Movie Baby John: ਖਤਰਨਾਕ ਅਵਤਾਰ 'ਚ ਨਜ਼ਰ ਆਉਣਗੇ ਵਰੁਣ ਧਵਨ, ਇਸ ਦਿਨ ਫਿਲਮ ਹੋਵੇਗੀ ਰਿਲੀਜ਼
November 1, 2024
Admin / Entertainment
ਲਾਈਵ ਪੰਜਾਬੀ ਟੀਵੀ ਬਿਊਰੋ : ਮੁੰਬਈ ਬਾਲੀਵੁੱਡ ਅਭਿਨੇਤਾ ਵਰੁਣ ਧਵਨ ਦੀ ਆਉਣ ਵਾਲੀ ਫਿਲਮ ਬੇਬੀ ਜਾਨ ਦਾ ਨਵਾਂ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਹੈ। ਵਰੁਣ ਧਵਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਬੇਬੀ ਜਾਨ' ਨੂੰ ਲੈ ਕੇ ਸੁਰਖੀਆਂ ਵਿਚ ਹਨ। 'ਬੇਬੀ ਜਾਨ' ਦਾ ਨਵਾਂ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਹੈ। 'ਬੇਬੀ ਜੌਨ' ਦੇ ਨਵੇਂ ਮੋਸ਼ਨ ਪੋਸਟਰ 'ਚ ਵਰੁਣ ਧਵਨ ਬੇਹੱਦ ਖੌਫਨਾਕ ਅਵਤਾਰ 'ਚ ਨਜ਼ਰ ਆ ਰਹੇ ਹਨ।
ਪੋਸਟਰ 'ਚ ਵਰੁਣ ਧਵਨ ਦਾ ਗੁੱਸੇ 'ਚ ਲਹੂ 'ਚ ਡੁੱਬਿਆ ਅਵਤਾਰ ਸਾਫ ਨਜ਼ਰ ਆ ਰਿਹਾ ਹੈ। ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਵਰੁਣ ਨੇ ਕਿਹਾ ਹੈ ਕਿ 'ਬੇਬੀ ਜਾਨ' ਦਾ ਟੀਜ਼ਰ ਸਿਨੇਮਾਘਰਾਂ 'ਚ ਰਿਲੀਜ਼ ਕੀਤਾ ਜਾਵੇਗਾ। ਵਰੁਣ ਧਵਨ ਨੇ ਲਿਖਿਆ, 'ਕੀ ਤੁਸੀਂ ਤਿਆਰ ਹੋ, 1 ਨਵੰਬਰ ਤੋਂ ਸਿਨੇਮਾਘਰਾਂ 'ਚ 'ਬੇਬੀ ਜੌਨ' ਐਕਸਕਲੂਸਿਵ, 'ਬੇਬੀ ਜੌਨ' ਟੇਸਟਰ ਕੱਟ ਦੇਖਣਾ ਨਾ ਭੁੱਲੋ।
Dangerous avatar avatar the movie will be released on this day
Comments
Recommended News
Popular Posts
Just Now