‘ਤੇਲ ਵੇਖਾਂਗੇ, ਤੇਲ ਦੀ ਧਾਰ ਵੇਖਾਂਗੇ…’, ਬਘੇਲ ਨਾਲ ਮੀਟਿੰਗ ਤੋਂ ਪਹਿਲਾਂ ਚੰਨੀ ਦਾ ਵੱਡਾ ਬਿਆਨ     ਸਰਪੰਚੀ ਵਿਵਾਦ ‘ਤੇ ਖੂਨੀ ਝੜਪ… ਅੰਮ੍ਰਿਤਸਰ ਦੇ ਭਕਨਾ ਕਲਾਂ ‘ਚ ਤਾਬੜਤੋੜ ਗੋਲੀਬਾਰੀ, ਇੱਕ ਦੀ ਮੌਤ ਤੇ ਇੱਕ ਜ਼ਖ਼ਮੀ    ਸਰਪੰਚੀ ਵਿਵਾਦ ‘ਤੇ ਖੂਨੀ ਝੜਪ… ਅੰਮ੍ਰਿਤਸਰ ਦੇ ਭਕਨਾ ਕਲਾਂ ‘ਚ ਤਾਬੜਤੋੜ ਗੋਲੀਬਾਰੀ, ਇੱਕ ਦੀ ਮੌਤ ਤੇ ਇੱਕ ਜ਼ਖ਼ਮੀ    ਵੋਟਰਾਂ ਲਈ ਸਕੂਲਾਂ ‘ਚ ਅੱਜ ਤੇ ਕੱਲ੍ਹ ਲੱਗਣਗੇ SIR ਕੈਂਪ, ਸਾਰੇ ਬੂਥਾਂ ‘ਤੇ ਵਿਸ਼ੇਸ਼ ਕੈਂਪ    ਆਪਰੇਸ਼ਨ ਹਾਰਡ ਬਾਲ’ ਤਹਿਤ ਅਮਰੀਕਾ ਵਿੱਚ ਗੁਰਪ੍ਰੀਤ ‘ਹਰਮਨ’ ਸਿੰਘ ਗ੍ਰਿਫ਼ਤਾਰ, ਅੰਤਰਰਾਸ਼ਟਰੀ ਅਪਰਾਧਿਕ ਗਿਰੋਹ ਨਾਲ ਸਬੰਧਾਂ ਦੇ ਦੋਸ਼    ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ‘ਚ ਸ਼ਾਮਿਲ ਹੋਏ ਪੰਜਾਬੀ ਗਾਇਕ ਕਾਕਾ    ਡੇਢ ਸਾਲ ਦੇ ਮਾਸੂਮ ਨੂੰ ਪਟਕ ਕੇ ਮਾਰਨ ਵਾਲੇ ਦੋਸ਼ੀ ਨੂੰ ਫਾਂਸੀ, 41 ਦਿਨਾਂ ’ਚ ਅਦਾਲਤ ਦਾ ਇਤਿਹਾਸਕ ਫ਼ੈਸਲਾ    ਮੁੜ ਜੇਲ੍ਹ ਜਾਣਗੇ ਅਦਾਕਾਰ ਰਾਜਪਾਲ ਯਾਦਵ! ਚੈੱਕ ਬਾਊਂਸ ਮਾਮਲੇ ‘ਚ ਦਿੱਲੀ ਹਾਈਕੋਰਟ ਤੋਂ ਮਿਲਿਆ ਵੱਡਾ ਝਟਕਾ    ਕੇਂਦਰ ਖ਼ਿਲਾਫ਼ ਕਿਸਾਨਾਂ ਦਾ ਚੰਡੀਗੜ੍ਹ ’ਚ ਰੋਸ ਪ੍ਰਦਰਸ਼ਨ    ਘਰ ਦਾ ਕਿਰਾਇਆ ਮੰਗਣ 'ਤੇ ਪ੍ਰਵਾਸੀ ਪਰਿਵਾਰ ਵੱਲੋਂ ਮਕਾਨ ਮਾਲਕ 'ਤੇ ਜਾਨਲੇਵਾ ਹਮਲਾ   
ਵੋਟਰਾਂ ਲਈ ਸਕੂਲਾਂ ‘ਚ ਅੱਜ ਤੇ ਕੱਲ੍ਹ ਲੱਗਣਗੇ SIR ਕੈਂਪ, ਸਾਰੇ ਬੂਥਾਂ ‘ਤੇ ਵਿਸ਼ੇਸ਼ ਕੈਂਪ
July 11, 2026
Sir-camps

SIR-2026: ਪੰਜਾਬ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਦੋ ਦਿਨਾਂ ਦੇ ਵਿਸ਼ੇਸ਼ ਕੈਂਪ

SIR-2026: ਪੰਜਾਬ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਦੋ ਦਿਨਾਂ ਦੇ ਵਿਸ਼ੇਸ਼ ਕੈਂਪ



