ਹੁਣ VIPs ਨਾਲ ਫੋਟੋਆਂ ਨਹੀਂ ਖਿਚਵਾਉਣਗੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ    ਗ੍ਰਿਫ਼ਤਾਰੀ ਦੀਆਂ ਖ਼ਬਰਾਂ ਵਿਚਾਲੇ LIVE ਹੋਇਆ ਹਨੀ ਸੇਠੀ, ਕਿਹਾ- “ਮੈਂ ਚੜ੍ਹਦੀ ਕਲਾਂ ‘ਚ ਹਾਂ…”,    ਗ੍ਰਿਫ਼ਤਾਰੀ ਦੀਆਂ ਖ਼ਬਰਾਂ ਵਿਚਾਲੇ LIVE ਹੋਇਆ ਹਨੀ ਸੇਠੀ, ਕਿਹਾ- “ਮੈਂ ਚੜ੍ਹਦੀ ਕਲਾਂ ‘ਚ ਹਾਂ…”,    ਦਿੱਤਾ ਹੋਇਆ ਸਮਾਂ ਪੂਰਾ ਹੋਣ 'ਤੇ ਪੁਲਿਸ ਵਲੋਂ ਬੱਬੂ ਮਾਨ ਦਾ ਅਖਾੜਾ ਰੋਕਣ 'ਤੇ ਨੌਜਵਾਨ ਭੜਕੇ    ਘਰ ਵਿੱਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ,ਵਿਆਹ ਤੋਂ ਇੱਕ ਦਿਨ ਪਹਿਲਾ ਲਾੜੀ ਹੋਈ ਫਰਾਰ     ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (13 ਫ਼ਰਵਰੀ 2026)    ਰੇਲ ਯਾਤਰੀਆਂ ਲਈ ਅਹਿਮ ਖ਼ਬਰ: ਕਈ ਮੁੱਖ ਟ੍ਰੇਨਾਂ ਦੇ ਨੰਬਰ ਬਦਲੇ, ਦੇਖੋ ਨਵੀਂ ਸੂਚੀ    ਲੁਧਿਆਣਾ ਪੁਲਿਸ ਦੀ ਸਖ਼ਤੀ: ਹਥਿਆਰਾਂ ਦੀ ਨੁਮਾਇਸ਼ ਅਤੇ ਭੜਕਾਊ ਗਾਣਿਆਂ 'ਤੇ ਮੁਕੰਮਲ ਪਾਬੰਦੀ    ਭਾਰਤ-ਅਮਰੀਕਾ ਵਪਾਰਕ ਸਮਝੌਤੇ ਵਿਰੁੱਧ ਅੱਜ 'ਭਾਰਤ ਬੰਦ': ਪੰਜਾਬ 'ਚ ਬੈਂਕ ਤੇ ਬਿਜਲੀ ਸੇਵਾਵਾਂ ਪ੍ਰਭਾਵਿਤ, ਪਾਵਰਕੌਮ ਦੀ ਸਖ਼ਤ ਚਿਤਾਵਨੀ    ਪੰਜਾਬ-ਚੰਡੀਗੜ੍ਹ 'ਚ ਗਰਮੀ ਨੇ ਦਿੱਤੀ ਦਸਤਕ: ਫ਼ਰੀਦਕੋਟ 'ਚ ਪਾਰਾ 27 ਡਿਗਰੀ ਤੋਂ ਪਾਰ, 16 ਫਰਵਰੀ ਤੋਂ ਮੀਂਹ ਤੇ ਗੜੇਮਾਰੀ ਦੀ ਚਿਤਾਵਨੀ   
ਭਾਰਤ-ਅਮਰੀਕਾ ਵਪਾਰਕ ਸਮਝੌਤੇ ਵਿਰੁੱਧ ਅੱਜ 'ਭਾਰਤ ਬੰਦ': ਪੰਜਾਬ 'ਚ ਬੈਂਕ ਤੇ ਬਿਜਲੀ ਸੇਵਾਵਾਂ ਪ੍ਰਭਾਵਿਤ, ਪਾਵਰਕੌਮ ਦੀ ਸਖ਼ਤ ਚਿਤਾਵਨੀ
February 12, 2026
-Bharat-Bandh-Today-Against-Indi
Punjab

