ਤਰੁਣ ਚੁੱਘ ਦੇ 'ਆਪ' ਸਰਕਾਰ 'ਤੇ ਤਿੱਖੇ ਹਮਲੇ; ਕਿਹਾ— "ਪੁਲਿਸ ਰਾਹੀਂ ਰੈਲੀ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ    ਮੋਗਾ ਰੈਲੀ ਅਲਰਟ: ਅਮਿਤ ਸ਼ਾਹ ਦੀ ਆਮਦ 'ਤੇ ਟ੍ਰੈਫਿਕ ਪਲਾਨ ਜਾਰੀ; ਸਫ਼ਰ 'ਤੇ ਨਿਕਲਣ ਤੋਂ ਪਹਿਲਾਂ ਦੇਖੋ ਬਦਲਵੇਂ ਰੂਟ    ਪੰਜਾਬ 'ਚ ਭਾਜਪਾ ਦਾ ਚੋਣ ਬਿਗਲ: ਮੋਗਾ ਦੀ 'ਬਦਲਾਅ ਰੈਲੀ' 'ਚ ਅੱਜ ਗਰਜਣਗੇ ਅਮਿਤ ਸ਼ਾਹ    ਬਠਿੰਡਾ 'ਚ ਚੱਲੀਆਂ ਤਾਬੜਤੋੜ ਗੋਲੀਆਂ: ਪਲਾਟ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖ਼ੂਨੀ ਟਕਰਾਅ    ਪੰਜਾਬ 'ਚ ਅੱਜ ਤੋਂ 'ਯੈਲੋ ਅਲਰਟ': ਪੱਛਮੀ ਗੜਬੜੀ ਕਾਰਨ 4 ਦਿਨ ਪਵੇਗਾ ਮੀਂਹ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (14 ਮਾਰਚ 2026)    Punjab News : ਰੇਲ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ: ਹੁਣ ਇਹਨਾਂ ਸਟੇਸ਼ਨਾਂ 'ਤੇ ਮਿਲੇਗੀ ਇਹ ਸੁਵਿਧਾ     ਮਿਡਲ ਈਸਟ ਜੰਗ ਦਾ ਪੰਜਾਬ 'ਚ ਵੱਡਾ ਅਸਰ: ਰਸੋਈ ਗੈਸ ਲਈ ਪਈਆਂ ਹਾਹਾਕਾਰਾਂ; ਵਿਆਹਾਂ ਦੇ ਮੈਨਿਊ ਹੋਏ ਛੋਟੇ    ਚੰਡੀਗੜ੍ਹ ਪੁਲਿਸ ਦਾ ਨਸ਼ਾ ਤਸਕਰਾਂ ਨੂੰ ਦੋ-ਟੂਕ ਜਵਾਬ: 'ਨਸ਼ਾ ਛੱਡੋ ਜਾਂ ਸ਼ਹਿਰ ਛੱਡੋ'    ਪੰਜਾਬ-ਚੰਡੀਗੜ੍ਹ 'ਚ ਭਲਕੇ ਤੋਂ ਬਦਲੇਗਾ ਮੌਸਮ: 4 ਦਿਨਾਂ ਲਈ ਮੀਂਹ ਤੇ ਤੇਜ਼ ਹਵਾਵਾਂ ਦਾ 'ਯੈਲੋ ਅਲਰਟ' ਜਾਰੀ   
Sonu Sood : ਅਦਾਕਾਰ ਸੋਨੂੰ ਸੂਦ ਦੀਆਂ ਵਧੀਆਂ ਮੁਸ਼ਕਲਾਂ, ਲੁਧਿਆਣਾ ਅਦਾਲਤ ਨੇ ਜਾਰੀ ਕੀਤਾ ਗ੍ਰਿਫਤਾਰੀ ਵਾਰੰਟ, ਜਾਣੋ ਕੀ ਹੈ ਪੂਰਾ ਮਾਮਲਾ
February 7, 2025
Sonu-Sood-Actor-Sonu-Sood-s-Prob

