ਖੋਸਲਾ ਪਰਿਵਾਰ ਕੌਣ ਹੈ? – ਜੋ ਬਣ ਸਕਦਾ ਹੈ ਸਿਆਟਲ ਸੀਹਾਕਸ ਦਾ ਨਵਾਂ ਮਾਲਕ    ਪਾਲ ਐਲਨ ਦੀ ਜਾਇਦਾਦ ਵੱਲੋਂ Seatte Seahwks ਵੇਚਣ ਲਈ ਸਮਝੌਤਾ,ਖੋਸਲਾ ਪਰਿਵਾਰ ਬਣ ਸਕਦਾ ਹੈ ਨਵਾਂ ਮਾਲਕ, ਐਨਐੱਫਐੱਲ ਦੀ ਮਨਜ਼ੂਰੀ ਬਾਕੀ    ਹੈਵਾਨ ਬਣਿਆ ਪਤੀ, ਗਰਭਵਤੀ ਪਤਨੀ ਦਾ ਕੀਤਾ ਕਤਲ, 2 ਜੁੜਵਾਂ ਬੱਚਿਆਂ ਦੀ ਬਣਨ ਵਾਲੀ ਸੀ ਮਾਂ     ਮਾਮੂਲੀ ਝਗੜੇ ਨੇ ਧਾਰਿਆ ਖੂਨੀ ਰੂਪ, ਪਤੀ ਪਤਨੀ ਨੇ ਮਾਰੀ ਗੁਆਂਢੀ ਨੂੰ ਗੋਲੀ, ਹੋਈ ਮੌਤ     ਪੰਜਾਬ ਕਾਂਗਰਸ ਦੇ ਬਾਗ਼ੀ ਧੜੇ ਦੀ 2 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਭੂਪੇਸ਼ ਬਘੇਲ ਦਾ ਵੱਡਾ ਬਿਆਨ ਸਿਰਫ਼ ਜਿੱਤਣ ਵਾਲੇ ਨੂੰ ਟਿਕਟ...    ‘ਤੇਲ ਵੇਖਾਂਗੇ, ਤੇਲ ਦੀ ਧਾਰ ਵੇਖਾਂਗੇ…’, ਬਘੇਲ ਨਾਲ ਮੀਟਿੰਗ ਤੋਂ ਪਹਿਲਾਂ ਚੰਨੀ ਦਾ ਵੱਡਾ ਬਿਆਨ     ਸਰਪੰਚੀ ਵਿਵਾਦ ‘ਤੇ ਖੂਨੀ ਝੜਪ… ਅੰਮ੍ਰਿਤਸਰ ਦੇ ਭਕਨਾ ਕਲਾਂ ‘ਚ ਤਾਬੜਤੋੜ ਗੋਲੀਬਾਰੀ, ਇੱਕ ਦੀ ਮੌਤ ਤੇ ਇੱਕ ਜ਼ਖ਼ਮੀ    ਸਰਪੰਚੀ ਵਿਵਾਦ ‘ਤੇ ਖੂਨੀ ਝੜਪ… ਅੰਮ੍ਰਿਤਸਰ ਦੇ ਭਕਨਾ ਕਲਾਂ ‘ਚ ਤਾਬੜਤੋੜ ਗੋਲੀਬਾਰੀ, ਇੱਕ ਦੀ ਮੌਤ ਤੇ ਇੱਕ ਜ਼ਖ਼ਮੀ    ਵੋਟਰਾਂ ਲਈ ਸਕੂਲਾਂ ‘ਚ ਅੱਜ ਤੇ ਕੱਲ੍ਹ ਲੱਗਣਗੇ SIR ਕੈਂਪ, ਸਾਰੇ ਬੂਥਾਂ ‘ਤੇ ਵਿਸ਼ੇਸ਼ ਕੈਂਪ    ਆਪਰੇਸ਼ਨ ਹਾਰਡ ਬਾਲ’ ਤਹਿਤ ਅਮਰੀਕਾ ਵਿੱਚ ਗੁਰਪ੍ਰੀਤ ‘ਹਰਮਨ’ ਸਿੰਘ ਗ੍ਰਿਫ਼ਤਾਰ, ਅੰਤਰਰਾਸ਼ਟਰੀ ਅਪਰਾਧਿਕ ਗਿਰੋਹ ਨਾਲ ਸਬੰਧਾਂ ਦੇ ਦੋਸ਼   
ਪੰਜਾਬੀ ਫਿਲਮ 'ਹਾਂ ਮੈਂ ਪਾਗਲ ਹਾਂ' ਦਾ ਟੀਜ਼ਰ ਹੋਇਆ ਰਿਲੀਜ਼
June 26, 2025
The-Teaser-Of-The-Punjabi-Film-Y