ਭਾਰਤ-ਅਮਰੀਕਾ ਵਪਾਰਕ ਸਮਝੌਤੇ ਵਿਰੁੱਧ ਅੱਜ 'ਭਾਰਤ ਬੰਦ': ਪੰਜਾਬ 'ਚ ਬੈਂਕ ਤੇ ਬਿਜਲੀ ਸੇਵਾਵਾਂ ਪ੍ਰਭਾਵਿਤ, ਪਾਵਰਕੌਮ ਦੀ ਸਖ਼ਤ ਚਿਤਾਵਨੀ

ਚੰਡੀਗੜ੍ਹ, 12 ਫਰਵਰੀ 2026

ਭਾਰਤ ਅਤੇ ਅਮਰੀਕਾ ਵਿਚਾਲੇ ਹੋਈ ਟ੍ਰੇਡ ਡੀਲ ਦੇ ਵਿਰੋਧ ਵਿੱਚ ਅੱਜ ਕਿਸਾਨ ਜਥੇਬੰਦੀਆਂ ਅਤੇ ਟ੍ਰੇਡ ਯੂਨੀਅਨਾਂ ਵੱਲੋਂ ਵੱਡੇ ਪੱਧਰ 'ਤੇ ਹੜਤਾਲ ਕੀਤੀ ਜਾ ਰਹੀ ਹੈ। ਇਸ ਬੰਦ ਦੇ ਕਾਰਨ ਪੰਜਾਬ ਰੋਡਵੇਜ਼, PRTC, ਬੈਂਕਾਂ ਅਤੇ ਪਾਵਰਕੌਮ (PSPCL) ਸਮੇਤ ਕਈ ਅਹਿਮ ਵਿਭਾਗਾਂ ਦਾ ਕੰਮਕਾਜ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।

ਪਾਵਰਕੌਮ ਦੀ ਮੁਲਾਜ਼ਮਾਂ ਨੂੰ ਧਮਕੀ

ਹੜਤਾਲ ਦੇ ਮੱਦੇਨਜ਼ਰ PSPCL ਮੈਨੇਜਮੈਂਟ ਨੇ ਬੇਹੱਦ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਜੇਕਰ ਕੋਈ ਮੁਲਾਜ਼ਮ ਡਿਊਟੀ ਤੋਂ ਗੈਰ-ਹਾਜ਼ਰ ਰਹਿੰਦਾ ਹੈ, ਤਾਂ ਉਸ ਦੀ ਪੂਰੇ ਦਿਨ ਦੀ ਤਨਖਾਹ ਕੱਟੀ ਜਾਵੇਗੀ। ਠੇਕੇ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਅਤੇ ਰਿਟਾਇਰ ਹੋਣ ਵਾਲੇ ਕਰਮਚਾਰੀਆਂ ਦੇ ਪੈਨਸ਼ਨ ਲਾਭ ਰੋਕਣ ਦੀ ਚਿਤਾਵਨੀ ਦਿੱਤੀ ਗਈ ਹੈ। ਸਪਲਾਈ ਦੀ ਨਿਗਰਾਨੀ ਲਈ ਪਟਿਆਲਾ ਵਿਖੇ ਵਿਸ਼ੇਸ਼ ਕੰਟਰੋਲ ਰੂਮ (96461-11229) ਸਥਾਪਿਤ ਕੀਤਾ ਗਿਆ ਹੈ।

ਸਿਆਸੀ ਸਮਰਥਨ ਤੇ ਰੈਲੀਆਂ

ਇਸ ਹੜਤਾਲ ਨੂੰ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਆਪਣਾ ਪੂਰਾ ਸਮਰਥਨ ਦਿੱਤਾ ਹੈ। ਚੰਡੀਗੜ੍ਹ ਦੇ ਸੈਕਟਰ-17 ਅਤੇ ਲੁਧਿਆਣਾ ਦੇ ਭਾਰਤ ਨਗਰ ਚੌਕ ਵਿੱਚ ਮੁਲਾਜ਼ਮਾਂ ਵੱਲੋਂ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਸਕੂਲਾਂ ਵਿੱਚ ਮਿਡ-ਡੇਅ ਮੀਲ ਵਰਕਰਾਂ ਦੀ ਹੜਤਾਲ ਕਾਰਨ ਪ੍ਰਿੰਸੀਪਲਾਂ ਨੂੰ ਬੱਚਿਆਂ ਦੇ ਖਾਣੇ ਲਈ ਬਦਲਵੇਂ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਗਏ ਹਨ।

Bharat Bandh Today Against India US Trade Deal Bank And Electricity Services Affected In Punjab Powercom s Stern Warning

local advertisement banners
Comments


Recommended News
Popular Posts
Just Now