ਤਰੁਣ ਚੁੱਘ ਦੇ 'ਆਪ' ਸਰਕਾਰ 'ਤੇ ਤਿੱਖੇ ਹਮਲੇ; ਕਿਹਾ— "ਪੁਲਿਸ ਰਾਹੀਂ ਰੈਲੀ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ    ਮੋਗਾ ਰੈਲੀ ਅਲਰਟ: ਅਮਿਤ ਸ਼ਾਹ ਦੀ ਆਮਦ 'ਤੇ ਟ੍ਰੈਫਿਕ ਪਲਾਨ ਜਾਰੀ; ਸਫ਼ਰ 'ਤੇ ਨਿਕਲਣ ਤੋਂ ਪਹਿਲਾਂ ਦੇਖੋ ਬਦਲਵੇਂ ਰੂਟ    ਪੰਜਾਬ 'ਚ ਭਾਜਪਾ ਦਾ ਚੋਣ ਬਿਗਲ: ਮੋਗਾ ਦੀ 'ਬਦਲਾਅ ਰੈਲੀ' 'ਚ ਅੱਜ ਗਰਜਣਗੇ ਅਮਿਤ ਸ਼ਾਹ    ਬਠਿੰਡਾ 'ਚ ਚੱਲੀਆਂ ਤਾਬੜਤੋੜ ਗੋਲੀਆਂ: ਪਲਾਟ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖ਼ੂਨੀ ਟਕਰਾਅ    ਪੰਜਾਬ 'ਚ ਅੱਜ ਤੋਂ 'ਯੈਲੋ ਅਲਰਟ': ਪੱਛਮੀ ਗੜਬੜੀ ਕਾਰਨ 4 ਦਿਨ ਪਵੇਗਾ ਮੀਂਹ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (14 ਮਾਰਚ 2026)    Punjab News : ਰੇਲ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ: ਹੁਣ ਇਹਨਾਂ ਸਟੇਸ਼ਨਾਂ 'ਤੇ ਮਿਲੇਗੀ ਇਹ ਸੁਵਿਧਾ     ਮਿਡਲ ਈਸਟ ਜੰਗ ਦਾ ਪੰਜਾਬ 'ਚ ਵੱਡਾ ਅਸਰ: ਰਸੋਈ ਗੈਸ ਲਈ ਪਈਆਂ ਹਾਹਾਕਾਰਾਂ; ਵਿਆਹਾਂ ਦੇ ਮੈਨਿਊ ਹੋਏ ਛੋਟੇ    ਚੰਡੀਗੜ੍ਹ ਪੁਲਿਸ ਦਾ ਨਸ਼ਾ ਤਸਕਰਾਂ ਨੂੰ ਦੋ-ਟੂਕ ਜਵਾਬ: 'ਨਸ਼ਾ ਛੱਡੋ ਜਾਂ ਸ਼ਹਿਰ ਛੱਡੋ'    ਪੰਜਾਬ-ਚੰਡੀਗੜ੍ਹ 'ਚ ਭਲਕੇ ਤੋਂ ਬਦਲੇਗਾ ਮੌਸਮ: 4 ਦਿਨਾਂ ਲਈ ਮੀਂਹ ਤੇ ਤੇਜ਼ ਹਵਾਵਾਂ ਦਾ 'ਯੈਲੋ ਅਲਰਟ' ਜਾਰੀ   
Salman Khan ਨੂੰ ਧਮਕੀ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ, ਘਰ 'ਚ ਦਾਖਲ ਹੋ ਕੇ ਮਾਰਨ ਦਾ ਭੇਜਿਆ ਸੀ ਧਮਕੀ ਭਰਿਆ ਮੈਸੇਜ
April 15, 2025
Man-Arrested-For-Threatening-Sal

Admin / Entertainment

ਲਾਈਵ ਪੰਜਾਬੀ ਟੀਵੀ ਬਿਊਰੋ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਨੂੰ ਗੁਜਰਾਤ ਦੇ ਵਡੋਦਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਨੇ ਦੋਸ਼ੀ ਦਾ ਨਾਮ ਨਹੀਂ ਦੱਸਿਆ ਹੈ, ਪਰ ਉਸਦੀ ਉਮਰ 26 ਸਾਲ ਦੱਸੀ ਜਾ ਰਹੀ ਹੈ।


