ਮਹਿੰਗਾਈ ਨਾਲ ਹੋਈ ਸੋਮਵਾਰ ਦੀ ਸ਼ੁਰੂਆਤ: ਮੁੜ ਵਧੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ , ਜਾਣੋ ਹੁਣ ਕਿੰਨਾ ਹੋਇਆ ਵਾਧਾ    ਲੁਧਿਆਣਾ ਦੀ ਮੇਅਰ ਇੰਦਰਜੀਤ ਕੌਰ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਧਮਕੀ ਭਰੀ ਈ-ਮੇਲ    3 ਸਾਲਾ ਮਾਸੂਮ ਧੀ ਨੂੰ ਕਤਲ ਕਰਨ ਵਾਲੀ ਮਹਿਲਾ ਨੂੰ ਉਮਰਕੈਦ ਦੀ ਸਜ਼ਾ, ਸ੍ਰੀ ਦਰਬਾਰ ਸਾਹਿਬ ਦੇ ਬਾਹਰ ਛੱਡੀ ਸੀ ਬੱਚੀ ਦੀ ਲਾਸ਼    26 ਮਈ ਨੂੰ ਡਰਾਈ ਡੇਅ ਘੋਸ਼ਿਤ, ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ     ‘ਪਹਿਲਾਂ ਅਮਰੀਕਾ ਛੱਡੋ, ਫਿਰ ਕਰੋ ਅਪਲਾਈ….’ ਟਰੰਪ ਪ੍ਰਸ਼ਾਸਨ ਨੇ ਗ੍ਰੀਨ ਕਾਰਡ ਨਿਯਮਾਂ ‘ਚ ਕੀਤਾ ਬਦਲਾਅ    ‘ਪਹਿਲਾਂ ਅਮਰੀਕਾ ਛੱਡੋ, ਫਿਰ ਕਰੋ ਅਪਲਾਈ….’ ਟਰੰਪ ਪ੍ਰਸ਼ਾਸਨ ਨੇ ਗ੍ਰੀਨ ਕਾਰਡ ਨਿਯਮਾਂ ‘ਚ ਕੀਤਾ ਬਦਲਾਅ    ਪਟਿਆਲਾ ਦੇ ਖੇੜਕੀ ਪਿੰਡ ਤੋਂ ਦਰਦਨਾਕ ਘਟਨਾ, ਮਾਂ ਨੇ ਚਾਕੂ ਮਾਰ ਕੇ ਕੀਤੀ ਧੀ ਦੀ ਹੱਤਿਆ    10 ਦਿਨ ‘ਚ ਤੀਜੀ ਵਾਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਪੰਜਾਬ-ਚੰਡੀਗੜ੍ਹ ‘ਚ ਅੱਜ ਦੇ ਰੇਟ    ਸਿੰਗਰ ਇੰਦਰ ਕੌਰ ਕਤਲਕਾਂਡ ਵਿਚ ਮੁਲਜ਼ਮ ਐੱਨ.ਆਰ.ਆਈ. ਖ਼ਿਲਾਫ਼ ਐੱਲ.ਓ.ਸੀ. ਜਾਰੀ    ਗਾਇਕਾ ਇੰਦਰ ਕੌਰ ਦਾ ਹੋਇਆ ਅੰਤਿਮ ਸੰਸਕਾਰ, ਪੋਸਟਮਾਰਟਮ ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ   
ਦਿੱਲੀ ਗੁਰਦਵਾਰਾ ਚੋਣਾਂ ਦਾ ਐਲਾਨ, ਡਾਇਰੈਕਟਰ ਵਲੋਂ ਚਿੱਠੀ ਜਾਰੀ
June 17, 2025
Announcement-Of-Delhi-Gurudwara-

ਦਿੱਲੀ ,17 ਜੂਨ 2025: ਦਿੱਲੀ ਸਰਕਾਰ ਦੇ ਗੁਰਦਵਾਰਾ ਚੋਣ ਡਾਇਰੈਕਟੋਰੇਟ ਨੇ 25 ਜੂਨ ਨੂੰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿਗ ਬੋਰਡ ਦੀ ਚੋਣ ਕਰਵਾਉਣ ਲਈ ਚਿੱਠੀ ਤਾਂ ਜਾਰੀ ਕਰ ਦਿਤੀ ਹੈ, ਪਰ ਉਹ ਚਿੱਠੀ ਨੂੰ ਕਿਸੇ ‘ਗੁਪਤ ਦਸਤਾਵੇਜ਼’ ਵਾਂਗ ਮੀਡੀਆ ਤੋਂ ਲੁਕਾਈ ਰੱਖ ਕੇ, ਸ਼ਾਇਦ ਲੋਕਾਂ ਪ੍ਰਤੀ ਆਪਣੀ ਜਵਾਬਦੇਹੀ ਨਿਭਾਅ ਰਿਹਾ ਹੈ।

