February 13, 2025

Admin / Entertainment
ਲਾਈਵ ਪੰਜਾਬੀ ਟੀਵੀ ਬਿਊਰੋ : ਮਸ਼ਹੂਰ ਉੜੀਆ ਰੈਪਰ ਅਤੇ 'ਜਗਰਨਾਟ' ਦੇ ਨਾਂ ਨਾਲ ਮਸ਼ਹੂਰ ਇੰਜੀਨੀਅਰ ਅਭਿਨਵ ਸਿੰਘ ਨਹੀਂ ਰਹੇ। ਜਗਰਨਾਟ ਨੇ 32 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਭਿਨਵ ਸਿੰਘ ਬੇਂਗਲੁਰੂ ਦੇ ਕਡੂਬੀਸਨਹੱਲੀ ਵਿੱਚ ਕਿਰਾਏ ਦੇ ਅਪਾਰਟਮੈਂਟ ਵਿੱਚ ਮ੍ਰਿਤਕ ਪਾਇਆ ਗਿਆ। ਪੁਲਿਸ ਨੇ ਰੈਪਰ ਦੀ ਮੌਤ ਦਾ ਮਰਾਠਾਹੱਲੀ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਹੈ ਅਤੇ ਸ਼ੁਰੂਆਤੀ ਰਿਪੋਰਟਾਂ 'ਚ ਉਸ ਦੀ ਮੌਤ ਖੁਦਕੁਸ਼ੀ ਦੱਸੀ ਜਾ ਰਹੀ ਹੈ। ਪਰ, ਰੈਪਰ ਦੀ ਮਾਂ ਅਤੇ ਪਰਿਵਾਰ ਦੇ ਦਾਅਵਿਆਂ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਹੈ। ਅਭਿਨਵ ਦੀ ਮਾਂ ਨੇ ਰੈਪਰ 'ਤੇ ਉਸਦੀ ਪਤਨੀ ਅਤੇ ਹੋਰਾਂ 'ਤੇ ਮਾਨਸਿਕ ਪਰੇਸ਼ਾਨੀ ਦਾ ਦੋਸ਼ ਲਗਾਇਆ ਹੈ।ਅਭਿਨਵ ਸਿੰਘ ਦੇ ਪਰਿਵਾਰ ਨੇ 8 ਤੋਂ 10 ਲੋਕਾਂ ਦੇ ਨਾਮ ਲੈ ਕੇ ਲਾਲਬਾਗ ਪੁਲਿਸ ਕੋਲ ਰਸਮੀ ਸ਼ਿਕਾਇਤ ਵੀ ਦਰਜ ਕਰਵਾਈ ਹੈ। ਪਰਿਵਾਰਕ ਮੈਂਬਰਾਂ ਨੇ ਰੈਪਰ ਦੀ ਮੌਤ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ। ਉਸ ਦੇ ਪਿਤਾ ਬਿਜੈ ਨੰਦਾ ਸਿੰਘ ਦਾ ਦਾਅਵਾ ਹੈ ਕਿ ਉਸ ਦੀ ਪਤਨੀ ਤੇ ਹੋਰਨਾਂ ਵੱਲੋਂ ਲਾਏ ਦੋਸ਼ਾਂ ਕਾਰਨ ਉਸ ਦਾ ਪੁੱਤਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ।
ਜਗਰਨਾਟ ਵਜੋਂ ਮਸ਼ਹੂਰ ਸੀ ਅਭਿਨਵ ਸਿੰਘ
ਅਭਿਨਵ ਸਿੰਘ, ਆਪਣੇ ਸਟੇਜ ਨਾਮ 'ਜਗਰਨਾਟ' ਨਾਲ ਮਸ਼ਹੂਰ, ਉੜੀਆ ਰੈਪ ਇੰਡਸਟਰੀ ਵਿਚ ਇਕ ਜਾਣਿਆ-ਪਛਾਣਿਆ ਨਾਮ ਸੀ। ਉਸਨੇ ਕਈ ਮਸ਼ਹੂਰ ਕਲਾਕਾਰਾਂ ਦੇ ਨਾਲ ਕੰਮ ਕੀਤਾ ਜਿਨ੍ਹਾਂ ਵਿਚ ਮਸੀ ਟੋਰ (ਤਨਮਯ ਸਾਹੂ) ਦਾ ਨਾਮ ਵੀ ਸ਼ਾਮਲ ਹੈ। "ਕਟਕ ਏਂਥਮ" ਲਈ ਮਸ਼ਹੂਰ ਅਭਿਨਵ ਸਿੰਘ ਕੁਝ ਕਾਨੂੰਨੀ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰ ਰਹੇ ਸੀ ਜਿਨ੍ਹਾਂ ਕੁੱਟਮਾਰ ਦੇ ਦੋਸ਼ ਵੀ ਸ਼ਾਮਲ ਸੀ।। ਪੁਲਿਸ ਉਸ ਦੀ ਮੌਤ ਦੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ।
ਅਭਿਨਵ ਸਿੰਘ ਦੇ ਪਰਿਵਾਰ ਦਾ ਦਾਅਵਾ
ਅਭਿਨਵ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਉਸ ਦਾ ਆਪਣੀ ਪਤਨੀ ਨਾਲ ਚੱਲ ਰਿਹਾ ਝਗੜਾ ਸਿੰਘ ਦੀ ਖੁਦਕੁਸ਼ੀ ਦਾ ਕਾਰਨ ਹੋ ਸਕਦਾ ਹੈ। ਇਕ ਰਿਪੋਰਟ ਮੁਤਾਬਕ ਜਗਰਨਾਟ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਪਰੇਸ਼ਾਨ ਸੀ, ਜਿਸ ਕਾਰਨ ਉਸ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਪੋਸਟਮਾਰਟਮ ਤੋਂ ਬਾਅਦ ਉਸ ਦੀ ਲਾਸ਼ ਨੂੰ ਸਸਕਾਰ ਲਈ ਉੜੀਸ਼ਾ ਭੇਜ ਦਿੱਤਾ ਗਿਆ ਹੈ।
32 year old Rapper Dies Under Mysterious Circumstances Industry Mourns