ਚੰਡੀਗੜ੍ਹ , 26 ਜੂਨ 2025 :ਪੰਜਾਬੀ ਦੇ ਨਾਲ-ਨਾਲ ਅੱਜਕੱਲ੍ਹ ਬਾਲੀਵੁੱਡ ਗਲਿਆਰਿਆਂ ਵਿੱਚ ਵੀ ਚਰਚਿਤ ਚਿਹਰੇ ਵਜੋਂ ਉਭਰ ਰਹੀ ਹੈ ਅਦਾਕਾਰਾ ਹਿਮਾਂਸ਼ੀ ਖੁਰਾਣਾ, ਜਿੰਨ੍ਹਾਂ ਵੱਲੋਂ ਕੀਤੀ ਗਈ ਅਪਣੀ ਪਹਿਲੀ ਡਾਰਕ ਪੰਜਾਬੀ ਫਿਲਮ 'ਹਾਂ ਮੈਂ ਪਾਗਲ ਹਾਂ' ਦਾ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ, ਜੋ ਜਲਦ ਹੀ ਪੰਜਾਬੀ ਓਟੀਟੀ ਪਲੇਟਫ਼ਾਰਮ ਉਪਰ ਸਟ੍ਰੀਮ ਹੋਣ ਜਾ ਰਹੀ ਹੈ।

'ਕੇਬਲਵਨ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਕ੍ਰਾਈਮ ਡ੍ਰਾਮਾ ਫਿਲਮ ਦਾ ਨਿਰਦੇਸ਼ਨ ਅਮਰਪ੍ਰੀਤ ਜੀਐਸ ਛਾਬੜਾ ਵੱਲੋਂ ਕੀਤਾ ਗਿਆ ਹੈ, ਜੋ ਪੰਜਾਬੀ ਸਿਨੇਮਾ ਲਈ ਬਣੀਆਂ ਕਈ ਬਹੁ-ਚਰਚਿਤ ਅਤੇ ਸਫ਼ਲ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਸ਼ਿੰਦਾ ਸ਼ਿੰਦਾ ਨੋ ਪਾਪਾ' ਅਤੇ 'ਹਨੀਮੂਨ' ਸ਼ੁਮਾਰ ਰਹੀਆਂ ਹਨ।

ਸਿਨੇਮਾ ਦੇ ਬਾਅਦ ਓਟੀਟੀ ਦੀ ਦੁਨੀਆ ਵਿੱਚ ਵੀ ਨਵੇਂ ਅਯਾਮ ਕਾਇਮ ਕਰਨ ਵੱਲ ਵੱਧ ਰਹੇ ਹਨ ਇਹ ਸ਼ਾਨਦਾਰ ਫਿਲਮਕਾਰ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਗਈ ਉਕਤ ਮਰਡਰ ਮਿਸਟਰੀ ਫਿਲਮ ਵਿੱਚ ਹਿਮਾਂਸ਼ੀ ਖੁਰਾਣਾ ਦਾ ਇੱਕ ਬਿਲਕੁੱਲ ਅਲਹਦਾ ਅਤੇ ਖਤਰਨਾਕ ਰੂਪ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗਾ, ਜਿੰਨ੍ਹਾਂ ਦੁਆਰਾ ਇਸ ਤਰ੍ਹਾਂ ਦਾ ਰੋਲ ਅਪਣੇ ਕਿਸੇ ਪ੍ਰੋਜੈਕਟ ਚਾਹੇ ਉਹ ਮਿਊਜ਼ਿਕ ਵੀਡੀਓ ਹੋਵੇ ਜਾਂ ਫਿਰ ਫਿਲਮ ਲਈ ਅਦਾ ਨਹੀਂ ਕੀਤਾ ਗਿਆ।

