March 27, 2025
Admin / Entertainment
ਲਾਈਵ ਪੰਜਾਬੀ ਟੀਵੀ ਬਿਊਰੋ : ਗੋਲਡਨ ਵਿਰਸਾ ਯੂਕੇ ਵੱਲੋਂ ਇਕ ਨਵਾਂ ਸਿੰਗਲ ਟ੍ਰੈਕ 'ਗੋਲ ਪਰਨਿਆਂ ਵਾਲੇ' ਦਰਸ਼ਕਾਂ ਦੀ ਕਚਿਹਰੀ ਵਿਚ ਪੇਸ਼ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੋਲਡਨ ਵਿਰਸਾ ਯੂਕੇ ਦੇ ਐੱਮਡੀ ਰਾਜਵੀਰ ਸਮਰਾ ਨੇ ਦੱਸਿਆ ਕਿ ਪ੍ਰਸਿੱਧ ਗਾਇਕ ਸੰਨੀ ਮੋਰਾਂਵਾਲੀ ਦੁਆਰਾ ਸਿੰਗਲ ਟ੍ਰੈਕ ਜਿਉਂ ਹੀ ਯੂਟਿਊਬ ਤੇ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ 'ਤੇ ਰਿਲੀਜ਼ ਹੋਇਆ ਤਾਂ ਦਰਸ਼ਕਾਂ ਨੇ ਇਸ ਨੂੰ ਬਹੁਤ ਪਿਆਰ ਦਿੱਤਾ। ਉਹਨਾਂ ਦੱਸਿਆ ਕਿ ਲਗਾਤਾਰ ਇਸ ਗੀਤ ਦੇਖਣ ਤੇ ਸੁਣਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਗੀਤ ਨੂੰ ਕਲਮਬੱਧ ਜਿੱਥੇ ਪ੍ਰਸਿੱਧ ਗੀਤਕਾਰ ਰਾਜਵੀਰ ਸਮਰਾ ਏਕਲ ਗੱਡਾ ਦੁਆਰਾ ਕੀਤਾ ਗਿਆ ਹੈ। ਉਥੇ ਹੀ ਪਰਡਿਊਸਰ ਦੇ ਤੌਰ 'ਤੇ ਰਾਜਨਦੀਪ ਸਮਰਾ, ਕੋ ਪਰਡਿਊਸਰ ਸੱਜਣ ਸ਼ਰਮਾ ਤੇ ਸੰਗੀਤਕ ਧੁੰਨਾਂ 'ਵੀ ਸਟਾਰ' ਵੱਲੋਂ ਦਿੱਤੀਆਂ ਗਈਆਂ ਹਨ। ਜਦਕਿ ਗੀਤ ਦਾ ਫਿਲਮਾਂਕਣ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ, ਸ਼ਹੀਦ ਦੀਪ ਸਿੱਧੂ ਨੂੰ ਮੁੱਖ ਰੱਖ ਕੇ ਫ਼ਿਲਮਾਇਆ ਗਿਆ ਹੈ। ਇਸ ਦੇ ਨਾਲ ਹੀ ਕਿਸਾਨੀ ਸਘੰਰਸ਼ ਵਿਚ ਕਿਸਾਨਾਂ ਨੂੰ ਕੰਗਣਾ ਰਣੌਤ ਦੁਆਰਾ ਖਾਲਿਸਤਾਨੀ ਦੱਸਣ ਤੇ ਗੀਤ ਦੁਆਰਾ ਕਰਾਰਾ ਜਵਾਬ ਦਿੱਤਾ ਗਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਸਲਾਹਿਆ ਜਾ ਰਿਹਾ ਹੈ।
ਗਾਇਕ ਸੰਨੀ ਮੋਰਾਂਵਾਲੀ ਨੇ ਇਸ ਗੀਤ ਲਈ ਪ੍ਰਸਿੱਧ ਵੀਡੀਓ ਡਾਇਰੈਕਟਰ ਹਨੀ ਹਰਦੀਪ ਤੇ ਉਨ੍ਹਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਦਰਸ਼ਕਾਂ ਵੱਲੋਂ ਦਿੱਤੇ ਜਾ ਰਹੇ ਭਰਵੇਂ ਹੁੰਗਾਰੇ ਤੇ ਪਿਆਰ ਲਈ ਵੀ ਉਹਨਾਂ ਦਾ ਧੰਨਵਾਦ ਕੀਤਾ।
Sunny Moranwali s Song Gol Parneya Wale Is Getting A Huge Response And Love From The Audience