March 3, 2025

Admin / Entertainment
ਲਾਈਵ ਪੰਜਾਬੀ ਟੀਵੀ ਬਿਊਰੋ : 97ਵੇਂ ਅਕੈਡਮੀ ਐਵਾਰਡਜ਼ ਯਾਨੀ ਆਸਕਰ 2025 ਦਾ ਸ਼ਾਨਦਾਰ ਆਗਾਜ਼ ਹੋਇਆ। ਇਸ ਵਾਰ ਅਕੈਡਮੀ ਐਵਾਰਡਜ਼ ਨੂੰ ਕੋਨਨ ਓ'ਬ੍ਰਾਇਨ ਨੇ ਹੋਸ ਕੀਤਾ। ਉਸ ਨੇ ਪਹਿਲੀ ਵਾਰ ਆਸਕਰ ਦੀ ਮੇਜ਼ਬਾਨੀ ਦੀ ਕਮਾਨ ਸੰਭਾਲੀ। ਈਵੈਂਟ 'ਚ ਹਾਲੀਵੁੱਡ ਸਿਤਾਰਿਆਂ ਦਾ ਜਲਵਾ ਦੇਖਣ ਨੂੰ ਮਿਲਿਆ। ਫਿਲਮ ਅਨੋਰਾ ਦੀ ਧੂਮ ਰਹੀ, ਇਸ ਨੇ 5 ਪੁਰਸਕਾਰ ਜਿੱਤੇ। ਐਡਰੀਅਨ ਬਰੋਡੀ ਨੇ ਸਰਬੋਤਮ ਅਦਾਕਾਰ ਅਤੇ ਮਾਇਕੀ ਮੈਡੀਸਨ ਨੇ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਜਿੱਤਿਆ।
'ਅਨੋਰਾ' ਨੇ ਜਿੱਤੇ 5 ਐਵਾਰਡ
ਆਸਕਰ ਐਵਾਰਡ ਵਿਚ ਅਨੋਰਾ ਨੇ 5 ਪੁਰਸਕਾਰ ਜਿੱਤੇ। ਇਸ ਦੀ ਹੀਰੋਇਨ ਮਾਇਕੀ ਮੈਡੀਸਨ ਸਰਬੋਤਮ ਅਦਾਕਾਰਾ ਬਣੀ। ਫਿਲਮ ਨੇ ਬੈਸਟ ਸੰਪਾਦਨ, ਬੈਸਟ ਨਿਰਦੇਸ਼ਕ, ਬੈਸਟ ਫਿਲਮ, ਬੈਸਟ ਓਰੀਜਨਲ ਸਕ੍ਰੀਨਪਲੇਅ ਲਈ ਪੁਰਸਕਾਰ ਜਿੱਤੇ। ਫਿਲਮ ਦੇ ਨਿਰਦੇਸ਼ਕ ਸੀਨ ਬੇਕਰ ਇਸ ਸਫਲਤਾ ਤੋਂ ਕਾਫੀ ਖੁਸ਼ ਹਨ।
ਸੀਨ ਬੇਕਰ ਨੇ ਰਚਿਆ ਇਤਿਹਾਸ
ਫਿਲਮ ਅਨੋਰਾ ਨੇ ਆਸਕਰ 2025 ਵਿਚ ਸਾਰਿਆਂ ਨੂੰ ਸਖ਼ਤ ਟੱਕਰ ਦਿੱਤੀ। ਇਸ ਦੇ ਨਿਰਦੇਸ਼ਕ ਸੀਨ ਬੇਕਰ ਨੇ ਰਿਕਾਰਡ ਤੋੜਿਆ ਹੈ। ਉਹ ਇੱਕੋ ਫ਼ਿਲਮ ਲਈ ਇੱਕੋ ਸਾਲ ਵਿੱਚ 4 ਆਸਕਰ ਜਿੱਤਣ ਵਾਲੇ ਪਹਿਲੇ ਨਿਰਦੇਸ਼ਕ ਬਣ ਗਏ ਹਨ। ਉਸਨੇ ਸਰਬੋਤਮ ਫ਼ਿਲਮ, ਨਿਰਦੇਸ਼ਕ, ਓਰੀਜਨਲ ਸਕ੍ਰੀਨਪਲੇਅ, ਸੰਪਾਦਨ ਲਈ ਪੁਰਸਕਾਰ ਜਿੱਤੇ।
