ਦੋ ਹੈਲੀਕਾਪਟਰਾਂ ਦੀ ਹਵਾ 'ਚ ਭਿਆਨਕ ਟੱਕਰ, ਮਸ਼ਹੂਰ ਗਾਇਕ ਅਤੇ ਯੂਟਿਊਬਰ ਸਮੇਤ 6 ਲੋਕਾਂ ਦੀ ਮੌਤ    CM Mann ਦੀ ਵਾਇਰਲ ਵੀਡੀਓ 'ਤੇ ਜਥੇਦਾਰ ਦਾ ਵੱਡਾ ਬਿਆਨ, ਕਿਹਾ- ਦੋ ਲੈਬਾਂ ਦੀ ਜਾਂਚ ਕਰਵਾਈ ਤਾਂ ਅਸਲੀ ਨਿਕਲੀ    ਅਮਰੀਕਾ ਦੇ ਮਿਸੂਰੀ ‘ਚ ਵਾਪਰਿਆ ਜਹਾਜ਼ ਹਾਦਸਾ, ਪਾਇਲਟ ਤੇ 11 ਸਕਾਈਡਾਈਵਰਾਂ ਦੀ ਹੋਈ ਮੌਤ    ਵੱਡੀ ਖਬਰ : ਬਿਕਰਮ ਮਜੀਠੀਆ ਸਣੇ 3 ਨੂੰ ਮਿਲੀ ਜ਼ਮਾਨਤ, ਥਾਣੇ 'ਚੋਂ ਮੁਲਜ਼ਮ ਛੁਡਾਉਣ ਦੇ ਲੱਗੇ ਸਨ ਦੋਸ਼    ਲਿਵ-ਇਨ 'ਚ ਰਹਿ ਰਹੀ ਪਰਵਾਸੀ ਲੜਕੀ ਦੀ ਸ਼ੱਕੀ ਹਾਲਾਤ 'ਚ ਮੌਤ; 5 ਦਿਨ ਪਹਿਲਾਂ ਨੌਜਵਾਨ ਨਾਲ ਕਿਰਾਏ 'ਤੇ ਲਿਆ ਸੀ ਕਮਰਾ, ਪੁਲਿਸ ਜਾਂਚ 'ਚ ਜੁਟੀ    ਪਾਕਿਸਤਾਨ ਦਾ ਦਾਅਵਾ – “ਈਰਾਨ-ਅਮਰੀਕਾ ਵਿਚਕਾਰ ਅਗਲੇ 24 ਘੰਟਿਆਂ ਵਿੱਚ ਇਲੈਕਟ੍ਰਾਨਿਕ ਤੌਰ 'ਤੇ ਸਮਝੌਤਾ ਹੋਣ ਦੀ ਸੰਭਾਵਨਾ”    ਲੈਫਟੀਨੈਂਟ ਜਨਰਲ ਧੀਰਜ ਸੇਠ ਹੋਣਗੇ ਦੇਸ਼ ਦੇ ਅਗਲੇ ਫੌਜ ਮੁਖੀ    4 ਨਗਰ ਕੌਂਸਲ ਦੇ ਨਤੀਜਿਆਂ ਦਾ ਹੋਇਆ ਐਲਾਨ, ਕਾਦੀਆਂ ‘ਚ ਅਕਾਲੀ ਦਲ ਨੇ ਤੇ ਸ਼ਾਮ ਚੁਰਾਸੀ ‘ਚ AAP ਨੇ ਮਾਰੀ ਬਾਜ਼ੀ    “ਪੰਜਾਬ ਤੋਂ ਬਿਨਾਂ ਕੋਈ ਅੰਦੋਲਨ ਨਹੀਂ ਹੁੰਦਾ ਪੂਰਾ” – ਅਭਿਜੀਤ    ਮਨਾਲੀ ਘੁੰਮਣ ਗਏ ਪੰਜਾਬੀਆਂ ਦੀ ਗੱਡੀ 400 ਫੁੱਟ ਡੂੰਘੀ ਖੱਡ ‘ਚ ਡਿੱਗੀ, ਪਿਓ-ਧੀ ਦੀ ਹੋਈ ਮੌਤ   
CANADA NEWS: ਕੈਨੇਡਾ ’ਚ ਕਾਰ ਚੋਰੀਆਂ ’ਚ 22 ਫੀਸਦੀ ਵਾਧਾ, ਟਰੂਡੋ ਨੇ ਲੋਕਾਂ ਨੂੰ ਦੁਆਇਆ ਭਰੋਸਾ
February 27, 2024
Canada-News-International-Crime-
Jalandhar

