ਤਰੁਣ ਚੁੱਘ ਦੇ 'ਆਪ' ਸਰਕਾਰ 'ਤੇ ਤਿੱਖੇ ਹਮਲੇ; ਕਿਹਾ— "ਪੁਲਿਸ ਰਾਹੀਂ ਰੈਲੀ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ    ਮੋਗਾ ਰੈਲੀ ਅਲਰਟ: ਅਮਿਤ ਸ਼ਾਹ ਦੀ ਆਮਦ 'ਤੇ ਟ੍ਰੈਫਿਕ ਪਲਾਨ ਜਾਰੀ; ਸਫ਼ਰ 'ਤੇ ਨਿਕਲਣ ਤੋਂ ਪਹਿਲਾਂ ਦੇਖੋ ਬਦਲਵੇਂ ਰੂਟ    ਪੰਜਾਬ 'ਚ ਭਾਜਪਾ ਦਾ ਚੋਣ ਬਿਗਲ: ਮੋਗਾ ਦੀ 'ਬਦਲਾਅ ਰੈਲੀ' 'ਚ ਅੱਜ ਗਰਜਣਗੇ ਅਮਿਤ ਸ਼ਾਹ    ਬਠਿੰਡਾ 'ਚ ਚੱਲੀਆਂ ਤਾਬੜਤੋੜ ਗੋਲੀਆਂ: ਪਲਾਟ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖ਼ੂਨੀ ਟਕਰਾਅ    ਪੰਜਾਬ 'ਚ ਅੱਜ ਤੋਂ 'ਯੈਲੋ ਅਲਰਟ': ਪੱਛਮੀ ਗੜਬੜੀ ਕਾਰਨ 4 ਦਿਨ ਪਵੇਗਾ ਮੀਂਹ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (14 ਮਾਰਚ 2026)    Punjab News : ਰੇਲ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ: ਹੁਣ ਇਹਨਾਂ ਸਟੇਸ਼ਨਾਂ 'ਤੇ ਮਿਲੇਗੀ ਇਹ ਸੁਵਿਧਾ     ਮਿਡਲ ਈਸਟ ਜੰਗ ਦਾ ਪੰਜਾਬ 'ਚ ਵੱਡਾ ਅਸਰ: ਰਸੋਈ ਗੈਸ ਲਈ ਪਈਆਂ ਹਾਹਾਕਾਰਾਂ; ਵਿਆਹਾਂ ਦੇ ਮੈਨਿਊ ਹੋਏ ਛੋਟੇ    ਚੰਡੀਗੜ੍ਹ ਪੁਲਿਸ ਦਾ ਨਸ਼ਾ ਤਸਕਰਾਂ ਨੂੰ ਦੋ-ਟੂਕ ਜਵਾਬ: 'ਨਸ਼ਾ ਛੱਡੋ ਜਾਂ ਸ਼ਹਿਰ ਛੱਡੋ'    ਪੰਜਾਬ-ਚੰਡੀਗੜ੍ਹ 'ਚ ਭਲਕੇ ਤੋਂ ਬਦਲੇਗਾ ਮੌਸਮ: 4 ਦਿਨਾਂ ਲਈ ਮੀਂਹ ਤੇ ਤੇਜ਼ ਹਵਾਵਾਂ ਦਾ 'ਯੈਲੋ ਅਲਰਟ' ਜਾਰੀ   
'Robinhood': ਕ੍ਰਿਕਟ ਤੋਂ ਬਾਅਦ ਫਿਲਮਾਂ 'ਚ ਡੈਬਿਊ ਕਰਨ ਜਾ ਰਿਹਾ ਹੈ ਇਹ ਦਿੱਗਜ ਖਿਡਾਰੀ, ਰਿਲੀਜ਼ ਹੋਇਆ ਪਹਿਲਾ ਲੁੱਕ
March 17, 2025
-Robinhood-This-Veteran-Player-I

Admin / Entertainment

ਲਾਈਵ ਪੰਜਾਬੀ ਟੀਵੀ ਬਿਊਰੋ : ਆਸਟ੍ਰੇਲਿਆਈ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਤੇਲਗੂ ਫਿਲਮਾਂ 'ਚ ਡੈਬਿਊ ਕਰਨ ਵਾਲੇ ਹਨ। ਹਾਲ ਹੀ 'ਚ ਖਬਰ ਆਈ ਸੀ ਕਿ ਉਹ ਨਿਤਿਨ ਅਤੇ ਸ਼੍ਰੀਲੀਲਾ ਦੀ ਫਿਲਮ 'ਰੌਬਿਨਹੁੱਡ' 'ਚ ਕੈਮਿਓ ਕਰਨਗੇ। ਹੁਣ ਨਿਰਮਾਤਾਵਾਂ ਅਤੇ ਦਿੱਗਜ ਕ੍ਰਿਕਟਰ ਨੇ ਫਿਲਮ ਦਾ ਆਪਣਾ ਪਹਿਲਾ ਲੁੱਕ ਪੋਸਟਰ ਸਾਂਝਾ ਕੀਤਾ ਹੈ। ਇਹ ਫਿਲਮ ਇਸ ਮਹੀਨੇ ਦੇ ਅੰਤ 'ਚ 28 ਮਾਰਚ ਨੂੰ ਰਿਲੀਜ਼ ਹੋ ਰਹੀ ਹੈ।

