November 13, 2025
New Delhi
Delhi Blast : DNA ਰਿਪੋਰਟ ਨੇ ਖੋਲ੍ਹਿਆ ਰਾਜ, ਪੜ੍ਹੋ ਪੂਰੀ ਖ਼ਬਰ
ਨਵੀਂ ਦਿੱਲੀ, 13 ਨਵੰਬਰ, 2025: ਲਾਲ ਕਿਲ੍ਹੇ ਨੇੜੇ 10 ਨਵੰਬਰ ਨੂੰ ਹੋਏ ਭਿਆਨਕ ਕਾਰ ਬਲਾਸਟ ਦੀ ਜਾਂਚ 'ਚ ਇੱਕ ਵੱਡਾ ਰਾਜ ਖੁਲ੍ਹ ਗਿਆ ਹੈ। ਫੋਰੈਂਸਿਕ ਟੀਮ ਅਤੇ ਦਿੱਲੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਸੜੀ ਹੋਈ Hyundai i20 ਕਾਰ 'ਚ ਮਰਿਆ ਸ਼ਖ਼ਸ ਕੋਈ ਹੋਰ ਨਹੀਂ, ਸਗੋਂ ਕਾਫ਼ੀ ਸਮੇਂ ਤੋਂ ਫਰਾਰ ਚੱਲ ਰਿਹਾ ਅੱਤਵਾਦੀ ਡਾਕਟਰ ਉਮਰ ਨਬੀ ਹੀ ਸੀ।
ਕਾਰ ਤੋਂ ਮਿਲੀ ਲਾਸ਼ ਦੇ DNA ਦੀ ਉਸਦੇ ਪਰਿਵਾਰ ਨਾਲ 100% ਮੈਚਿੰਗ ਨੇ ਇਹ ਸੱਚ ਸਾਹਮਣੇ ਲਿਆਂਦਾ।
ਫਰੀਦਾਬਾਦ ਮਾਡਿਊਲ ਦੇ ਡਰ ਨਾਲ ਕੀਤਾ ਬਲਾਸਟ'?
ਜਾਂਚ ਏਜੰਸੀਆਂ ਮੁਤਾਬਕ, 10 ਨਵੰਬਰ ਦੀ ਸਵੇਰ ਜਦੋਂ ਉਮਰ ਦੇ ਤਿੰਨ ਸਾਥੀ — ਡਾ. ਮੁਜ਼ੱਮਿਲ, ਡਾ. ਆਦਿਲ ਤੇ ਡਾ. ਸ਼ਾਹੀਨ — ਫਰੀਦਾਬਾਦ 'ਚ ਭਾਰੀ ਵਿਸਫੋਟਕਾਂ ਸਮੇਤ ਗ੍ਰਿਫ਼ਤਾਰ ਹੋਏ,
ਉਮਰ ਦੀ ਘਬਰਾਹਟ ਚਰਮ 'ਤੇ ਪਹੁੰਚ ਗਈ। ਉਸਨੂੰ ਲੱਗਾ ਕਿ ਉਹ ਵੀ ਕਦੇ ਵੀ ਫੜਿਆ ਜਾ ਸਕਦਾ ਹੈ। ਪ੍ਰਾਰੰਭਿਕ ਜਾਂਚ ਅਨੁਸਾਰ, ਇਸੇ ਡਰ ਵਿੱਚ ਉਸਨੇ ਸ਼ਾਮ ਨੂੰ ਲਾਲ ਕਿਲ੍ਹੇ ਨੇੜੇ ਕਾਰ ਸਮੇਤ ਖੁਦ ਨੂੰ ਉਡਾ ਲਿਆ।
ਤੁਰਕੀ 'ਚ ਬੈਠਾ ਹੈਂਡਲਰ 'Uksa' — Session App ਰਾਹੀਂ ਹੁੰਦੇ ਸਨ ਸੰਕੇਤ
ਜਾਂਚ 'ਚ ਸਾਹਮਣੇ ਆਇਆ ਹੈ ਕਿ ਉਮਰ ਲੰਮੇ ਸਮੇਂ ਤੋਂ ਤੁਰਕੀ ਦੀ ਰਾਜਧਾਨੀ ਅੰਕਾਰਾ 'ਚ ਮੌਜੂਦ ਆਪਣੇ ਹੈਂਡਲਰ ‘Uksa’ ਨਾਲ Session App ਰਾਹੀਂ ਲਗਾਤਾਰ ਸੰਪਰਕ 'ਚ ਸੀ। ਸੂਤਰਾਂ ਦਾ ਕਹਿਣਾ ਹੈ ਕਿ 2022 ਵਿੱਚ ਉਮਰ ਸਮੇਤ ਗਰੁੱਪ ਦੇ ਕਈ ਮੈਂਬਰ ‘ਬ੍ਰੇਨ ਵਾਸ਼’ ਸੈਸ਼ਨ ਲਈ ਤੁਰਕੀ ਗਏ ਸਨ NIA ਹੁਣ ਤੁਰਕੀ ਦੂਤਾਵਾਸ ਨਾਲ ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਨ ਵਿੱਚ ਲਗੀ ਹੈ।
ਕੇਂਦਰ ਨੇ ਮੰਨਿਆ — ਇਹ ਅੱਤਵਾਦੀ ਹਮਲਾ ਸੀ | NIA ਨੇ ਸੰਭਾਲੀ ਜਾਂਚ
ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ CCS ਮੀਟਿੰਗ ਵਿੱਚ ਸਰਕਾਰ ਨੇ ਇਸ ਧਮਾਕੇ ਨੂੰ ਅਧਿਕਾਰਤ ਤੌਰ 'ਤੇ ਅੱਤਵਾਦੀ ਹਮਲਾ ਕਰਾਰ ਦਿੱਤਾ ਇਸ ਦੀ ਜਾਂਚ ਦੀ ਪੂਰੀ ਕਮਾਨ ਹੁਣ NIA ਨੂੰ ਦੇ ਦਿੱਤੀ ਗਈ ਹੈ।
Delhi blast dna report reveals the truth read the full news