ਗਾਇਕਾ ਇੰਦਰ ਕੌਰ ਦਾ ਹੋਇਆ ਅੰਤਿਮ ਸੰਸਕਾਰ, ਪੋਸਟਮਾਰਟਮ ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ    ਪੰਜਾਬ ‘ਚ ਬਦਲਿਆ ਸਕੂਲਾਂ ਅਤੇ ਦਫਤਰਾਂ ਦਾ ਸਮਾਂ, ਹੁਣ ਇਸ ਸਮੇਂ ਤੇ ਖੁਲ੍ਹਣਗੇ ਅਦਾਰੇ    ਪੰਜਾਬ ‘ਚ SIR: ਵੋਟਰ ਮੈਪਿੰਗ ‘ਚ ਮਾਨਸਾ-ਤਰਨਤਾਰਨ ਸਮੇਤ 4 ਜ਼ਿਲ੍ਹੇ ਮੋਹਰੀ, ਮੋਹਾਲੀ ਰਫ਼ਤਾਰ ਦੇ ਮਾਮਲੇ ‘ਚ ਸਭ ਤੋਂ ਪਿੱਛੇ    ਖੰਨਾ ਫਾਇਰਿੰਗ ਤੇ ਫਿਰੌਤੀ ਮਾਮਲੇ ‘ਚ ਵੱਡੀ ਕਾਰਵਾਈ, ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦੇ ਮਾਤਾ-ਪਿਤਾ ਗ੍ਰਿਫ਼ਤਾਰ    ਰੂਸ ਦੀ ਜੰਗ ਨੇ ਉਜਾੜਿਆ ਪੰਜਾਬ ਦਾ ਘਰ, 8 ਮਹੀਨਿਆਂ ਤੋਂ ਪੁੱਤ ਦੀ ਉਡੀਕ ‘ਚ ਪਰਿਵਾਰ    ਇਕ ਮਹੀਨੇ ਤੋਂ ਆਪਣੇ ਪਰਿਵਾਰ ਨੂੰ ਉਡੀਕ ਰਹੀ ਸਿਵਲ ਹਸਪਤਾਲ ਕਪੂਰਥਲਾ 'ਚ ਦਾਖਲ ਅੰਮ੍ਰਿਤਸਰ ਦੀ 15 ਸਾਲਾਂ ਬੱਚੀ    ਅਵਾਰਾ ਕੁੱਤਿਆਂ ਨੂੰ ਹਟਾਉਣ ਲਈ ਪੰਜਾਬ ‘ਚ ਮੁਹਿੰਮ ਸ਼ੁਰੂ, ਸੀਐਮ ਨੇ ਅਦਾਲਤ ਦੇ ਫੈਸਲੇ ਦਾ ਕੀਤਾ ਧੰਨਵਾਦ    ਲੈਂਡਿੰਗ ਦੌਰਾਨ Air India ਫਲਾਈਟ ਦਾ ਪਿਛਲਾ ਹਿੱਸਾ ਰਨਵੇ ਨਾਲ ਟਕਰਾਇਆ, ਵੱਡਾ ਹਾਦਸਾ ਟਲਿਆ    ਪੇਸ਼ੀ ‘ਤੇ ਲਿਆਂਦੇ ਮੁਲਜ਼ਮ ਨੇ ਅਦਾਲਤ ਦੀ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਹੋਈ ਮੌਤ    ਪੁਲਵਾਮਾ ਹਮਲੇ 'ਚ ਸ਼ਾਮਲ ਅੱਤਵਾਦੀ ਹਮਜ਼ਾ ਬੁਰਹਾਨ ਦਾ ਕਤਲ   
ਗਾਇਕਾ ਇੰਦਰ ਕੌਰ ਦਾ ਹੋਇਆ ਅੰਤਿਮ ਸੰਸਕਾਰ, ਪੋਸਟਮਾਰਟਮ ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ
May 22, 2026
Inder-kaurs-last-rites

ਗਾਇਕਾ ਇੰਦਰ ਕੌਰ ਦਾ ਹੋਇਆ ਅੰਤਿਮ ਸੰਸਕਾਰ, ਪੋਸਟਮਾਰਟਮ ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ



ਲੁਧਿਆਣਾ ਵਿੱਚ ਪੰਜਾਬੀ ਗਾਇਕਾ ਇੰਦਰ ਕੌਰ ਦੇ ਕਤਲ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਪੋਸਟਮਾਰਟਮ ਜਾਂਚ ਤੋਂ ਪਤਾ ਲੱਗਿਆ ਹੈ ਕਿ ਗਾਇਕਾ ਨੂੰ ਦੋ ਗੋਲੀਆਂ ਲੱਗੀਆਂ ਸਨ। ਇੱਕ ਗੋਲੀ ਉਸ ਦੀ ਸੱਜੀ ਛਾਤੀ ਵੱਲੋਂ ਆਰ-ਪਾਰ ਹੋਈ ਅਤੇ ਦੂਜੀ ਗੋਲੀ ਮੱਥੇ ਵਿਚ ਫਸੀ ਮਿਲੀ।

