ਮਹਿੰਗਾਈ ਨਾਲ ਹੋਈ ਸੋਮਵਾਰ ਦੀ ਸ਼ੁਰੂਆਤ: ਮੁੜ ਵਧੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ , ਜਾਣੋ ਹੁਣ ਕਿੰਨਾ ਹੋਇਆ ਵਾਧਾ    ਲੁਧਿਆਣਾ ਦੀ ਮੇਅਰ ਇੰਦਰਜੀਤ ਕੌਰ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਧਮਕੀ ਭਰੀ ਈ-ਮੇਲ    3 ਸਾਲਾ ਮਾਸੂਮ ਧੀ ਨੂੰ ਕਤਲ ਕਰਨ ਵਾਲੀ ਮਹਿਲਾ ਨੂੰ ਉਮਰਕੈਦ ਦੀ ਸਜ਼ਾ, ਸ੍ਰੀ ਦਰਬਾਰ ਸਾਹਿਬ ਦੇ ਬਾਹਰ ਛੱਡੀ ਸੀ ਬੱਚੀ ਦੀ ਲਾਸ਼    26 ਮਈ ਨੂੰ ਡਰਾਈ ਡੇਅ ਘੋਸ਼ਿਤ, ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ     ‘ਪਹਿਲਾਂ ਅਮਰੀਕਾ ਛੱਡੋ, ਫਿਰ ਕਰੋ ਅਪਲਾਈ….’ ਟਰੰਪ ਪ੍ਰਸ਼ਾਸਨ ਨੇ ਗ੍ਰੀਨ ਕਾਰਡ ਨਿਯਮਾਂ ‘ਚ ਕੀਤਾ ਬਦਲਾਅ    ‘ਪਹਿਲਾਂ ਅਮਰੀਕਾ ਛੱਡੋ, ਫਿਰ ਕਰੋ ਅਪਲਾਈ….’ ਟਰੰਪ ਪ੍ਰਸ਼ਾਸਨ ਨੇ ਗ੍ਰੀਨ ਕਾਰਡ ਨਿਯਮਾਂ ‘ਚ ਕੀਤਾ ਬਦਲਾਅ    ਪਟਿਆਲਾ ਦੇ ਖੇੜਕੀ ਪਿੰਡ ਤੋਂ ਦਰਦਨਾਕ ਘਟਨਾ, ਮਾਂ ਨੇ ਚਾਕੂ ਮਾਰ ਕੇ ਕੀਤੀ ਧੀ ਦੀ ਹੱਤਿਆ    10 ਦਿਨ ‘ਚ ਤੀਜੀ ਵਾਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਪੰਜਾਬ-ਚੰਡੀਗੜ੍ਹ ‘ਚ ਅੱਜ ਦੇ ਰੇਟ    ਸਿੰਗਰ ਇੰਦਰ ਕੌਰ ਕਤਲਕਾਂਡ ਵਿਚ ਮੁਲਜ਼ਮ ਐੱਨ.ਆਰ.ਆਈ. ਖ਼ਿਲਾਫ਼ ਐੱਲ.ਓ.ਸੀ. ਜਾਰੀ    ਗਾਇਕਾ ਇੰਦਰ ਕੌਰ ਦਾ ਹੋਇਆ ਅੰਤਿਮ ਸੰਸਕਾਰ, ਪੋਸਟਮਾਰਟਮ ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ   
Delhi Blast ਮਾਮਲੇ 'ਚ ਵੱਡਾ ਖੁਲਾਸਾ : ਸ੍ਰੀਨਗਰ ਤੋਂ ਇੱਕ ਹੋਰ ਗ੍ਰਿਫ਼ਤਾਰੀ, ਡਰੋਨ ਹਮਲੇ ਦੀ ਸਾਜ਼ਿਸ਼ ਬੇਨਕਾਬ
November 18, 2025
Big-Revelation-In-Delhi-Blast-Ca
Delhi

Delhi Blast ਮਾਮਲੇ 'ਚ ਵੱਡਾ ਖੁਲਾਸਾ : ਸ੍ਰੀਨਗਰ ਤੋਂ ਇੱਕ ਹੋਰ ਗ੍ਰਿਫ਼ਤਾਰੀ, ਡਰੋਨ ਹਮਲੇ ਦੀ ਸਾਜ਼ਿਸ਼ ਬੇਨਕਾਬ

ਨਵੀਂ ਦਿੱਲੀ/ਸ੍ਰੀਨਗਰ, 18 ਨਵੰਬਰ, 2025 : ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਬਲਾਸਟ ਮਾਮਲੇ 'ਚ NIA ਨੇ ਇੱਕ ਹੋਰ ਮਹੱਤਵਪੂਰਨ ਗ੍ਰਿਫ਼ਤਾਰੀ ਕੀਤੀ ਹੈ। ਜਾਂਚ ਏਜੰਸੀ ਨੇ ਜੰਮੂ-ਕਸ਼ਮੀਰ ਦੇ ਸ੍ਰੀਨਗਰ ਤੋਂ ਜਸੀਰ ਬਿਲਾਲ ਵਾਨੀ ਉਰਫ਼ ਦਾਨਿਸ਼ ਨੂੰ ਕਾਬੂ ਕੀਤਾ ਹੈ। ਜਾਂਚ ਮੁਤਾਬਕ, ਜਸੀਰ ਉਸ ਫਿਦਾਇਨ ਹਮਲਾਵਰ ਡਾਕਟਰ ਉਮਰ ਨਬੀ ਦਾ ਨੇੜਲਾ ਸਾਥੀ ਸੀ, ਜੋ ਦਿੱਲੀ ਵਿੱਚ ਕਥਿਤ ਤੌਰ ‘ਤੇ ਵੱਡੇ ਹਮਲੇ ਦੀ ਸਾਜ਼ਿਸ਼ ਰਚ ਰਿਹਾ ਸੀ।