ਵਿਦੇਸ਼ ਡੈਸਕ: : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮਹੀਨੇ ਵਧਦੀਆਂ ਕਾਰਾਂ ਦੀ ਚੋਰੀਆਂ ਤੋਂ ਚਿੰਤਤ ਓਟਵਾ ਵਿਚ ਆਟੋ ਚੋਰੀ ਸਬੰਧੀ ਇੱਕ ਕਾਨਫਰੰਸ ਕੀਤੀ ਹੈ। ਉਨ੍ਹਾਂ ਕਾਨਫਰੰਸ ਵਿੱਚ ਦੱਸਿਆ ਕਿ ਸੰਗਠਿਤ ਅਪਰਾਧ ਨੈੱਟਵਰਕ ਬਿਨਾਂ ਕਿਸੇ ਡਰ ਦੇ ਕੰਮ ਕਰ ਰਹੇ ਹਨ। ਚੋਰੀ ਦੀ ਕਾਰਾਂ ਦਾ ਅੰਤਰਰਾਸ਼ਟਰੀ ਬਾਜ਼ਾਰ ਵਧ ਰਿਹਾ ਹੈ। ਇਹ ਕਾਨਫਰੰਸ ਲੋਕਾਂ ਨੂੰ ਭਰੋਸਾ ਦਿਵਾਉਣ ਲਈ ਬੁਲਾਈ ਗਈ ਸੀ ਕਿ ਸਰਕਾਰ ਨੇ ਇਸ ਸਮੱਸਿਆ ਵੱਲ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਾਹਨ ਚੋਰਾਂ ‘ਤੇ ਸਖ਼ਤ ਜ਼ੁਰਮਾਨੇ ਲਗਾਏ ਹਨ, ਸਰਹੱਦੀ ਏਜੰਸੀਆਂ ਦੀ ਤਾਇਨਾਤੀ ਵਧਾ ਦਿੱਤੀ ਹੈ ਅਤੇ ਮੁੱਖ ਹੈਕਿੰਗ ਟੂਲਜ਼ ਦੀ ਦਰਾਮਦ ‘ਤੇ ਪਾਬੰਦੀ ਲਗਾ ਦਿੱਤੀ ਹੈ। ਬਿਹਤਰ ਨਿਗਰਾਨੀ ਸਾਜ਼ੋ-ਸਾਮਾਨ ਲਈ ਪੁਲਿਸ ਦੇ ਬਜਟ ਵਿੱਚ ਵਾਧਾ ਕੀਤਾ ਗਿਆ ਹੈ। ਪਿਛਲੇ ਸਾਲ ਪੂਰੇ ਕੈਨੇਡਾ ਵਿੱਚ ਕਾਰਾਂ ਦੀ ਚੋਰੀਆਂ ਵਿੱਚ 22 ਫੀਸਦੀ ਵਾਧਾ ਹੋਇਆ ਹੈ। ਪਿਛਲੇ ਛੇ ਸਾਲਾਂ ‘ਚ ਟੋਰਾਂਟੋ ਵਿੱਚ ਕਾਰ ਚੋਰੀਆਂ ਵਿੱਚ 150 ਫੀਸਦੀ ਵਾਧਾ ਹੋਇਆ ਹੈ। ਚੋਰੀ ਹੋਈਆਂ ਕਾਰਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਸੋਸ਼ਲ ਮੀਡੀਆ ਗਰੁੱਪ ਬਣਾਏ ਗਏ ਹਨ। ਚੋਰਾਂ ਨੇ ਸਰਕਾਰ ਨੂੰ ਵੀ ਨਹੀਂ ਬਖਸ਼ਿਆ। ਸਾਬਕਾ ਅਤੇ ਮੌਜੂਦਾ ਕਾਨੂੰਨ ਮੰਤਰੀਆਂ ਦੀਆਂ ਟੋਇਟਾ ਹਾਈਲੈਂਡਰ ਕਾਰਾਂ ਰਾਜਧਾਨੀ ਓਟਵਾ ‘ਚ ਤਿੰਨ ਵਾਰ ਚੋਰੀ ਹੋ ਚੁੱਕੀਆਂ ਹਨ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਇਲੀਵਰ ਨੇ ਇਸ ਮੁੱਦੇ ‘ਤੇ ਕਈ ਵਾਰ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਚੋਰੀ ਦੇ ਦੋਸ਼ੀਆਂ ਨੂੰ ਜ਼ਮਾਨਤ ਦੇਣ ਅਤੇ ਸਜ਼ਾਵਾਂ ਦੇਣ ਵਿੱਚ ਢਿੱਲ ਮੱਠ ਕਰ ਰਹੀ ਹੈ।ਉਹਨਾਂ ਨੇ ਟਰੂਡੋ ਸਰਕਾਰ ਤੋ ਜ਼ਮਾਨਤ ਦੇਣ ਦੇ ਨਿਯਮਾਂ ਵਿੱਚ ਸਖਤੀ ਦੀ ਅਪੀਲ ਕੀਤੀ ।

Canada News International Crime Jastin Trudo

local advertisement banners
Comments


Recommended News
Popular Posts
Just Now