ਪੋਸਟਮਾਰਟਮ ਲੁਧਿਆਣਾ ਵਿੱਚ ਡਾਕਟਰਾਂ ਦੇ ਇੱਕ ਬੋਰਡ ਵੱਲੋਂ ਕੀਤਾ ਗਿਆ ਸੀ, ਜਿਸ ਵਿੱਚ ਫੋਰੈਂਸਿਕ ਮਾਹਿਰ ਡਾ. ਕਰਨ, ਡਾ. ਵਿਸ਼ਾਲ ਚੋਪੜਾ ਅਤੇ ਡਾ. ਮਨਦੀਪ ਸ਼ਾਮਲ ਸਨ।

ਪੋਸਟਮਾਰਟਮ ਤੋਂ ਬਾਅਦ ਇੰਦਰ ਕੌਰ ਦਾ ਲੁਧਿਆਣਾ ਵਿੱਚ ਸਸਕਾਰ ਕੀਤਾ ਗਿਆ। ਸਮਾਰੋਹ ਦੌਰਾਨ ਉਸਦੀ ਮਾਂ ਬੇਸੁੱਧ ਹੋ ਗਈ। ਪਰਿਵਾਰ ਦੇ ਹੋਰ ਮੈਂਬਰ ਵੀ ਧਾਹਾਂ ਮਾਰ ਕੇ ਰੋਂਦੇ ਹੋਏ ਦਿਖਾਈ ਦਿੱਤੇ।ਦੂਜੇ ਪਾਸੇ ਕਤਲ ਦੇ ਦੋਸ਼ੀNRI ਸੁਖਵਿੰਦਰ ਸਿੰਘ ਉਰਫ ਸੁੱਖੀ ਬਰਾਰ ਦੇ ਵਕੀਲ ਨੇ ਦਾਅਵਾ ਕੀਤਾ ਕਿ ਇਹ ਕਤਲ ਨਹੀਂ ਸੁਸਾਈਡ ਹੈ। ਸੁੱਖੀ ਪੰਜਾਬ ਆਇਆ ਸੀ, ਇਸ ਦਾ ਵੀ ਕਿਸੇ ਕੋਲ ਕੋਈ ਸਬੂਤ ਨਹੀਂ। ਉਸ ਨੇ ਸੁੱਖੀ ਦੇ ਪਿਤਾ ਨੂੰ ਕੇਸ ਵਿਚ ਨਾਮਜਦ ਕਰਨ ਨੂੰ ਵੀ ਗਲਤ ਕਰਾਰ ਦਿੰਦੇ ਹੋਏ ਪੁਲਿਸ ਜਾਂਚ ਥਿਓਰੀ ਤੇ ਇੰਦਰ ਦੇ ਪਰਿਵਾਰ ਦੇ ਦੋਸ਼ਾਂ ‘ਤ ਸਵਾਲ ਖੜ੍ਹੇ ਕੀਤੇ। ਉਥੇ ਹੀ ਇੰਦਰ ਕੌਰ ਦੇ ਵਕੀਲ ਨੇ ਕਿਹਾ ਕਿ ਬਚਾਅ ਪੱਖ ਦੇ ਕਹਿਣ ਨਾਲ ਕੁਝ ਨੀਂ ਹੁੰਦਾ ਦੋਸ਼ੀਆਂ ਦਾ ਪਿਛਲੇ6 ਦਿਨਾਂ ਤੋਂ ਰਿਮਾਂਡ ਚੱਲ ਰਿਹਾ ਹੈ। ਸੁਖਵਿੰਦਰ ‘ਤੇ ਹੋਈFIR ਮੁਤਾਬਕ ਉਸ ਖਿਲਾਫLOC ਜਾਰੀ ਹੋ ਗਾਏਗੀ ਉਹ ਵੀ ਪੁਲਿਸ ਦੇ ਹੱਥੇ ਚੜ੍ਹ ਜਾਏਗਾ।

ਦੱਸ ਦੇਈਏ ਕਿ ਪੰਜਾਬੀ ਗਾਇਕਾ ਇੰਦਰ ਕੌਰ ਉਰਫ਼ ਯਸ਼ਿੰਦਰ ਕੌਰ ਦਾ ਕਤਲ ਉਸਦੇ ਐਨਆਰਆਈ ਬੁਆਏਫ੍ਰੈਂਡ ਸੁਖਵਿੰਦਰ ਸਿੰਘ ਉਰਫ਼ ਸੁੱਖੀ ਬਰਾੜ ਨੇ ਕੀਤਾ ਸੀ। ਉਸਨੇ ਇੰਦਰ ਨੂੰ ਲੁਧਿਆਣਾ ਦੇ ਸਮਰਾਲਾ ਨੇੜੇ ਨੀਲੋ ਨਹਿਰ ਦੇ ਕੰਢੇ ਉਸਦੀ ਕਾਰ ਵਿੱਚ ਗੋਲੀ ਮਾਰ ਦਿੱਤੀ ਸੀ ਕਿਉਂਕਿ ਉਸਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਫਿਰ ਉਸਨੇ ਲਾਸ਼ ਨੂੰ ਨੀਲੋ ਨਹਿਰ ਵਿੱਚ ਅਤੇ ਉਸਦੀ ਕਾਰ ਨੂੰ ਰਾਮਪੁਰ ਪਿੰਡ ਨੇੜੇ ਨਹਿਰ ਵਿੱਚ ਸੁੱਟ ਦਿੱਤਾ

Inder kaurs last rites

local advertisement banners
Comments


Recommended News
Popular Posts
Just Now