ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕੇ.ਸੀ.ਵੇਣੂਗੋਪਾਲ ਅਤੇ ਭੂਪੇਸ਼ ਬਘੇਲ ਖ਼ਿਲਾਫ਼ ਕੀਤੀ ਇਤਰਾਜ਼ਯੋਗ ਟਿੱਪਣੀ    ਆਖ਼ਰੀ ਕਾਨੂੰਨੀ ਲੜਾਈ ਵੀ ਹਾਰਿਆ ਭਗੌੜਾ ਨੀਰਵ ਮੋਦੀ, ਹਵਾਲਗੀ ਦਾ ਰਸਤਾ ਸਾਫ਼; ਕਦੇ ਵੀ ਹੋ ਸਕਦੀ ਹੈ ਭਾਰਤ ਵਾਪਸੀ    ਹਿਮਾਚਲ ਐਂਟਰੀ ਟੈਕਸ ਦਾ ਵਿਰੋਧ, 26 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਪੱਕਾ ਮੋਰਚੇ ਦਾ ਐਲਾਨ    ਕਾਂਗਰਸ ਮੈਂਬਰ ਪ੍ਰਮਿਲਾ ਜੈਪਾਲ ਨੇ ਟਰੰਪ ਪ੍ਰਸ਼ਾਸਨ ਦੀ ਪਰਵਾਸ ਨੀਤੀ ਦੀ ਕੀਤੀ ਤਿੱਖੀ ਆਲੋਚਨਾ    ਅਮਰੀਕਾ ਦੀ 250ਵੀਂ ਆਜ਼ਾਦੀ ਵਰ੍ਹੇਗੰਢ ਮੌਕੇ ਫਰੀਮਾਂਟ ਦੀ ਸ਼ਾਨਦਾਰ ਪਰੇਡ ਵਿੱਚ ਸਿੱਖ ਭਾਈਚਾਰੇ ਦੀ ਪ੍ਰਭਾਵਸ਼ਾਲੀ ਸ਼ਮੂਲੀਅਤ    ਮੈਂ ਪਹਿਲਾਂ ਹੀ ਫਿਲਮ ਡਾਊਨਲੋਡ ਕਰਨ ਦਾ ਦਿੱਤਾ ਸੀ ਇਸ਼ਾਰਾ, ਸਤਲੁਜ ਹਟਾਏ ਜਾਣ ‘ਤੇ ਦਿਲਜੀਤ ਦੀ ਪ੍ਰਤੀਕਿਰਿਆ    ਇਟਲੀ 'ਚ ਪੰਜਾਬੀ ਮੂਲ ਦੀ ਧੀ ਨੇ ਰਚਿਆ ਇਤਿਹਾਸ, ਹਰਪ੍ਰੀਤ ਕੌਰ ਨੂੰ ਸਨ ਬੋਨੀਫਾਚੋ ਪੁਲਿਸ ਸਟੇਸ਼ਨ 'ਚ ਮਿਲੀ ਅਹਿਮ ਜ਼ਿੰਮੇਵਾਰੀ    ਐਸ.ਆਈ.ਟੀ. ਅੱਗੇ ਪੇਸ਼ ਹੋਣ ਪਹੁੰਚੇ ਮਨਤਾਰ ਸਿੰਘ ਬਰਾੜ    ਹੁਸ਼ਿਆਰਪੁਰ ਨਗਰ ਨਿਗਮ ਚੋਣਾਂ : ਭਲਕੇ ਸਵੇਰੇ 8 ਵਜੇ ਤੋਂ ਪੈਣਗੀਆਂ ਵੋਟਾਂ    ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਸਾਧੂ ਸਿੰਘ ਝੱਜ ਦੀ ਪੁਸਤਕ ‘ਸੱਚ ਛੁਪਦਾ ਨਹੀਂ’ ਅਤੇ ਗੀਤ ‘ਚਾਨਣ’ ਲੋਕ ਅਰਪਣ   
ਮੋਗਾ ਰੈਲੀ ਅਲਰਟ: ਅਮਿਤ ਸ਼ਾਹ ਦੀ ਆਮਦ 'ਤੇ ਟ੍ਰੈਫਿਕ ਪਲਾਨ ਜਾਰੀ; ਸਫ਼ਰ 'ਤੇ ਨਿਕਲਣ ਤੋਂ ਪਹਿਲਾਂ ਦੇਖੋ ਬਦਲਵੇਂ ਰੂਟ
March 14, 2026
Moga-Rally-Alert-Traffic-Plan-Re
Moga

ਮੋਗਾ ਰੈਲੀ ਅਲਰਟ: ਅਮਿਤ ਸ਼ਾਹ ਦੀ ਆਮਦ 'ਤੇ ਟ੍ਰੈਫਿਕ ਪਲਾਨ ਜਾਰੀ; ਸਫ਼ਰ 'ਤੇ ਨਿਕਲਣ ਤੋਂ ਪਹਿਲਾਂ ਦੇਖੋ ਬਦਲਵੇਂ ਰੂਟ