ਡੇਵਿਡ ਵਾਰਨਰ ਲੰਬੇ ਸਮੇਂ ਤੋਂ ਤੇਲਗੂ ਸਿਨੇਮਾ ਦੇ ਪ੍ਰਸ਼ੰਸਕ ਰਹੇ ਹਨ। ਭਾਵੇਂ ਇਸ ਵਾਰ ਆਈਪੀਐੱਲ 2025 ਵਿਚ ਉਸ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ ਹੋਵੇ ਪਰ ਉਹ ਬੀਤੇ ਕੁੱਝ ਸਾਲ ਤੋਂ ਸੋਸ਼ਲ ਮੀਡੀਆ 'ਤੇ ਆਪਣੀਆਂ ਰੀਲਜ਼ ਦੇ ਕਾਰਨ ਬਹੁਤ ਮਸ਼ਹੂਰ ਰਹੇ ਹੈ। ਡੇਵਿਡ ਦੇ ਹਿੰਦੀ ਅਤੇ ਤੇਲਗੂ ਗੀਤਾਂ 'ਤੇ ਕਈ ਰੀਲਜ਼ ਵੀ ਵਾਇਰਲ ਵੀ ਹੋਈਆਂ । ਆਈਪੀਐਲ ਵਿਚ ਸਨਰਾਈਜ਼ਰਜ਼ ਹੈਦਰਾਬਾਦ ਫ੍ਰੈਂਚਾਇਜ਼ੀ ਦਾ ਹਿੱਸਾ ਰਹੇ ਡੇਵਿਡ ਦੀ ਸਾਊਥ ਵਿਚ ਵੀ ਚੰਗੀ ਫੈਨ ਫਾਲੋਇੰਗ ਵੀ ਹੈ।


'ਰੌਬਿਨਹੁੱਡ' ਦਾ ਹਿੱਸਾ ਬਣ ਕੇ ਉਤਸ਼ਾਹਿਤ ਹਾਂ : ਡੇਵਿਡ ਵਾਰਨਰ

'ਰੌਬਿਨਹੁੱਡ' 'ਚ ਆਪਣਾ ਪਹਿਲਾ ਲੁੱਕ ਪੋਸਟਰ ਸਾਂਝਾ ਕਰਦੇ ਹੋਏ ਡੇਵਿਡ ਵਾਰਨਰ ਨੇ ਲਿਖਿਆ, 'ਭਾਰਤੀ ਸਿਨੇਮਾ, ਮੈਂ ਆ ਰਿਹਾ ਹਾਂ। 'ਰੌਬਿਨਹੁੱਡ' ਦਾ ਹਿੱਸਾ ਬਣ ਕੇ ਉਤਸ਼ਾਹਿਤ ਹਾਂ। ਪੂਰੀ ਸ਼ੂਟਿੰਗ ਦੌਰਾਨ ਕਾਫੀ ਮਜ਼ਾ ਆਇਆ।


ਪਹਿਲਾਂ 25 ਦਸੰਬਰ ਨੂੰ ਹੋਣੀ ਸੀ ਰਿਲੀਜ਼

'ਰੌਬਿਨਹੁੱਡ' ਦਾ ਨਿਰਦੇਸ਼ਨ ਵੈਂਕੀ ਕੁਦੁਮੁਲਾ ਕਰ ਰਹੇ ਹਨ। ਜਦਕਿ ਇਸ ਦੇ ਨਿਰਮਾਤਾ ਮਿਥਰੀ ਮੂਵੀ ਮੇਕਰਸ ਹਨ। 'ਰੌਬਿਨਹੁੱਡ' ਪਹਿਲਾਂ 25 ਦਸੰਬਰ, 2024 ਨੂੰ ਰਿਲੀਜ਼ ਹੋਣੀ ਸੀ। ਪਰ ਫਿਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਦਾ ਕਾਰਨ 'ਪੁਸ਼ਪਾ 2' ਮੰਨਿਆ ਜਾ ਰਿਹਾ ਹੈ, ਕਿਉਂਕਿ ਉਹ ਵੀ ਦਸੰਬਰ 'ਚ ਹੀ ਰਿਲੀਜ਼ ਹੋਈ ਸੀ।


'ਰੌਬਿਨਹੁੱਡ' ਦੀ 'ਸਿਕੰਦਰ' ਨਾਲ ਹੋਵੇਗੀ ਟੱਕਰ

ਬਾਕਸ ਆਫਿਸ 'ਤੇ ਈਦ ਦੇ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀ 'ਰੌਬਿਨਹੁੱਡ' ਨੂੰ ਸਲਮਾਨ ਖਾਨ ਅਤੇ ਰਸ਼ਮਿਕਾ ਮੰਧਾਨਾ ਦੀ 'ਸਿਕੰਦਰ' ਨਾਲ ਵੀ ਟੱਕਰ ਮਿਲੇਗੀ। ਹਾਲਾਂਕਿ 'ਰੌਬਿਨਹੁੱਡ' ਹਿੰਦੀ 'ਚ ਰਿਲੀਜ਼ ਨਹੀਂ ਹੋ ਰਹੀ ਹੈ ਪਰ 'ਸਿਕੰਦਰ' ਪੂਰੇ ਭਾਰਤ 'ਚ ਰਿਲੀਜ਼ ਹੋ ਰਹੀ ਹੈ। ਅਜਿਹੇ 'ਚ ਦੱਖਣ ਦੇ ਸਿਨੇਮਾਘਰਾਂ 'ਚ ''ਰੌਬਿਨਹੁੱਡ'' ਦੇ ਰਾਹ 'ਚ ਇਹ ਜ਼ਰੂਰ ਰੁਕਾਵਟ ਬਣੇਗੀ।

Robinhood This Veteran Player Is Going To Debut In Films After Cricket First Look Released

local advertisement banners
Comments


Recommended News
Popular Posts
Just Now