ਐਂਟਰਟੇਨਮੈਂਟ ਡੈਸਕ : ਸ਼ਾਹਜਹਾਂਪੁਰ ਵਿਚ actor Rajpal Yadav ਦੀ ਜਾਇਦਾਦ ਨੂੰ ਕਥਿਤ ਤੌਰ 'ਤੇ ਬੈਂਕ ਤੋਂ ਲਏ ਗਏ ਕਰਜ਼ੇ ਦੀ ਅਦਾਇਗੀ ਨਾ ਕਰਨ ਤੋਂ ਬਾਅਦ ">
Italy Kabaddi Cup : ਯੂਰਪੀਅਨ ਕਬੱਡੀ ਚੈਂਪੀਅਨਸ਼ਿਪ 'ਚ ਹਾਲੈਂਡ ਨੇ ਸਪੇਨ ਨੂੰ ਹਰਾ ਕੇ ਜਿੱਤਿਆ ਖ਼ਿਤਾਬ     Ban On Paddy Farming : ਪੰਜਾਬ 'ਚ ਬੰਦ ਹੋਵੇਗੀ ਝੋਨੇ ਦੀ ਖੇਤੀ! ਸੂਬਾ ਸਰਕਾਰ ਨੇ ਤਿਆਰ ਕੀਤੀ ਨਵੀਂ ਨੀਤੀ     Luminati India Tour: ਵਿਵਾਦਾਂ 'ਚ ਘਿਰਿਆ ਦਿਲਜੀਤ ਦੋਸਾਂਝ ਦਾ ਦਿੱਲੀ ਸ਼ੋਅ, ਭੇਜਿਆ ਕਾਨੂੰਨੀ ਨੋਟਿਸ    Jammu And Kashmir Vidhan Sabha Elections: ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ    Blood Donation Camp : ਗੁਰਦੁਆਰਾ ਸੱਚਾ ਮਾਰਗ ਸਾਹਿਬ ਆਬਰਨ ਵਿਖੇ ਲਾਇਆ ਖੂਨਦਾਨ ਕੈਂਪ, 25 ਵਿਅਕਤੀਆਂ ਨੇ ਕੀਤਾ ਖੂਨ ਦਾਨ    ਚੰਡੀਗੜ੍ਹ ਏਅਰਪੋਰਟ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜੀ, ਦਿੱਲੀ ਦੇ ਹਸਪਤਾਲ 'ਚ ਭਰਤੀ    Devara: Part 1 ; ਜੂਨੀਅਰ ਐੱਨਟੀਆਰ ਦੀ ਫਿਲਮ ਰਿਲੀਜ਼ ਤੋਂ ਪਹਿਲਾਂ ਕਰ ਰਹੀ ਹੈ ਛੱਪੜਪਾੜ ਕਮਾਈ, ਬਣਾਇਆ ਇਹ ਰਿਕਾਰਡ     Amritsar Border 'ਤੇ ਘੁਸਪੈਠ ਦੀ ਕੋਸ਼ਿਸ਼, ਬੀਐੱਸਐੱਫ ਨੇ ਕੀਤਾ ਢੇਰ, ਪਾਕਿਸਤਾਨੀ ਕਰੰਸੀ ਬਰਾਮਦ    Jio ਦੀ ਸੇਵਾ ਹੋਈ ਠੱਪ, ਇਕ ਘੰਟੇ 'ਚ 10 ਹਜ਼ਾਰ ਸ਼ਿਕਾਇਤਾਂ ਦਰਜ, ਉਪਭੋਗਤਾ ਪਰੇਸ਼ਾਨ    Kolkata Doctor Case : ਸੁਪਰੀਮ ਕੋਰਟ ਵੱਲੋਂ ਵਿਕੀਪੀਡੀਆ ਨੂੰ ਜਬਰ ਜਨਾਹ-ਕਤਲ ਪੀੜਤਾ ਦਾ ਨਾਮ ਤੇ ਫੋਟੋਆਂ ਹਟਾਉਣ ਦਾ ਹੁਕਮ   
Rajpal Yadav: ਕਰਜ਼ੇ ਦੀ ਅਦਾਇਗੀ ਨਾ ਕਰਨ 'ਤੇ ਅਦਾਕਾਰ ਰਾਜਪਾਲ ਯਾਦਵ ਦੀ ਜਾਇਦਾਦ ਸੀਲ, ਬੈਂਕ ਨੇ ਕੀਤਾ ਘਰ Lock
August 14, 2024
Actor-Rajpal-Yadav-s-Property-Wa