ਪੰਜਾਬ ਵਿੱਚ ਵੋਟਰ ਸੂਚੀ ਦੀ ਚੱਲ ਰਹੀ ਵਿਸ਼ੇਸ਼ ਸੁਧਾਈ ਦੇ ਕੰਮ ਦੀ ਰਫਤਾਰ ਤੇਜ਼ ਕਰਨ ਲਈ ਸੂਬਾ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਇਸ ਪਹਿਲਕਦਮੀ ਤਹਿਤ11 ਅਤੇ12 ਜੁਲਾਈ ਨੂੰ ਪੰਜਾਬ ਦੇ ਹਰੇਕ ਪੋਲਿੰਗ ਸਟੇਸ਼ਨ ‘ਤੇ ਵਿਸ਼ੇਸ਼ ਕੈਂਪ ਲਗਾਏ ਗਏ ਹਨ। ਵੋਟਰ ਆਪਣੇ ਭਰੇ ਹੋਏ ਫਾਰਮ ਜਮ੍ਹਾ ਕਰਨ ਲਈ ਇਨ੍ਹਾਂ ਕੈਂਪਾਂ ‘ਤੇ ਜਾ ਸਕਦੇ ਹਨ ਜਾਂ ਆਪਣੇ ਭਰੇ ਹੋਏ ਫਾਰਮ ਇਕੱਠੇ ਕਰਕੇ ਉੱਥੇ ਜਮ੍ਹਾਂ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਬੂਥਾਂ ‘ਤੇ ਜਾ ਕੇ ਬੀਐੱਲਓ ਤੋਂ ਵੋਟਰ ਸੂਚੀ ਵਿਚ ਜੁੜਵਾਉਣ ਲਈ ਜਾਣਕਾਰੀ ਲੈ ਸਕਣਗੇ। ਇਹ ਵਿਸ਼ੇਸ਼ ਕੈਂਪ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਸਵੇਰੇ8 ਵਜੇ ਤੋਂ ਦੁਪਹਿਰ3 ਵਜੇ ਤੱਕ ਲਾਏ ਜਾਣਗੇ।

ਦੂਜੇ ਪਾਸੇ ਜਿਨ੍ਹਾਂ ਬੀਐੱਲਓ ਨੇ ਫਾਰਮ ਇਕੱਠੇ ਕਰ ਲਏ ਹਨ, ਉਹ ਇਨ੍ਹਾਂ ਦੋ ਦਿਨਾਂ ਦੌਰਾਨ ਉਨ੍ਹਾਂ ਦੇ ਡਿਜੀਟਲਾਈਜ਼ੇਸ਼ਨ ਅਤੇ ਫਾਰਮਾਂ ਵਿਚ ਰਹਿ ਗਈਆਂ ਕਮੀਆਂ ਨੂੰ ਦੂਰ ਕਰਨ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਨਗੇ। ਇਸ ਦੇ ਲਈ ਸਰਕਾਰੀ ਛੁੱਟੀ ਦੇ ਦਿਨ ਵੀ ਸੂਬੇ ਦੇ ਸਾਰੇ ਸਰਕਾਰੀ ਤੇ ਸਹਾਇਤਾ ਪ੍ਰਾਪਤ (ਏਡਡ) ਸਕੂਲਾਂ ਨੂੰ ਆਮ ਦਿਨਾਂ ਵਾਂਗ ਪੂਰੀ ਤਰ੍ਹਾਂ ਤੋਂ ਖੁੱਲ੍ਹੇ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਚੋਣ ਅਧਿਕਾਰੀ ਨੇ ਸਾਰੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਇਨ੍ਹਾਂ ਕੈਂਪਾਂ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।


ਸਿੱਖਿਆ ਵਿਭਾਗ ਵੱਲੋਂ ਜਾਰੀ ਅਧਿਕਾਰਤ ਹੁਕਮਾਂ ਅਨੁਸਾਰ ਸਾਰੇ ਸਕੂਲ ਸਟਾਫ ਨੂੰ11 ਅਤੇ12 ਜੁਲਾਈ ਨੂੰ ਆਪਣੀਆਂ ਡਿਊਟੀਆਂ ‘ਤੇ ਹਾਜ਼ਰ ਹੋਣਾ ਪਵੇਗਾ। ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਨਿਰਦੇਸ਼ਾਂ ‘ਤੇ ਇਹ ਸਟਾਫSIR-2026 ਨਾਲ ਸਬੰਧਤ ਕੰਮ ਵਿੱਚ ਚੋਣ ਸਟਾਫ ਦੀ ਪੂਰੀ ਸਹਾਇਤਾ ਕਰੇਗਾ।

ਦੱਸ ਦੇਈਏ ਕਿ ਸੂਬੇ ਵਿੱਚ25 ਜੂਨ ਨੂੰ ਸ਼ੁਰੂ ਹੋਇਆ ਹਾਊਸ ਟੂ ਹਾਊਸ ਸਰਵੇਅ24 ਜੁਲਾਈ ਤੱਕ ਚੱਲਣਾ ਹੈ। ਟੀਚਾ ਇਨ੍ਹਾਂ ਵਿਸ਼ੇਸ਼ ਕੈਂਪਾਂ ਰਾਹੀਂ ਇਸ ਪੂਰੀ ਪ੍ਰਕਿਰਿਆ ਨੂੰ ਤੈਅ ਸਮੇਂ ‘ਤੇ ਪੂਰਾ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ। ਕੈਂਪਾਂ ਦੇ ਸਫਲ ਸੰਚਾਲਨ ਲਈ ਸਿਰਫ ਸਕੂਲ ਸਟਾਫ ਹੀ ਨਹੀਂ, ਬਲਕਿ ਮਾਲੀਆ ਪਟਵਾਰੀ, ਆਂਗਨਵਾੜੀ ਵਰਕਰ ਅਤੇ ਸਥਾਨਕ ਸੰਸਥਾਵਾਂ ਦੇ ਸਟਾਫ ਦੀਆਂ ਵੀ ਵਿਸ਼ੇਸ਼ ਡਿਊਟੀਆਂ ਲਾਈਆਂ ਗਈਆਂ ਹਨ

Sir camps

local advertisement banners
Comments


Recommended News
Popular Posts
Just Now