Border 2 release date: ਖਤਮ ਹੋਇਆ ਫੈਨਜ਼ ਦਾ ਇੰਤਜ਼ਾਰ, ਬਾਰਡਰ 2 ਦੀ ਰਿਲੀਜ਼ ਡੇਟ ਦਾ ਖੁਲਾਸਾ, ਇਸ ਦਿਨ ਦਿਸੇਗਾ ਵੱਡੇ ਪਰਦੇ 'ਤੇ ਦੇਸ਼ ਭਗਤੀ ਦਾ ਰੰਗ
January 31, 2025
Admin / Entertainment
ਲਾਈਵ ਪੰਜਾਬੀ ਟੀਵੀ ਬਿਊਰੋ : ਸੰਨੀ ਦਿਓਲ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਅਦਾਕਾਰ ਦੀ ਆਉਣ ਵਾਲੀ ਫਿਲਮ ਬਾਰਡਰ 2 ਦੀ ਸ਼ੂਟਿੰਗ ਹਾਲ ਹੀ ਵਿੱਚ ਸ਼ੁਰੂ ਹੋਈ ਹੈ। ਹੁਣ ਮੇਕਰਸ ਨੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਬਾਰਡਰ-2 ਫਿਲਮ ਅਗਲੇ ਸਾਲ 2026 'ਚ 23 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਨਿਰਦੇਸ਼ਕ ਅਨੁਰਾਗ ਸਿੰਘ ਦੀ ਫਿਲਮ ਬਾਰਡਰ 2 ਵਿੱਚ ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਜੇਪੀ ਦੱਤਾ ਦੀ 1997 ਦੀ ਕ੍ਰਾਈਮ ਡਰਾਮਾ ਫਿਲਮ ਬਾਰਡਰ ਦਾ ਸੀਕਵਲ ਬਣਨ ਜਾ ਰਹੀ ਹੈ। ਨਿਰਮਾਤਾਵਾਂ ਨੇ ਇੰਸਟਾਗ੍ਰਾਮ 'ਤੇ ਸੈੱਟ ਤੋਂ ਕਲੈਪਬੋਰਡ ਦੀ ਇੱਕ ਤਸਵੀਰ ਸਾਂਝੀ ਕੀਤੀ ਅਤੇ ਬਾਰਡਰ 2 ਦੀ ਰਿਲੀਜ਼ ਮਿਤੀ 23 ਜਨਵਰੀ, 2026 ਦਾ ਐਲਾਨ ਵੀ ਕੀਤਾ।
Border 2 Release Date The Wait For Fans Is Over Border 2 Release Date Revealed The Color Of Patriotism Will Be Seen On The Big Screen On This Day
Comments
Recommended News
Popular Posts
Just Now