May 10, 2025
ਗੱਲ ਕਰਦੇ ਹਾਂ ਦਲਜੀਤ ਦੋਸਾਂਝ ਜਿਸ ਨੇ ਕੇਵਲ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਵਿੱਚ ਆਪਣੀ ਸੁੰਦਰ ਗਾਇਕੀ ਤੇ ਘੈਂਟ ਕਿਰਦਾਤ ਵਜੋਂ ਆਪਣਾ ਤੇ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।ਹਾਲ ਵਿੱਚ ਹੀ ਅਮਰੀਕਾ ਵਿੱਚ ਅੰਤਰਰਾਸ਼ਟਰੀ ਫੈਸ਼ਨ ਈਵੈਂਟ ਮੇਟ ਗਾਲਾ 2025 ਹੋਇਆ ਸੀ। ਭਾਰਤ ਸਮੇਤ ਕਈ ਦੇਸ਼ਾਂ ਦੇ ਸਿਤਾਰਿਆਂ ਨੇ ਇਸ ਵਿਚ ਹਿੱਸਾ ਲਿਆ ਅਤੇ ਵੱਖੋ-ਵੱਖਰੇ ਪਹਿਰਾਵਿਆਂ ’ਚ ਨਜ਼ਰ ਆਏ।
ਇਸ ਵਾਰ ਮੇਟ ਗਾਲਾ ’ਚ ਸ਼ਾਹਰੁਖ ਖ਼ਾਨ ਅਤੇ ਦਿਲਜੀਤ ਦੋਸਾਂਝ ਚਰਚਾ ਦਾ ਵਿਸ਼ਾ ਬਣੇ ਰਹੇ, ਕਿਉਂਕਿ ਇਨ੍ਹਾਂ ਦੋਵੇਂ ਸਟਾਰਜ਼ ਦੀਆਂ ਬੇਹੱਦ ਖ਼ੂਬਸੂਰਤ ਡਰੈੱਸਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਪਰ ਇਸ ਵਾਰ ਮੈਟ ਗਾਲਾ ਈਵੈਂਟ ’ਚ ਦਿਲਜੀਤ ਦੋਸਾਂਝ ਸਾਰੀ ਮਹਿਫ਼ਲ ਲੁੱਟ ਕੇ ਲੈ ਗਏ। ਹੁਣ ਦਿਲਜੀਤ ਦੋਸਾਂਝ ਦੇ ਨਾਂ ਨਾਲ ਮੈਟ ਗਾਲਾ ’ਚ ਇਕ ਹੋਰ ਪ੍ਰਾਪਤੀ ਜੁੜ ਗਈ ਹੈ।ਦਿਲਜੀਤ ਦੀ ਪੋਸ਼ਾਕ ਨੇ ਸਭ ਤੋਂ ਬੈਸਟ ਡਰੈੱਸ ਦਾ ਖ਼ਿਤਾਬ ਹਾਸਲ ਕੀਤਾ ਹੈ। ਦਿਲਜੀਤ ਨੇ ਇਸ ਲਿਸਟ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਦਸ ਦਈਏ ਕਿ ਦਿਲਜੀਤ ਨੇ ਹਾਲੀਵੁੱਡ ਤੇ ਬਾਲੀਵੁੱਡ ਦੀਆਂ ਕਈ ਦਿੱਗਜ ਹਸਤੀਆਂ ਤੋਂ ਅੱਗੇ ਵੱਧ ਕਿ ਪਹਿਲਾ ਸਥਾਨ ਹਾਸਲ ਕੀਤਾ ਹੈ।
ਦਸ ਦਈਏ ਕਿ ਦਿਲਜੀਤ ਦੋਸਾਂਝ ਮੈਟ ਗਾਲਾ 2025 ’ਚ ਪੰਜਾਬੀ ਪਹਿਰਾਵੇ ’ਚ ਨਜ਼ਰ ਆਏ ਸੀ। ਇਸ ਦਰਮਿਆਨ ਉਨ੍ਹਾਂ ਦੀ ਪੰਜਾਬੀ ਮਹਾਰਾਜਾ ਲੁੱਕ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਲੋਕ ਦਲਜੀਤ ਤੋਂ ਬਹੁਤ ਹੀ ਆਕਰਸ਼ਿਤ ਹੋਏ। ਉੇਨ੍ਹਾਂ ਦੀ ਇਸ ਪੋਸ਼ਾਕ ਦੀ ਖ਼ਾਸੀਅਤ ਇਹ ਸੀ ਕਿ ਉਨ੍ਹਾਂ ਦੀ ਪੱਗ ’ਚ ਇੱਕ ਕਲਗੀ ਵੀ ਲੱਗੀ ਹੋਈ ਸੀ, ਜੋ ਉਨ੍ਹਾਂ ਦੀ ਲੁੱਕ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾ ਰਹੀ ਸੀ। ਦਿਲਜੀਤ ਦੋਸਾਂਝ ਮੈਟ ਗਾਲਾ ’ਚ ਸ਼ਾਮਲ ਹੋਣ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣੇ ਹਨ। ਇਸ ਤੋਂ ਪਹਿਲਾਂ ਦੋਸਾਂਝਵਾਲਾ ਨੇ 2023 ’ਚ ਕੋਚੇਲਾ ’ਚ ਲਾਈਵ ਪਰਫ਼ਾਰਮ ਕਰਕੇ ਇਤਿਹਾਸ ਰਚਿਆ ਸੀ।
Https livepunjabitv com control add posts php