ਆਸਕਰ ਦੀ ਦੌੜ 'ਚੋਂ ਬਾਹਰ ਹੋਈ 'ਅਨੁਜਾ'
'ਅਨੁਜਾ' ਬੈਸਟ ਲਾਈਵ ਐਕਸ਼ਨ ਸ਼ਾਰਟ ਫਿਲਮ ਸ਼੍ਰੇਣੀ 'ਚ ਐਵਾਰਡ ਜਿੱਤਣ ਤੋਂ ਖੁੰਝ ਗਈ। ਇਸ ਨੂੰ ਐਡਮ ਗ੍ਰੇਵਜ਼ ਨੇ ਬਣਾਇਆ ਹੈ। ਪ੍ਰਿਅੰਕਾ ਚੋਪੜਾ, ਗੁਨੀਤ ਮੋਂਗਾ ਇਸ ਫਿਲਮ ਨਾਲ ਸਹਿ-ਨਿਰਮਾਤਾ ਵਜੋਂ ਜੁੜੇ ਹੋਏ ਹਨ। ਅਨੁਜਾ ਇੱਕ 9 ਸਾਲ ਦੀ ਕੁੜੀ ਦੀ ਕਹਾਣੀ ਹੈ, ਜੋ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ। ਅਨੁਜਾ ਦੀ ਭੂਮਿਕਾ ਸਜਦਾ ਪਠਾਨ ਨੇ ਨਿਭਾਈ ਹੈ। ਉਹ ਅਸਲ ਵਿੱਚ ਬਾਲ ਮਜ਼ਦੂਰ ਸੀ। ਉਸ ਨੂੰ ਐਨਜੀਓ 'ਸਲਾਮ ਬਾਲਕ ਟਰੱਸਟ' ਨੇ ਰੈਸਕਿਊ ਕੀਤਾ ਸੀ। ਸਜਦਾ ਨੂੰ ਪੜ੍ਹਨ ਅਤੇ ਲਿਖਣ ਦਾ ਮੌਕਾ ਦਿੱਤਾ।
ਬੈਸਟ ਸਪੋਰਟਿੰਗ ਐਕਟਰ - ਕੀਰਨ ਕਲਕਿਨ (ਏ ਰੀਅਲ ਪੇਨ)
ਕੀਰਨ ਕਲਕਿਨ ਨੇ ਸਰਬੋਤਮ ਸਪੋਰਟਿੰਗ ਐਕਟਰ ਦਾ ਪੁਰਸਕਾਰ ਜਿੱਤਣ ਦੀ ਦੌੜ ਵਿੱਚ ਐਡਵਰਡ ਨੌਰਟਨ, ਯੂਰਾ ਬੋਰੀਸੋਵ, ਗਾਈ ਪੀਅਰਸ ਅਤੇ ਜੇਰੇਮੀ ਸਟ੍ਰੋਂਗ ਨੂੰ ਪਛਾੜਿਆ। ਐਵਾਰਡ ਜਿੱਤਣ ਤੋਂ ਬਾਅਦ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਆਪਣੇ ਪਰਿਵਾਰ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ।
ਬੈਸਟ ਸਪੋਰਟਿੰਗ ਐਕਟ੍ਰੈਸ- ਜ਼ੋਈ ਸਲਦਾਨਾ (ਐਮੀਲਿਆ ਪੇਰੇਜ਼)
ਐਵਾਰਡ ਜਿੱਤਣ ਤੋਂ ਬਾਅਦ ਜੋਈ ਭਾਵੁਕ ਹੋਈ। ਸਟੇਜ 'ਤੇ ਆਉਂਦਿਆਂ ਉਨ੍ਹਾਂ ਨੇ ਫਿਲਮ ਦੀ ਕਾਸਟ, ਕਰੂ ਅਤੇ ਪਰਿਵਾਰ ਦਾ ਧੰਨਵਾਦ ਕੀਤਾ।
