ਪੰਜਾਬ ਦੇ 40 ਹਜ਼ਾਰ ਆੜ੍ਹਤੀਆਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ    ਰਾਜੋਆਣਾ ਦਾ ਵੱਡਾ ਫੈਸਲਾ, ਫਾਂਸੀ ਸਜ਼ਾ ਸੰਬੰਧੀ ਅਪੀਲ ਵਾਪਸ ਲੈਣ ਦੀ ਮੰਗ    ਰਾਜੋਆਣਾ ਦਾ ਵੱਡਾ ਫੈਸਲਾ, ਫਾਂਸੀ ਸਜ਼ਾ ਸੰਬੰਧੀ ਅਪੀਲ ਵਾਪਸ ਲੈਣ ਦੀ ਮੰਗ    ਸੀਨੀਅਰ ਵਕੀਲ ਤੇ ਸਾਬਕਾ ਵਿਧਾਇਕ HS ਫੂਲਕਾ BJP ‘ਚ ਸ਼ਾਮਲ    ਸੀਨੀਅਰ ਵਕੀਲ ਤੇ ਸਾਬਕਾ ਵਿਧਾਇਕ HS ਫੂਲਕਾ BJP ‘ਚ ਸ਼ਾਮਲ    ਸੀਨੀਅਰ ਵਕੀਲ ਤੇ ਸਾਬਕਾ ਵਿਧਾਇਕ HS ਫੂਲਕਾ BJP ‘ਚ ਸ਼ਾਮਲ    Google ਅਤੇ Apple ‘ਤੇ ਖਤਰਾ! ਈਰਾਨ ਵੱਲੋਂ ਸਾਇਬਰ ਹਮਲਿਆਂ ਦੀ ਚੇਤਾਵਨੀ    ਰੂਸ ‘ਚ ਵੱਡਾ ਹਾਦਸਾ, ਪਹਾੜੀ ਨਾਲ ਟਕਰਾਉਣ ਮਗਰੋਂ ਫੌਜੀ ਜਹਾਜ਼ ਕ੍ਰੈਸ਼, 29 ਲੋਕਾਂ ਦੀ ਹੋਈ ਮੌਤ    ਅਮਰੀਕਾ, ਇਜ਼ਰਾਇਲ ਤੇ ਈਰਾਨ ਜੰਗ ਵਿਚਾਲੇ ਦੁਨੀਆ ਭਰ ‘ਚ ਇੰਟਰਨੈੱਟ ‘ਤੇ ਮੰਡਰਾਇਆ ਖਤਰਾ!    ਅਮਰੀਕਾ, ਇਜ਼ਰਾਇਲ ਤੇ ਈਰਾਨ ਜੰਗ ਵਿਚਾਲੇ ਦੁਨੀਆ ਭਰ ‘ਚ ਇੰਟਰਨੈੱਟ ‘ਤੇ ਮੰਡਰਾਇਆ ਖਤਰਾ!   
Emergency movie trailer : ਕੰਗਨਾ ਰਣੌਤ ਦੀ ਫਿਲਮ ਦਾ ਟ੍ਰੇਲਰ 14 ਨੂੰ ਹੋਵੇਗਾ ਲਾਂਚ, 'ਐਮਰਜੈਂਸੀ' ਇਸ ਦਿਨ ਹੋਵੇਗੀ ਰਿਲੀਜ਼
August 13, 2024
Kangana-Ranaut-s-Movie-Trailer-W

Admin / Entertainment

ਐਂਟਰਟੇਨਮੈਂਟ ਡੈਸਕ : 4 ਵਾਰ ਨੈਸ਼ਨਲ ਅਵਾਰਡ ਜੇਤੂ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ 'Emergency' ਦਾ ਟ੍ਰੇਲਰ 14 ਅਗਸਤ 2024 ਨੂੰ ਲਾਂਚ ਕੀਤਾ ਜਾਵੇਗਾ। ਭਾਰਤੀ ਲੋਕਤੰਤਰ ਦੇ ਇੱਕ ਮਹੱਤਵਪੂਰਨ ਅਤੇ ਵਿਵਾਦਪੂਰਨ ਅਧਿਆਏ ਨੂੰ ਦਰਸਾਉਂਦੀ ਇਹ ਸਿਆਸੀ ਡਰਾਮਾ ਫਿਲਮ 6 ਸਤੰਬਰ 2024 ਨੂੰ ਦੁਨੀਆ ਭਰ ਵਿਚ ਰਿਲੀਜ਼ ਹੋਵੇਗੀ। ਜ਼ੀ ਸਟੂਡੀਓਜ਼ ਅਤੇ ਮਾਰਨਿਕਰਿਕਾ ਫਿਲਮਜ਼ ਦੇ ਬੈਨਰ ਹੇਠ ਬਣ ਰਹੀ ਇਹ ਫਿਲਮ ਐਮਰਜੈਂਸੀ ਦੀ ਮਸ਼ਹੂਰ ਨੇਤਾ ਅਤੇ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ 'ਤੇ ਇੱਕ ਵੱਡੇ ਬਜਟ ਵਾਲੀ ਫਿਲਮ ਹੈ।

ਐਮਰਜੈਂਸੀ ਦੀ ਸਟਾਰਕਾਸਟ ਨਾਲ ਪੋਸਟਰ ਸ਼ੇਅਰ ਕਰਦੇ ਹੋਏ Kangana Ranaut ਨੇ ਕੈਪਸ਼ਨ ਦੇ ਨਾਲ ਟ੍ਰੇਲਰ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਫਿਲਮ ਐਮਰਜੈਂਸੀ ਵਿੱਚ ਅਨੁਪਮ ਖੇਰ, ਮਹਿਮਾ ਚੌਧਰੀ, ਮਿਲਿੰਦ ਸੋਮਨ, ਸ਼੍ਰੇਅਸ ਤਲਪੜੇ, ਵਿਸ਼ਾਖ ਨਾਇਰ ਅਤੇ ਮਰਹੂਮ ਸਤੀਸ਼ ਕੌਸ਼ਿਕ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦਾ ਸੰਗੀਤ ਸੰਚਿਤ ਬਲਹਾਰਾ ਨੇ ਤਿਆਰ ਕੀਤਾ ਹੈ। ਜਦਕਿ ਸਟੋਰੀ ਬੋਰਡ ਅਤੇ ਡਾਇਲਾਗ ਰਿਤੇਸ਼ ਸ਼ਾਹ ਨੇ ਲਿਖੇ ਹਨ।


Kangana Ranaut s Movie Trailer Will Be Launched On 14th Emergency Will Be Released On This Day

local advertisement banners
Comments


Recommended News
Popular Posts
Just Now