ਪੰਜਾਬ ‘ਚ ਵੱਡਾ ਸਿਆਸੀ ਧਮਾਕਾ! ਇੱਕ ਹੋਰ ਰਾਜਨੀਤਕ ਪਾਰਟੀ ਦੀ ਐਂਟਰੀ    ਚੁੰਮੇ ਵਾਲੀ ਭਾਬੀ ਤੇ ਪਤੀ ਖ਼ਿਲਾਫ਼ ਲੁਧਿਆਣਾ ਪੁਲਿਸ ਨੇ ਲਿਆ ਵੱਡਾ ਐਕਸ਼ਨ    ਕੈਨੇਡਾ ਗਏ ਪੰਜਾਬ ਦੇ ਦੋ ਨੌਜਵਾਨਾਂ ਦੀ ਨਹਿਰ ਵਿਚ ਡੁੱਬਣ ਕਾਰਣ ਹੋਈ ਮੌਤ    ਜਥੇਦਾਰ ਗੜਗੱਜ ਨੇ ਸਤਲੁਜ ਫ਼ਿਲਮ 'ਤੇ ਭਾਰਤ ਅੰਦਰ ਪਾਬੰਦੀ ਦੀ ਕੀਤੀ ਨਿੰਦਾ    ਪੰਜਾਬੀ ਭਾਈਚਾਰੇ ਦੀ ਧੀ ਜਸਨੂਰ ਕੌਰ ਹਾਂਸ ਸਟੇਟ ਰਿਪ੍ਰੀਜ਼ੈਂਟੇਟਿਵ ਦੀ ਚੋਣ ਲੜੇਗੀ    ਮਾਈਕ੍ਰੋਸਾਫਟ ਵੱਲੋਂ 4,800 ਕਰਮਚਾਰੀਆਂ ਦੀ ਛਾਂਟੀ, ਐਕਸਬਾਕਸ ਡਿਵੀਜ਼ਨ ਸਭ ਤੋਂ ਵੱਧ ਪ੍ਰਭਾਵਿਤ    ਕੈਂਟ (ਵਾਸ਼ਿੰਗਟਨ) ਦੇ 19 ਸਾਲਾ ਹਰਸ਼ਵੀਰ ਸਿੰਘ ਸੁੱਜੋਂ ਨੇ ਅਮਰੀਕਾ ਦੀ ਕੁਦਰਤੀ ਬਾਡੀਬਿਲਡਿੰਗ ਚੈਂਪੀਅਨਸ਼ਿਪ ਵਿੱਚ ਜਿੱਤੇ ਤਗਮੇ    ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕੇ.ਸੀ.ਵੇਣੂਗੋਪਾਲ ਅਤੇ ਭੂਪੇਸ਼ ਬਘੇਲ ਖ਼ਿਲਾਫ਼ ਕੀਤੀ ਇਤਰਾਜ਼ਯੋਗ ਟਿੱਪਣੀ    ਆਖ਼ਰੀ ਕਾਨੂੰਨੀ ਲੜਾਈ ਵੀ ਹਾਰਿਆ ਭਗੌੜਾ ਨੀਰਵ ਮੋਦੀ, ਹਵਾਲਗੀ ਦਾ ਰਸਤਾ ਸਾਫ਼; ਕਦੇ ਵੀ ਹੋ ਸਕਦੀ ਹੈ ਭਾਰਤ ਵਾਪਸੀ    ਹਿਮਾਚਲ ਐਂਟਰੀ ਟੈਕਸ ਦਾ ਵਿਰੋਧ, 26 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਪੱਕਾ ਮੋਰਚੇ ਦਾ ਐਲਾਨ   
Sad news; ਡੋਰ ਦੀ ਲਪੇਟ ‘ਚ ਆਉਣ ਨਾਲ ਛੇ ਸਾਲਾ ਬੱਚੀ ਦੀ ਮੌਤ
February 27, 2024
Crime-News-Live-Punjabi-Tv-Death
Jalandhar

ਸਟੇਟ ਡੈਸਕ: ਅੰਮ੍ਰਿਤਸਰ ‘ਚ ਚਾਈਨਾ ਡੋਰ ਲਪੇਟ ਦੀ ਲਪੇਟ ‘ਚ ਆਉਣ ਨਾਲ ਛੇ ਸਾਲਾ ਬੱਚੀ ਦੀ ਮੌਤ ਹੋ ਗਈ ਹੈ | ਮਿਲੀ ਜਾਣਕਾਰੀ ਮੁਤਾਬਕ ਬੱਚੀ ਆਪਣੇ ਪਿਓ ਨਾਲ ਮੋਟਰਸਾਈਕਲ ‘ਤੇ ਬੈਠੀ ਸੀ ਕਿ ਚਾਈਨਾ ਡੋਰ ਨਾਲ ਬੱਚੀ ਦੇ ਗਲੇ ‘ਚ ਕੱਟ ਲੱਗ ਗਏ ਅਤੇ ਮੌਤ ਹੋ ਗਈ। ਛੇ ਸਾਲਾ ਬੱਚੀ ਖੁਸ਼ੀ ਦੇ ਪਿਓ ਮਨੀ ਨੇ ਦੱਸਿਆ ਕਿ ਸਵੇਰੇ ਜਿਉਂ ਹੀ ਉਹ ਬਟਾਲਾ ਰੋਡ ‘ਤੇ ਸੈਲੀਬ੍ਰੇਸ਼ਨ ਮਾਲ ਨੇੜੇ ਪੁਲ ‘ਤੇ ਚੜ੍ਹਿਆ ਤਾਂ ਬਾਈਕ ‘ਤੇ ਸਾਹਮਣੇ ਬੈਠੀ ਉਸ ਦੀ ਬੱਚੀ ਦੇ ਗਲੇ ‘ਚ ਚਾਈਨਾ ਡੋਰ (china dor) ਦੀ ਲਿਪਟ ਗਈ, ਜਿਸ ਕਾਰਨ ਜਿਸ ਨਾਲ ਲੜਕੀ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ। ਉਕਤ ਬੱਚੀ ਦੇ ਗਲੇ ਦੀਆਂ ਨਾੜਾਂ ਕੱਟੀਆਂ ਗਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬੱਚੀ ਦਾ ਪਰਿਵਾਰ ਮਜ਼ਦੂਰੀ ਕਰਦਾ ਹੈ ਅਤੇ ਉਸ ਦੀਆਂ ਚਾਰ ਲੜਕੀਆਂ ਹਨ, ਜਿਨ੍ਹਾਂ ਵਿੱਚੋਂ ਖੁਸ਼ੀ ਸਭ ਤੋਂ ਛੋਟੀ ਸੀ। ਬੱਚੀ ਦੇ ਪਿਓ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਸ ਨੇ ਆਪਣੀ ਧੀ ਗੁਆ ਲਈ ਹੈ ਪਰ ਲੋਕ ਇਸ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਤਾਂ ਜੋ ਕੋਈ ਹੋਰ ਇਸ ਦਾ ਸ਼ਿਕਾਰ ਨਾ ਹੋਵੇ।

Crime News Live Punjabi Tv Death Latest News Punjab News

local advertisement banners
Comments


Recommended News
Popular Posts
Just Now