ਅੱਜ ਜਦੋਂ ‘ਸਪੋਕਸਮੈਨ’ ਦੇ ਇਸ ਪੱਤਰਕਾਰ ਨੇ ਪੰਜਾਬੀ ਅਕਾਦਮੀ ਦੇ ਦਫ਼ਤਰ ਜਾ ਕੇ, ਡਾਇਰੈਕਟਰ ਨੂੰ ਮਿਲਣਾ ਚਾਹਿਆ, ਤਾਂ ਅੱਗੋਂ ਮੁਲਾਜ਼ਮ ਨੇ ਰੁੱਖਾ ਵਤੀਰਾ ਅਪਨਾਉਂਦੇ ਹੋਏ ਮਿਲਵਾਉਣ ਤੋਂ ਨਾਂਹ ਕਰ ਦਿਤੀ, ਕੁਝ ਸਕਿੰਟਾਂ ਪਿਛੋਂ ਜਦੋਂ ਡਾਇਰੈਕਟਰ ਆਪਣੇ ਕਮਰੇ ‘ਚੋਂ ਨਿਕਲੇ ਤਾਂ ਉਨ੍ਹਾਂ ਕਮਰੇ ਦੇ ਬਾਹਰ ਖੜੇ ਪੱਤਰਕਾਰ ਨੂੰ ਗੌਲਿਆਂ ਤੱਕ ਨਾ, ਜਦ ਕਿ ਅਦਾਰੇ ਦਾ ਫ਼ੋਟੋ ਵਾਲਾ ਸ਼ਨਾਖ਼ਤੀ ਕਾਰਡ ਪਹਿਲਾਂ ਵੇਖ ਚੁਕੇ ਹੋਣ ਦੇ ਬਾਵਜੂਦ) ।

ਪਿਛੋਂ ਜਦੋਂ ਡਾਇਰੈਕਟਰ ਕਾਰ ਵਿਚ ਬਹਿਣ ਲੱਗੇ ਤਾਂ ਉਥੇ ਖੜੇ ਖੜੇ ਹੀ ਦੁਪਹਿਰ 1:24 ‘ਤੇ ਇਸ ਪੱਤਰਕਾਰ ਨੇ ਕੋਸ਼ਿਸ਼ ਕਰ ਕੇ, ਮੁਸ਼ਕਲ ਨਾਲ ਡੇਢ ਮਿੰਟ , ਡਾਇਰੈਕਟਰ ਨੂੰ ਸਵਾਲ ਪੁੱਛੇ।‘ 25 ਜੂਨ ਨੂੰ ਦਿੱਲੀ ਗੁਰਦਵਾਰਾ ਕਮੇਟੀ ਦੀਆਂ ਅੰਦਰੂਨੀ ਚੋਣਾਂ ਕਰਵਾਉਣ ਬਾਰੇ ਜੋ ਚਿੱਠੀ ਕੱਢੀ ਹੈ, ਉਸਦੀ ਕਾਪੀ ਦੇ ਦਿਉ, ਦੇ ਜਵਾਬ ਵਿਚ ਡਾਇਰੈਕਟਰ ਮਨਵਿੰਦਰ ਸਿੰਘ ਨੇ ਕਿਹਾ, “ਉਹ ਮੈਂਬਰਾਂ ( ਦਿੱਲੀ ਕਮੇਟੀ ਦੇ ) ਨੂੰ ਜਾਰੀ ਹੋ ਚੁਕੀ ਹੈ, ਤੁਹਾਨੂੰ ਨਹੀਂ ਦੇ ਸਕਦੇ। 25 ਜੂਨ ਨੂੰ ਚੋਣਾਂ ਹੋ ਰਹੀਆਂ ਹਨ, ਪਰ ਐਕਟ ਮੁਤਾਬਕ ਹੀ ਗੁਰਦਵਾਰਾ ਕਮੇਟੀ ਦਾ ਕਾਰਜਕਾਲ ਹੋਵੇਗਾ।

Read More: ਜਾਤੀ ਜਨਗਣਨਾ ਨਾਲ ਹਾਸ਼ੀਏ 'ਤੇ ਧੱਕੇ ਲੋਕਾਂ ਨੂੰ ਮੁੱਖ ਧਾਰਾ 'ਚ ਲਿਆਵਾਂਗੇ: PM ਮੋਦੀ

Announcement Of Delhi Gurudwara Elections Letter Issued By The Director

local advertisement banners
Comments


Recommended News
Popular Posts
Just Now