ਮੋਗਾ: ਮੋਗਾ ਦੇ ਪਿੰਡ ਕਿੱਲੀ ਚਾਹਲਾਂ ਵਿਖੇ ਅੱਜ ਹੋਣ ਵਾਲੀ ਭਾਰੀ ਸਿਆਸੀ ਰੈਲੀ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਨੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਨਵਾਂ ਰੂਟ ਮੈਪ ਜਾਰੀ ਕੀਤਾ ਹੈ। ਟ੍ਰੈਫਿਕ ਐਜੂਕੇਸ਼ਨ ਸੈੱਲ ਅਨੁਸਾਰ ਆਮ ਲੋਕਾਂ ਦੀ ਸਹੂਲਤ ਲਈ ਕਈ ਮੁੱਖ ਮਾਰਗਾਂ ਨੂੰ ਡਾਇਵਰਟ ਕੀਤਾ ਗਿਆ ਹੈ।

ਇਨ੍ਹਾਂ ਰੂਟਾਂ ਦੀ ਕਰੋ ਵਰਤੋਂ:

  • ਫਰੀਦਕੋਟ, ਫਿਰੋਜ਼ਪੁਰ ਤੇ ਫਾਜ਼ਿਲਕਾ ਤੋਂ ਲੁਧਿਆਣਾ/ਚੰਡੀਗੜ੍ਹ: ਇਹ ਵਾਹਨ ਹੁਣ ਤਲਵੰਡੀ ਭਾਈ – ਜ਼ੀਰਾ – ਕੋਟ ਈਸੇ ਖਾਂ – ਧਰਮਕੋਟ – ਸਿੱਧਵਾਂ ਬੇਟ ਰਾਹੀਂ ਜਾ ਸਕਣਗੇ।

  • ਬਰਨਾਲਾ, ਸੰਗਰੂਰ ਤੇ ਪਟਿਆਲਾ ਤੋਂ ਅੰਮ੍ਰਿਤਸਰ: ਵਾਹਨ ਚਾਲਕ ਹਿੰਮਤਪੁਰਾ ਤਿਕੋਣੀ – ਨਿਹਾਲ ਸਿੰਘ ਵਾਲਾ – ਬਾਘਾਪੁਰਾਣਾ – ਮੁਦਕੀ ਮਾਰਗ ਦੀ ਵਰਤੋਂ ਕਰਨ।

  • ਅਬੋਹਰ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਲੁਧਿਆਣਾ: ਯਾਤਰੀ ਕੋਟਕਪੂਰਾ – ਮੁਦਕੀ – ਜ਼ੀਰਾ – ਕੋਟ ਈਸੇ ਖਾਂ ਦੇ ਰਸਤੇ ਲੁਧਿਆਣਾ ਪਹੁੰਚ ਸਕਦੇ ਹਨ।

  • ਚੰਡੀਗੜ੍ਹ ਤੇ ਲੁਧਿਆਣਾ ਤੋਂ ਫਿਰੋਜ਼ਪੁਰ/ਫਾਜ਼ਿਲਕਾ: ਵਾਹਨ ਨਾਨਕਸਰ – ਗਾਲਿਬ ਕਲਾਂ – ਕੋਕਰੀ ਕਲਾਂ ਮਾਰਗ ਰਾਹੀਂ ਆਪਣੀ ਮੰਜ਼ਿਲ 'ਤੇ ਜਾ ਸਕਦੇ ਹਨ।

  • ਅੰਮ੍ਰਿਤਸਰ ਤੇ ਤਰਨਤਾਰਨ ਤੋਂ ਰੈਲੀ ਵਾਲੀ ਥਾਂ: ਰੈਲੀ ਵਿੱਚ ਜਾਣ ਵਾਲੇ ਵਾਹਨ ਮੱਖੂ – ਜ਼ੀਰਾ – ਤਲਵੰਡੀ ਭਾਈ – ਮੋਗਾ – ਬੁੱਘੀਪੁਰਾ ਚੌਂਕ ਰਾਹੀਂ ਕਿੱਲੀ ਚਾਹਲਾਂ ਪਹੁੰਚਣਗੇ।

ਪੁਲਿਸ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਤੋਂ ਬਚਣ ਲਈ ਪੁਲਿਸ ਦੁਆਰਾ ਦਿੱਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਟ੍ਰੈਫਿਕ ਜਾਮ ਤੋਂ ਬਚਿਆ ਜਾ ਸਕੇ।

Moga Rally Alert Traffic Plan Released For Amit Shah s Arrival Check Alternative Routes Before Setting Off On The Journey

local advertisement banners
Comments


Recommended News
Popular Posts
Just Now