Admin / Entertainment

ਐਂਟਰਟੇਨਮੈਂਟ ਡੈਸਕ : ਸ਼ਾਹਜਹਾਂਪੁਰ ਵਿਚ actor Rajpal Yadav ਦੀ ਜਾਇਦਾਦ ਨੂੰ ਕਥਿਤ ਤੌਰ 'ਤੇ ਬੈਂਕ ਤੋਂ ਲਏ ਗਏ ਕਰਜ਼ੇ ਦੀ ਅਦਾਇਗੀ ਨਾ ਕਰਨ ਤੋਂ ਬਾਅਦ ਸੀਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੈਂਟਰਲ ਬੈਂਕ ਆਫ ਇੰਡੀਆ ਦੀ ਸ਼ਾਹਜਹਾਂਪੁਰ ਸ਼ਾਖਾ ਦੇ ਮੈਨੇਜਰ ਮਨੀਸ਼ ਵਰਮਾ ਨੇ ਬੁੱਧਵਾਰ ਨੂੰ ਦੱਸਿਆ ਕਿ ਰਾਜਪਾਲ ਨੇ ਸ਼ਾਹਜਹਾਂਪੁਰ ਸਥਿਤ ਆਪਣੀ ਜੱਦੀ ਜਾਇਦਾਦ ਨੂੰ ਗਿਰਵੀ ਰੱਖ ਕੇ ਬੈਂਕ ਦੀ ਮੁੰਬਈ ਸ਼ਾਖਾ ਤੋਂ ਕਈ ਕਰੋੜ ਰੁਪਏ ਦਾ ਕਰਜ਼ਾ ਲਿਆ ਸੀ।


ਕਰਜ਼ਾ ਨਾ ਮੋੜ ਸਕਣ ਕਾਰਨ ਹਾਲ ਹੀ ਵਿੱਚ ਮੁੰਬਈ ਤੋਂ ਆਏ ਬੈਂਕ ਅਧਿਕਾਰੀਆਂ ਨੇ ਉਸ ਦੀ ਜਾਇਦਾਦ ਸੀਲ ਕਰ ਦਿੱਤੀ ਹੈ। ਅਭਿਨੇਤਾ ਰਾਜਪਾਲ ਯਾਦਵ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਯਾਦਵ ਨੇ 2005 'ਚ ਆਪਣੇ ਮਾਤਾ-ਪਿਤਾ ਦੇ ਨਾਂ 'ਤੇ ਪ੍ਰੋਡਕਸ਼ਨ ਹਾਊਸ 'ਨਵਰੰਗ ਗੋਦਾਵਰੀ ਐਂਟਰਟੇਨਮੈਂਟ ਲਿਮਿਟੇਡ' ਦੀ ਸਥਾਪਨਾ ਕੀਤੀ ਸੀ ਅਤੇ ਸੈਂਟਰਲ ਬੈਂਕ ਆਫ ਇੰਡੀਆ ਦੀ ਬਾਂਦਰਾ ਕੁਰਲਾ ਕੰਪਲੈਕਸ ਬ੍ਰਾਂਚ ਤੋਂ 5 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਹੁਣ ਲਗਭਗ 11 ਕਰੋੜ ਰੁਪਏ ਸੀ।


ਮੀਡੀਆ ਰਿਪੋਰਟਾਂ ਮੁਤਾਬਕ 8 ਅਗਸਤ ਨੂੰ ਮੁੰਬਈ ਤੋਂ ਆਈ ਬੈਂਕ ਟੀਮ ਨੇ ਸ਼ਾਹਜਹਾਂਪੁਰ ਦੀ ਜਾਇਦਾਦ ਨੂੰ ਸੀਲ ਕਰ ਦਿੱਤਾ ਹੈ, ਜੋ ਬੈਂਕ ਤੋਂ ਕਰਜ਼ੇ ਵਜੋਂ ਲਈ ਗਈ ਰਕਮ ਦੇ ਬਦਲੇ ਗਿਰਵੀ ਰੱਖੀ ਗਈ ਸੀ।


ਬੈਂਕ ਅਧਿਕਾਰੀਆਂ ਨੇ ਇਹ ਕਾਰਵਾਈ ਕਰਨ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਈ ਸੁਰਾਗ ਵੀ ਨਹੀਂ ਲੱਗਣ ਦਿੱਤਾ। ਐਸਪੀ ਅਸ਼ੋਕ ਕੁਮਾਰ ਮੀਨਾ ਨੇ ਕਿਹਾ ਕਿ ਉਨ੍ਹਾਂ ਨੂੰ ਬੈਂਕ ਦੀ ਇਸ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਸੁਰੱਖਿਆ ਲਈ ਪੁਲਿਸ ਫੋਰਸ ਦੀ ਕੋਈ ਮੰਗ ਕੀਤੀ ਗਈ ਸੀ।

Actor Rajpal Yadav s Property Was Sealed For Non payment Of Loans

local advertisement banners
Comments


Recommended News
Popular Posts
Just Now
The Social 24 ad banner image