ਹਿਮਾਚਲ ਪ੍ਰਦੇਸ਼ ਦੇ ਖੂਬਸੂਰਤ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦੀ ਸਟਾਰ-ਕਾਸਟ ਵਿੱਚ ਅਭਿਸ਼ਾਂਤ ਰਾਣਾ ਅਤੇ ਹਰਜੀਤ ਵਾਲੀਆ ਵੀ ਸ਼ਾਮਿਲ ਹਨ, ਜਿੰਨ੍ਹਾਂ ਦੀਆਂ ਮਹੱਤਵਪੂਰਨ ਭੂਮਿਕਾਵਾਂ ਨਾਲ ਸਜੀ ਇਸ ਫਿਲਮ ਦਾ ਲੇਖਣ ਕੁਦਰਤ ਪਾਲ ਦੁਆਰਾ ਕੀਤਾ ਗਿਆ ਹੈ।

'ਬਿੱਗ ਬੌਸ ਸੀਜ਼ਨ 13' ਦਾ ਬਤੌਰ ਪ੍ਰਤੀਭਾਗੀ ਹਿੱਸਾ ਰਹੀ ਇਹ ਪ੍ਰਤਿਭਾਵਾਨ ਅਦਾਕਾਰਾ ਹਾਲ ਹੀ ਵਿੱਚ ਜਾਰੀ ਹੋਏ ਅਪਣੀ ਕਈ ਸੰਗੀਤ ਵੀਡੀਓਜ਼ ਨੂੰ ਲੈ ਕੇ ਲਾਈਮ ਲਾਈਟ ਬਟੋਰ ਚੁੱਕੀ ਹੈ, ਜੋ ਅਪਣੀ ਉਕਤ ਓਟੀਟੀ ਫਿਲਮ ਨੂੰ ਲੈ ਕੇ ਵੀ ਇੰਨੀ ਦਿਨੀਂ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ।

25 ਜੁਲਾਈ ਨੂੰ ਸਟ੍ਰੀਮ ਹੋਣ ਜਾ ਰਹੀ ਉਕਤ ਓਟੀਟੀ ਫਿਲਮ ਨਾਲ ਜੁੜੇ ਕੁਝ ਹੋਰ ਕਲਾਕਾਰਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ ਜੈਸਮੀਨ ਮੀਨੂ, ਅਜੇ ਜੇਠੀ, ਸਵਾਤੰਤਰ ਭਾਰਤ, ਮੰਨਤ ਅਤੇ ਪ੍ਰੀਤ ਗਰੇਵਾਲ ਆਦਿ ਵੀ ਸ਼ੁਮਾਰ ਹਨ।

Read More : ਵਿਰੋਧ ਦੇ ਬਾਵਜੂਦ ਦਿਲਜੀਤ ਦੋਸਾਂਝ ਦੀ ਫ਼ਿਲਮ 'ਚ ਨਜ਼ਰ ਆਈ ਹਾਨੀਆ ਆਮਿਰ, ਫ਼ਿਲਮ ਭਾਰਤ ਵਿਚ ਨਹੀਂ ਹੋਵੇਗੀ ਰਿਲੀਜ਼



The Teaser Of The Punjabi Film Yes I Am Crazy Has Been Released

local advertisement banners
Comments


Recommended News
Popular Posts
Just Now