰਮਿਆਨ ਆਪਣੀ ਜਾਇਦਾਦ ਨੂੰ ਵਧਾਉਣ ਦਾ ਦੋਸ਼ ਲਗਾਇਆ ਗਿਆ ਸੀ। ਟਰੰਪ ਨੇ ਆਪਣੀ ਰੀਅਲ ਅਸਟੇਟ ਜਾਇਦਾਦ ਜਿਵੇਂ ਕਿ ਟਰੰਪ ਟਾਵਰ, ਮਾਰ-ਏ-ਲਾਗੋ, ਆਪਣੇ ਦਫਤਰਾਂ ਅਤੇ ਗੋਲਫ ਕਲੱਬਾਂ ਦੀ ਕੀਮਤ ਨੂੰ ਵਧਾ ਦਿੱਤਾ ਅਤੇ ਆਪਣੀ ਕੁੱਲ ਸੰਪਤੀ ਨੂੰ ਲਗਭਗ 18.3 ਹਜ਼ਾਰ ਕਰੋੜ ਰੁਪਏ ਤੱਕ ਵਧਾ ਦਿੱਤਾ।

Live punjabi tv

local advertisement banners
Comments


Recommended News
Popular Posts
Just Now