14 ਅਪ੍ਰੈਲ ਨੂੰ ਭੇਜਿਆ ਸੀ ਧਮਕੀ ਭਰਿਆ ਮੈਸੇਜ


14 ਅਪ੍ਰੈਲ ਨੂੰ, ਉਸਨੇ ਮੁੰਬਈ ਦੇ ਵਰਲੀ ਖੇਤਰ ਦੇ ਟਰਾਂਸਪੋਰਟ ਵਿਭਾਗ ਦੇ ਅਧਿਕਾਰਤ ਵ੍ਹਟਸਐਪ ਨੰਬਰ 'ਤੇ ਧਮਕੀ ਭਰਿਆ ਮੈਸੇਜ ਭੇਜਿਆ। ਜਿਸ ਵਿੱਚ ਉਸਨੇ ਲਿਖਿਆ ਸੀ ਕਿ ਸਲਮਾਨ ਖਾਨ ਨੂੰ ਉਸਦੇ ਘਰ ਵਿੱਚ ਦਾਖਲ ਹੋ ਕੇ ਮਾਰ ਦਿੱਤਾ ਜਾਵੇਗਾ ਅਤੇ ਉਸਦੀ ਕਾਰ ਨੂੰ ਬੰਬ ਨਾਲ ਉਡਾ ਦੇਵਾਂਗੇ। ਧਮਕੀ ਮਿਲਣ ਤੋਂ ਬਾਅਦ ਹੀ ਪੁਲਿਸ ਟੀਮਾਂ ਸਰਗਰਮ ਹੋ ਗਈਆਂ।


ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਪੁਲਿਸ ਇਸ ਤੱਥ ਦੀ ਵੀ ਜਾਂਚ ਕਰ ਰਹੀ ਹੈ। ਕਿਉਂਕਿ ਸਲਮਾਨ ਖਾਨ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਕਾਰਨ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।


ਸਲਮਾਨ ਨੂੰ ਮਿਲੀ ਹੈ ਵਾਈ+ ਸੁਰੱਖਿਆ


ਜ਼ਿਕਰਯੋਗ ਹੈ ਕਿ ਸਾਲ 2023 ਵਿਚ ਲਾਰੈਂਸ ਬਿਸ਼ਨੋਈ ਤੋਂ ਧਮਕੀਆਂ ਮਿਲਣ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮਹਾਰਾਸ਼ਟਰ ਸਰਕਾਰ ਨੇ ਸਲਮਾਨ ਨੂੰ Y+ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ਜਿਸ ਵਿਚ 11 ਜਵਾਨ ਹਰ ਸਮੇਂ ਉਸਦੀ ਸੁਰੱਖਿਆ ਵਿੱਚ ਲੱਗੇ ਰਹਿੰਦੇ ਹਨ। ਜਿਸ ਵਿਚ 2 ਕਮਾਂਡੋ ਅਤੇ 2 ਪੀਐਸਓ ਸ਼ਾਮਲ ਹਨ। ਇਸ ਤੋਂ ਇਲਾਵਾ, ਸਲਮਾਨ ਖਾਨ ਸਿਰਫ਼ ਬੁਲੇਟ ਪਰੂਫ਼ ਕਾਰ ਵਿੱਚ ਹੀ ਯਾਤਰਾ ਕਰਦੇ ਹਨ ਅਤੇ ਇਸ ਦੌਰਾਨ ਸੁਰੱਖਿਆ ਗਾਰਡਾਂ ਦੀਆਂ ਗੱਡੀਆਂ ਉਨ੍ਹਾਂ ਦੇ ਨਾਲ ਰਹਿੰਦੀਆਂ ਹਨ।

Man Arrested For Threatening Salman Khan Sent Message To Enter House And Kill Him

local advertisement banners
Comments


Recommended News
Popular Posts
Just Now