NIA ਦਾ ਦਾਅਵਾ : Hamas ਵਾਲੀ ਤਰ੍ਹਾਂ ਡਰੋਨ ਅਤੇ ਰਾਕੇਟ ਤਿਆਰ ਕਰ ਰਿਹਾ ਸੀ ਗਿਰੋਹ

NIA ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਮੋਡੀਊਲ Hamas ਦੀ ਤਰਜ਼ ‘ਤੇ ਹਮਲੇ ਕਰਨ ਲਈ ਡਰੋਨ ਮੋਡੀਫਾਈ ਕਰਨ, ਰਾਕੇਟ ਬਣਾਉਣ ਅਤੇ ਉਹਨਾਂ ਨੂੰ ਛੋਟੇ ਵਿਸਫੋਟਕਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਸੀ।

ਜਸੀਰ, ਜੋ ਅਨੰਤਨਾਗ ਦੇ ਕਾਜ਼ੀਗੁੰਡ ਇਲਾਕੇ ਦਾ ਰਹਿਣ ਵਾਲਾ ਹੈ, ਤਕਨੀਕੀ ਤੌਰ ‘ਤੇ ਗਿਰੋਹ ਦੀ ਸਹਾਇਤਾ ਕਰਦਾ ਸੀ। ਉਹ ਡਰੋਨ ਵਿੱਚ ਕੈਮਰੇ, ਬੈਟਰੀਆਂ ਅਤੇ ਛੋਟੇ ਬੰਬ ਫਿੱਟ ਕਰਕੇ ਉਨ੍ਹਾਂ ਨੂੰ ਭੀੜ ਵਾਲੀਆਂ ਥਾਵਾਂ 'ਤੇ “ਟਾਰਗੇਟਿਡ ਬਲਾਸਟ” ਲਈ ਵਰਤਣ ਦੀ ਯੋਜਨਾ 'ਚ ਸ਼ਾਮਲ ਸੀ।

Amir ਨੇ ਦਿੱਤਾ ਸੀ 'Safe House', 10 ਦਿਨ ਦੀ ਹਿਰਾਸਤ

ਇਸ ਤੋਂ ਇੱਕ ਦਿਨ ਪਹਿਲਾਂ, NIA ਨੇ ਦਿੱਲੀ ਤੋਂ ਆਮਿਰ ਰਾਸ਼ਿਦ ਅਲੀ ਨੂੰ ਫੜਿਆ ਸੀ। ਸੋਮਵਾਰ ਨੂੰ ਉਸਨੂੰ ਸਪੈਸ਼ਲ NIA ਕੋਰਟ 'ਚ ਪੇਸ਼ ਕੀਤਾ ਗਿਆ ਜਿੱਥੇ ਦੱਸਿਆ ਗਿਆ ਕਿ Amir ਨੇ ਡਾਕਟਰ ਉਮਰ ਨਬੀ ਨੂੰ ਹਮਲੇ ਤੋਂ ਪਹਿਲਾਂ “Safe House” ਮੁਹੱਈਆ ਕਰਾਇਆ ਅਤੇ IED ਬਣਾਉਣ ਵਿੱਚ ਮਦਦ ਕੀਤੀ।

ਕੋਰਟ ਨੇ ਪੂਰੀ ਕਾਰਵਾਈ ਬੰਦ ਕਮਰੇ ਵਿੱਚ ਕੀਤੀ ਅਤੇ ਉਸਨੂੰ 10 ਦਿਨ ਦੀ ਹਿਰਾਸਤ 'ਚ ਭੇਜ ਦਿੱਤਾ। ਧਮਾਕੇ 'ਚ ਵਰਤੀ ਗਈ ਕਾਰ ਵੀ Amir ਦੇ ਨਾਂ 'ਤੇ ਰਜਿਸਟਰ ਸੀ।

ਲਾਲ ਕਿਲ੍ਹੇ ਨੇੜੇ ਧਮਾਕਾ — 15 ਜਾਨਾਂ ਗਈਆਂ ਸਨ

10 ਨਵੰਬਰ ਨੂੰ ਲਾਲ ਕਿਲ੍ਹਾ ਨੇੜੇ ਵਿਸਫੋਟਕਾਂ ਨਾਲ ਭਰੀ ਕਾਰ ਵਿੱਚ ਭਿਆਨਕ ਬਲਾਸਟ ਹੋਇਆ ਸੀ, ਜਿਸ ਵਿੱਚ 15 ਲੋਕਾਂ ਦੀ ਮੌਤ ਹੋ ਗਈ ਸੀ।
NIA ਹੁਣ ਇਸ ਪੂਰੇ ਟੈਰਰ ਨੈੱਟਵਰਕ ਦੀਆਂ ਕੜੀਆਂ ਜੋੜਣ ਲਈ ਕਈ ਰਾਜਾਂ 'ਚ ਛਾਪੇਮਾਰੀ ਕਰ ਰਹੀ ਹੈ।

Big Revelation In Delhi Blast Case Another Arrest From Srinagar Drone Attack Conspiracy Exposed

local advertisement banners
Comments


Recommended News
Popular Posts
Just Now