ਜੇਤੂਆਂ ਦੀ ਸੂਚੀ
ਸਰਬੋਤਮ ਫਿਲਮ- ਅਨੋਰਾ
ਸਰਬੋਤਮ ਅਦਾਕਾਰ- ਐਡਰੀਅਨ ਬਰੋਡੀ (ਦਿ ਬਰੂਟਲਿਸਟ)
ਸਰਬੋਤਮ ਅਦਾਕਾਰਾ- ਮਾਇਕੀ ਮੈਡੀਸਨ (ਅਨੋਰਾ)
ਸਰਬੋਤਮ ਨਿਰਦੇਸ਼ਕ- ਸੀਨ ਬੇਕਰ (ਅਨੋਰਾ)
ਸਰਬੋਤਮ ਮੇਕਅਪ ਅਤੇ ਹੇਅਰ ਸਟਾਈਲਿੰਗ - ਦਿ ਸਬਸਟੈਂਸ
ਸਰਬੋਤਮ ਏਡੈਪਟੇਡ ਸਕ੍ਰੀਨਪਲੇ - ਕਾਨਕਲੇਵ
ਸਰਬੋਤਮ ਓਰੀਜਨਲ ਸਕਰੀਨਪਲੇ- ਅਨੋਰਾ
ਸਰਬੋਤਮ ਐਨੀਮੇਟਡ ਫਿਲਮ- ਫਲੋ
ਸਰਬੋਤਮ ਐਨੀਮੇਟਡ ਲਘੂ ਫਿਲਮ - ਇਨ ਦਿ ਸ਼ੈਡੋ ਆਫ ਦਿ ਸਾਈਪ੍ਰਸ
ਸਰਬੋਤਮ ਪੋਸ਼ਾਕ ਡਿਜ਼ਾਈਨ - ਪਾਲ ਟੈਜ਼ਵੈਲ (ਵਿਕੇਡ)
ਸਰਬੋਤਮ ਫਿਲਮ ਐਡੀਟਿੰਗ - ਅਨੋਰਾ (ਸੀਨ ਬੇਕਰ)
ਸਰਬੋਤਮ ਪ੍ਰੋਡਕਸ਼ਨ ਡਿਜ਼ਾਈਨ - ਵਿਕੇਡ
ਸਰਬੋਤਮ ਓਰੀਜਨਲ ਗੀਤ- ਏਲ ਮਾਲ (ਐਮੀਲਿਆ ਪੇਰੇਜ਼)
ਸਰਬੋਤਮ ਡਾਕੂਮੈਂਟਰੀ ਲਘੂ ਫਿਲਮ - ਦਿ ਓਨਲੀ ਗਰਲ ਇਨ ਦਿ ਆਰਕੈਸਟਰਾ
ਸਰਬੋਤਮ ਡਾਕੂਮੈਂਟਰੀ ਫੀਚਰ ਫਿਲਮ - ਨੋ ਅਦਰ ਲੈਂਡ
ਸਰਬੋਤਮ ਸਾਊਂਡ- ਡਿਊਨ: ਪਾਰਟ ਦੋ
ਬੈਸਟ ਲਾਈਵ ਐਕਸ਼ਨ ਲਘੂ ਫਿਲਮ - ਆਈ ਐੱਮ ਨਾੱਟ ਅ ਰੋਬੋਟ
ਸਰਬੋਤਮ ਅੰਤਰਰਾਸ਼ਟਰੀ ਫੀਚਰ ਫਿਲਮ - ਆਈ ਐਮ ਸਟਿਲ ਹੇਅਰ (ਬ੍ਰਾਜ਼ੀਲ)
ਸਰਬੋਤਮ ਸਿਨੇਮੈਟੋਗ੍ਰਾਫੀ - ਦਿ ਬਰੂਟਲਿਸਟ
ਸਰਬੋਤਮ ਓਰੀਜਨਲ ਸਕੋਰ - ਦਿ ਬਰੂਟਲਿਸਟ
Oscar Awards 2025 Anora Won The Best Film Adrien Brody Won The Best Actor Award This Film Received 5 Awards