Admin / Entertainment

ਲਾਈਵ ਪੰਜਾਬੀ ਟੀਵੀ ਬਿਊਰੋ : ਲੁਧਿਆਣਾ ਦੀ ਇਕ ਅਦਾਲਤ ਨੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। 10 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਵਾਰ-ਵਾਰ ਸੰਮਨ ਭੇਜੇ ਜਾਣ ਦੇ ਬਾਵਜੂਦ ਸੋਨੂੰ ਸੂਦ ਗਵਾਹੀ ਦੇਣ ਲਈ ਲੁਧਿਆਣਾ ਦੀ ਅਦਾਲਤ 'ਚ ਪੇਸ਼ ਨਹੀਂ ਹੋਇਆ। ਜਿਸ ਤੋਂ ਬਾਅਦ ਹੁਣ ਲੁਧਿਆਣਾ ਦੀ ਜੁਡੀਸ਼ੀਅਲ ਮੈਜਿਸਟਰੇਟ ਰਮਨਪ੍ਰੀਤ ਕੌਰ ਨੇ ਸੋਨੂੰ ਸੂਦ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ, ਜੋ ਕਿ ਗੈਰ-ਜ਼ਮਾਨਤੀ ਹੈ।


ਅਗਲੀ ਸੁਣਵਾਈ 10 ਫਰਵਰੀ ਨੂੰ


ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲੇ ਦੀ ਅਗਲੀ ਸੁਣਵਾਈ 10 ਫਰਵਰੀ ਨੂੰ ਹੋਵੇਗੀ। ਜਿਸ ਵਿੱਚ ਅਦਾਕਾਰ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸੋਨੂੰ ਸੂਦ ਰਾਕੀਜਾ ਸਿੱਕਾ ਕੰਪਨੀ ਦੇ ਬ੍ਰਾਂਡ ਅੰਬੈਸਡਰ ਹਨ। ਇਸ ਕੰਪਨੀ 'ਤੇ ਧੋਖਾਧੜੀ ਦਾ ਦੋਸ਼ ਹੈ। ਇਹ ਮਾਮਲਾ 1000 ਕਰੋੜ ਰੁਪਏ ਦੀ ਕ੍ਰਿਪਟੋ ਧੋਖਾਧੜੀ ਨਾਲ ਸਬੰਧਤ ਹੈ।


ਕੀ ਹੈ ਪੂਰਾ ਮਾਮਲਾ?


ਇਹ ਕੇਸ ਲੁਧਿਆਣਾ ਦੇ ਵਕੀਲ ਰਾਜੇਸ਼ ਖੰਨਾ ਨੇ ਦਾਇਰ ਕੀਤਾ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਮੋਹਿਤ ਸ਼ੁਕਲਾ ਨਾਂ ਦੇ ਵਿਅਕਤੀ ਨੇ ਉਸ ਨਾਲ 10 ਲੱਖ ਰੁਪਏ ਦੀ ਠੱਗੀ ਮਾਰੀ ਹੈ। ਵਕੀਲ ਦਾ ਕਹਿਣਾ ਹੈ ਕਿ ਮੋਹਿਤ ਸ਼ੁਕਲਾ ਨੇ ਉਸ ਨੂੰ ਫਰਜ਼ੀ 'ਰਿਜ਼ਿਕਾ ਸਿੱਕਾ' 'ਚ ਨਿਵੇਸ਼ ਕਰਕੇ ਧੋਖਾ ਦਿੱਤਾ ਅਤੇ ਸੋਨੂੰ ਸੂਦ ਨੂੰ ਇਸ ਮਾਮਲੇ 'ਚ ਗਵਾਹੀ ਦੇਣ ਲਈ ਬੁਲਾਇਆ।


ਸੋਨੂੰ ਸੂਦ ਨੂੰ ਗਵਾਹੀ ਲਈ ਤਲਬ ਕੀਤਾ ਹੈ


ਹੁਣ ਇਸ ਸ਼ਿਕਾਇਤ ਤੋਂ ਬਾਅਦ ਸੋਨੂੰ ਸੂਦ ਨੂੰ ਗਵਾਹੀ ਲਈ ਅਦਾਲਤ ਵਿੱਚ ਤਲਬ ਕੀਤਾ ਗਿਆ ਸੀ। ਹਾਲਾਂਕਿ ਅਦਾਲਤ ਵੱਲੋਂ ਕਈ ਵਾਰ ਸੰਮਨ ਭੇਜਣ ਦੇ ਬਾਵਜੂਦ ਸੋਨੂੰ ਸੂਦ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਸ ਦੀ ਗੈਰ-ਹਾਜ਼ਰੀ ਕਾਰਨ ਹੁਣ ਅਦਾਲਤ ਨੇ ਉਸ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ।

Sonu Sood Actor Sonu Sood s Problems Increase Ludhiana Court Issues Arrest Warrant Know What The Whole Matter Is

local advertisement banners
Comments


Recommended News
Popular Posts
Just Now