May 24, 2025
Mukul Dev death: 24ਮਈ 2025 : ਮਨੋਰੰਜਨ ਜਗਤ ਤੋਂ ਬਹੁਤ ਹੀ ਦੁਖ਼ਦਾਈ ਖ਼ਬਰ ਆ ਰਹੀ ਹੈ। ਜਿਥੇ ਸਿਨੇਮਾ ਘਰਾਂ ਵਿੱਚ ਕਈ ਤਰ੍ਹਾਂ ਫ਼ਿਲਮਾਂ ਵੇਖਣ ਨੂੰ ਮਿਲਦੀਆਂ ਹਨ। ਉਨ੍ਹਾਂ ਪਿੱਛੇ ਵੀ ਮਸ਼ਹੂਰ ਅਦਾਕਾਰਾ ਦਾ ਹੱਥ ਹੁੰਦਾ ਹੈ। ਜਿਨ੍ਹਾਂ ਕਰਕੇ ਇਹ ਫ਼ਿਲਮਾਂ ਲੋਕਾਂ ਤੱਕ ਆਉਂਦੀਆਂ ਹਨ। ਦੱਸ ਦਿੰਦੇ ਹਾਂ ਕਿ ਅੱਜ ਇੱਕ ਮਸ਼ਹੂਰ ਫ਼ਿਲਮ ਅਤੇ ਟੀਵੀ ਅਦਾਕਾਰ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਫ਼ਿਲਮ ਅਤੇ ਟੀਵੀ ਅਦਾਕਾਰ ਮੁਕੁਲ ਦੇਵ ਦਾ ਬੀਤੀ ਦੇਰ ਰਾਤ ਦਿਹਾਂਤ ਹੋ ਗਿਆ। ਅਦਾਕਾਰ ਨੇ 54 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲਏ।
ਜਿਵੇਂ ਹੀ ਅਦਾਕਾਰ ਦੀ ਮੌਤ ਦੀ ਖ਼ਬਰ ਆਈ, ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ। ਮੁਕੁਲ ਕੁਝ ਸਮੇਂ ਤੋਂ ਬਿਮਾਰ ਸਨ। ਉਹ ਹਸਪਤਾਲ ਵਿੱਚ ਇਲਾਜ ਅਧੀਨ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ।
ਉਹ ਹਿੰਦੀ, ਪੰਜਾਬੀ ਅਤੇ ਦੱਖਣੀ ਫ਼ਿਲਮਾਂ ਦੇ ਨਾਲ-ਨਾਲ ਟੀਵੀ ਸੀਰੀਅਲ ਵਿੱਚ ਵੀ ਸਰਗਰਮ ਸਨ। ਅਦਾਕਾਰਾ ਦੀਪਤਿਸ਼ਖਾ ਨਾਗਪਾਲ, ਜੋ ਕਿ ਮੁਕੁਲ ਦੀ ਕਰੀਬੀ ਦੋਸਤ ਹੈ, ਨੇ ਇੰਸਟਾਗ੍ਰਾਮ 'ਤੇ ਇਹ ਦੁਖਦਾਈ ਖ਼ਬਰ ਸਾਂਝੀ ਕੀਤੀ। ਉਸ ਨੇ ਇੱਕ ਪੁਰਾਣੀ ਫੋਟੋ ਦੇ ਨਾਲ ਲਿਖਿਆ - "RIP"।
ਵਿੰਦੂ ਦਾਰਾ ਸਿੰਘ, ਜਿਸਨੇ ਮੁਕੁਲ ਨਾਲ 'ਸੰਨ ਆਫ਼ ਸਰਦਾਰ' ਵਿੱਚ ਕੰਮ ਕੀਤਾ ਹੈ, ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਅਤੇ ਦੁੱਖ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਫ਼ਿਲਮ ਇੰਡਸਟਰੀ ਨੇ ਇੱਕ ਪ੍ਰਤਿਭਾਸ਼ਾਲੀ ਕਲਾਕਾਰ ਨੂੰ ਗੁਆ ਦਿੱਤਾ ਹੈ। ਇਹ ਘਾਟ ਕਦੇ ਵੀ ਪੂਰੀ ਨਹੀਂ ਹੋਣੀ। ਉਨ੍ਹਾਂ ਦੁਆਰਾ ਤਿਆਰ ਕੀਤੀਆਂ ਫ਼ਿਲਮਾਂ ਦਰਸ਼ਕਾਂ ਦੇ ਮਨਾਂ ਅੰਦਰ ਹਮੇਸ਼ਾ ਵਸਦੀਆਂ ਰਹਿਣਗੀਆਂ।
Famous actor mukul dev has passed away saying goodbye to this mortal world at the age of 54