September 16, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਭਰ ਵਿਚ ਜਿਥੇ ਚੋਰੀ ਦੀਆਂ ਵਰਦਾਤਾਂ ਆਮ ਹੀ ਸੁਣਦੇ ਤੇ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ। ਪਰ ਅੱਜ ਤੁਹਾਨੂੰ ਅਸੀਂ ਇਕ ਅਜਿਹੀ ਚੋਰੀ ਨਾਲ ਜੁੜੇ ਮਾਮਲੇ ਬਾਰੇ ਜਾਣੂ ਕਰਵਾ ਰਹੇ ਹਨ ਜਿੱਥੇ ਇਕ ਚੋਰ ਵੱਲੋਂ ਚੋਰੀ ਕੀਤਾ ਗਿਆ ਸਾਮਾਨ ਵਿਚ ਜ਼ਰੂਰੀ ਕਾਗਜ਼ ਪੱਤਰ ਉਸਦੇ ਅਸਲ ਮਾਲਕ ਨੂੰ ਡਾਕ ਰਾਹੀਂ ਭੇਜ ਦਿੱਤੇ ਗਏ।
ਇਸ ਅਨੋਖੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਘਾਂਗਾ ਕਲਾਂ ਦੇ ਵਾਸੀ ਜਸਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਨੇ ਦੱਸਿਆ ਕਿ ਉਹ ਕੁੱਝ ਦਿਨ ਪਹਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗਿਆ ਸੀ ਜਿਥੇ ਉਸਦਾ ਪਰਸ ਚੋਰੀ ਹੋ ਗਿਆ ਜਿਸ ਵਿਚ ਕਾਗਜ਼ਪੱਤਰ ਤੇ ਲਗਪਗ 7 ਹਜ਼ਾਰ ਦੇ ਕਰੀਬ ਨਕਦੀ ਸੀ। ਪੀੜਤ ਨੇ ਕਿਹਾ ਕਿ ਜਦੋਂ ਉਹ ਬੀਤੇ ਦਿਨੀਂ ਆਪਣੇ ਪਿੰਡ ਘਰ ਵਿਚ ਮੌਜੂਦ ਸੀ ਤਾਂ ਉਨ੍ਹਾਂ ਦੇ ਘਰ ਇੱਕ ਡਾਕ ਆਈ ਤਾਂ ਉਸਨੇ ਲਿਫਾਫਾ ਖੋਲ੍ਹ ਕੇ ਦੇਖਿਆ ਤਾਂ ਉਸਦੇ ਵਿਚ ਚੋਰੀ ਕਾਗਜ਼ਪੱਤਰਾਂ ਵਿਚ ਸ਼ਾਮਲ ਆਧਾਰ ਕਾਰਡ, ਪੈਨ ਕਾਰਡ ਸ਼ਾਮਲ ਸੀ ਉਹ ਇਹ ਸਾਰਾ ਮੰਜਰ ਦੇਖ ਕੇ ਹੈਰਾਨ ਹੋ ਗਿਆ ਕਿ ਚੋਰ ਵਿਚ ਵੀ ਕੁੱਝ ਨਾ ਕੁੱਝ ਇਨਸਾਨਿਅਤ ਹੈ ਅਤੇ ਚੋਰ ਵਿਅਕਤੀ ਵੱਲੋਂ ਦਰਿਆਦਿਲੀ ਦਿਖਾਉਂਦੇ ਹੋਏ ਉਸਦੇ ਕਾਗਜ਼ਪੱਤਰ ਭੇਜ ਦਿੱਤੇ ਹਨ ਜਿਸ ਤੇ ਪੀੜਤ ਵਿਅਕਤੀ ਨੇ ਚੋਰ ਵੱਲੋਂ ਕਾਗਜ਼ਪੱਤਰ ਵਾਪਸ ਮੋੜਨ 'ਤੇ ਧੰਨਵਾਦ ਕੀਤਾ।
The Thief Showed Generosity And Returned The Stolen Important Documents To The Victim By Mail