May 2, 2025
ਭਵਾਨੀਗੜ੍ਹ , 02 ਮਈ 2025: ਰਪਿੰਦਰ ਗਾਂਧੀ 3 ‘ਚ ਦੇਵ ਖਰੌੜ ਨੂੰ ਜੇਲ੍ਹ 'ਚ ਬਾਹਰ ਕੱਢਣ ਲੱਗੇ ਇਹ ਕਲਾਕਾਰ ਜੇਲ੍ਹ ਦਾ ਦਰਵਾਜਾ ਖੋਲ੍ਹਦਾ, ਪਰ ਅਸਲ ਜ਼ਿੰਦਗੀ 'ਚ ਉਹ ਆਪਣੀ ਕਿਸਮਤ ਦਾ ਦਰਵਾਜਾ ਨਹੀਂ ਖੋਲ੍ਹ ਪਾਇਆ |
ਸਤਨਾਮ ਲੋਹਟ ਮਸਤਾਨਾ ਜਿਸਨੇ ਤਮਾਮ ਪੰਜਾਬੀ ਸੁਪਰਹਿੱਟ ਫ਼ਿਲਮਾਂ 'ਚ ਕੰਮ ਕੀਤਾ, ਪਰ ਅੱਜਕਲ ਮਜ਼ਦੂਰੀ ਕਰ ਰਿਹਾ ਹੈ | ਅਦਾਕਾਰ ਸ਼ਾਇਦ ਕਪੂਰ ਦੀ ਫਿਲਮ ਜਰਸ , ਗਿੱਪੀ ਗਰੇਵਾਲ ਦੀ ਫਿਲਮ ਅਕਾਲ, ਬੀਬੀ ਰਜਨੀ, ਮਸਤਾਨੇ, ਰੇੜੂਆ 2 ਚ ਕੰਮ ਕਰਨ ਵਾਲਾ ਕਲਾਕਾਰ ਤੂੜੀ ਪਾਉਣ ਵਾਲੀ ਮਜ਼ਦੂਰੀ ਕਰ ਰਿਹਾ ਹੈ | ਇੱਕ ਹੋਣਹਾਰ ਕਲਾਕਾਰ ਅੱਜ ਵੀ ਹਨੇਰ ਭਰੀ ਜ਼ਿੰਦਗੀ ਜੀਅ ਰਿਹਾ ਹੈ |
ਇਹ ਐਕਟਰ ਨਾਲ ਜੋ ਕਰੋੜਾਂ ਦਾ ਵਪਾਰ ਕਰਨ ਵਾਲੀ ਫ਼ਿਲਮਾ 'ਚ ਕੰਮ ਕਰਨ ਦੇ ਬਾਵਜੂਦ ਅੱਤ ਦੀ ਗਰੀਬੀ ਹੰਢਾ ਰਿਹਾ ਹੈ | ਇਸ ਕਲਾਕਾਰ ਨੇ ਖੁਲਾਸੇ ਕੀਤੇ ਕਿ ਵੱਡੇ ਐਕਟਰਾਂ ਦੇ ਬਾਊਂਸਰਾਂ ਨੇ ਸੈੱਟ 'ਤੇ ਫੋਟੋ ਨਹੀਂ ਖਿਚਵਾਉਣ ਦਿੱਤੀ ਅਤੇ ਫੋਟੋ ਪਿੱਛੇ ਬਹੁਤ ਧੱਕੇ ਖਾਦੇ ਹਨ |
ਐਕਟਰ ਨੇ ਅਪੀਲ ਕੀਤੀ ਕਿ ਚੰਗੇ ਹੁਨਰ ਦੀ ਕਦਰ ਕਰੋ, 15 ਸਾਲ ਫਿਲਮ ਇੰਡਸਟਰੀ 'ਚ ਕੰਮ ਕਰਦੇ ਹੋ ਗਏ ਪਰ ਹੁਣ ਤੱਕ ਕਦਰ ਨਹੀਂ ਪਈ |
Read More: Film Jaat: ਬਾਕਸ ਆਫਿਸ 'ਤੇ ਸੰਨੀ ਦਿਓਲ ਦੀ ਫਿਲਮ ਜਾਟ ਦਾ ਦਬਦਬਾ ਕਾਇਮ
The actor who worked in a 100 crore film does not have 100 rupees in his pocket he is doing labour